Tuesday, September 29, 2026

ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਸੰਗੀਤਮਈ ਸ਼ਾਮ ਦਾ ਆਯੋਜਨ

ਵਾਇਸ ਆਫ ਪੰਜਾਬ ਦੇ ਗਾਇਕਾਂ ਨੇ ਆਪਣੀਆਂ ਮਧੁਰ ਆਵਾਜਾਂ ਨਾਲ ਮੰਤਰਮੁਗਧ ਕੀਤਾ

PPN2909201508

ਅੰਮ੍ਰਿਤਸਰ, 29 ਸਤੰਬਰ (ਪ.ਪ) – “ਸ਼ਹੀਦੋਂ ਕੀ ਚਿਤਾਉਂ ਪੇ ਲਗੇਂਗੇ ਹਰ ਬਰਸ ਮੇਲੇ, ਵਤਨ ਪਰ ਮਿਟਨੇ ਵਾਲੋਂ ਕਾ ਯਹੀ ਬਾਕੀ ਨਿਸ਼ਾਂ ਹੋਗਾ”।ਈਡੀਅਟ ਕਲੱਬ ਵੱਲੋਂ ਸ਼ਹੀਦ-ਏ-ਆਜਮ ਸ. ਭਗਤ ਸਿੰਘ ਦੇ ਜਨਮ ਦਿਨ ਦੇ ਮੌਕੇ ਤੇ ਇਕ ਸੰਗੀਤਮਈ ਸ਼ਾਮ ਦਾ ਆਯੋਜਨ ਕੀਤਾ ਗਿਆ।ਇਸ ਸ਼ਾਮ ਦੇ ਮੌਕੇ ਤੇ ਪੀਟੀਸੀ ਪੰਜਾਬੀ ਚੈਨਲ ਦੇ ਵਾਇਸ ਆਫ ਪੰਜਾਬ ਛੋਟਾ ਚੈਂਪ-2 ਦੇ ਫਾਈਨਲ ਵਿਚ ਪਹੁੰਚੇ ਬੱਚਿਆਂ ਨੇ ਆਪਣੀ ਕਲਾ ਦੇ ਜੌਹਰ ਦਿਖਾਏ। ਛੋਟਾ ਚੈਂਪ ਵਿਚ ਬੱਚਿਆਂ ਨੂੰ ਗੀਤਾਂ ਦੀ ਪ੍ਰੈਕਟਿਸ ਕਰਵਾਉਣ ਵਾਲੇ ਵਿਸ਼ਵ ਪ੍ਰਸਿਧ ਸੰਗੀਤਕਾਰ ਤੇਜਵੰਤ ਕਿੱਟੂ ਇਸ ਪ੍ਰੌਗਰਾਮ ਵਿਚ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ।
ਪ੍ਰੋਗਰਾਮ ਦੀ ਸ਼ੁਰੂਆਤ ਤੇ ਕਲੱਬ ਦੇ ਪ੍ਰਧਾਨ ਅਤੇ ਫਿਲਮੀ ਕਲਾਕਾਰ ਰਾਜਿੰਦਰ ਰਿਖੀ ਅਤੇ ਧਵਨੀ ਮਹਿਰਾ ਸੀ.ਮੀ.ਪ੍ਰਧਾਨ ਨੇ ਦੱਸਿਆ ਕਿ ਅੱਜ ਦਾ ਇਹ ਪ੍ਰੋਗਰਾਮ ਕਰਵਾਉਣ ਦਾ ਮਕਸਦ ਇਕ ਤਾਂ ਸ਼ਹੀਦ ਭਗਤ ਸਿੰਘ ਜੀ ਦਾ ਜਨਮ ਦਿਨ ਮਨਾਉਣਾ ਸੀ ਅਤੇ ਦੂਸਰਾ ਵਾਇਸ ਆਫ ਪੰਜਾਬ ਦੇ ਬੱਚਿਆਂ ਨੂੰ ਸਨਮਾਨਤ ਕਰਨਾ ਸੀ।ਛੋਟਾ ਚੈਂਪ ਦੇ ਕਲਾਕਾਰ ਬੱਚਿਆਂ ਖਯਾਤੀ ਮਹਿਰਾ, ਨੰਦ, ਸ਼ਾਹਿਦ ਅਲੀ ਅਤੇ ਅਰਸ਼ਜੋਤ ਅਤੇ ਵਾਇਸ ਆਫ ਪੰਜਾਬ (ਮੇਨ) ਦੇ ਸੋਨੂੰ ਗਿੱਲ, ਰਣਬੀਰ ਸਿੰਘ ਰਾਣਾ, ਮਨਪ੍ਰੀਤ ਅਤੇ ਇੰਦਰ ਸੰਧੂ ਨੇ ਆਪਣੀਆਂ ਮਨਮੋਹਕ ਆਵਾਜਾਂ ਨਾਲ ਆਏ ਹੋਏ ਸਾਰੇ ਹੀ ਸਰੋਤਿਆਂ ਦਾ ਭਰਪੂਰ ਮਨੋਰੰਜਨ ਕੀਤਾ।ਲਾਫਟਰ ਦਾ ਮਾਸਟਰ ਦੇ ਕਮੇਡੀਅਨਾਂ ਧਰਿਜ, ਸੱਤੀ ਸੈਂਬੀ, ਸਲੋਨੀ ਸਰੀਨ ਅਤੇ ਕਵਲਜੀਤ ਸਿੰਘ ਨੇ ਆਪਣੇ ਅੰਦਾਜ ਵਿਚ ਸਾਰੇ ਹੀ ਦਰਸ਼ਕਾਂ ਨੂੰ ਹਸਾ-ਹਸਾ ਕੇ ਉੁੁਹਨਾਂ ਦੇ ਢਿੱਡੀਂ ਪੀੜਾਂ ਪਾ ਛੱਡੀਆਂ।ਇਸ ਮੌਕੇ ਤੇਜਵੰਤ ਕਿੱਟੂ ਨੇ ਕਿਹਾ ਕਿ ਬੱਚਿਆਂ ਨੂੰ ਇਸ ਮੁਕਾਬਲੇ ਲਈ ਤਿਆਰ ਕਰਨਾ ਮੇਰੇ ਲਈ ਇਕ ਚੈਲੇਂਜ ਤੋਂ ਘੱਟ ਨਹੀਂ ਸੀ, ਪਰ ਜਿਨਾਂ ਸੁਆਦ ਇਨਾਂ ਨੰਨ੍ਹੇ-ਮੁੰਨੇ ਬੱਚਿਆਂ ਦੇ ਨਾਲ ਸਮਾਂ ਬਤੀਤ ਕਰਕੇ ਆਇਆ ਮੈਂ ਉਸ ਦਾ ਬਿਆਨ ਕਰ ਹੀ ਨਹੀਂ ਸਕਦਾ।ਕਿੱਟੂ ਨੇ ਕਿਹਾ ਕਿ ਬੱਚਿਆਂ ਨਾਲ ਬੱਚੇ ਬਣ ਕੇ ਮੈਨੂੰ ਆਪਣਾ ਬਚਪਨ ਯਾਦ ਆ ਜਾਂਦਾ ਸੀ।ਇਸ ਮੌਕੇ ਸਾਰੇ ਹੀ ਮਹਿਮਾਨਾਂ ਨੇ ਕੇਕ ਕੱਟ ਕੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਇਆ।ਇਸ ਮੌਕੇ ਬਾਬਾ ਸਲੀਮ ਸ਼ਾਹ ਜੀ, ਰਮਨ ਮਦਾਨ, ਸੰਜੀਵ ਭੰਡਾਰੀ, ਤਾਹਿਰ ਸ਼ਾਹ, ਨਵਲ ਮਹਾਜਨ, ਦੀਪਕ ਮਹਿਰਾ ਆਦਿ ਹਾਜਰ ਸਨ।ਕਲੱਬ ਦੀ ਸੀ. ਮੀਤ ਪ੍ਰਧਾਨ ਅਤੇ ਪ੍ਰੋਗਰਾਮ ਦੀ ਮੁੱਖ ਆਯੋਜਿਕਾ ਧਵਨੀ ਮਹਿਰਾ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply