Friday, March 6, 2026

ਜਾਮ ਲਾ ਕੇ ਕਿਸਾਨਾਂ ਨੇ ਫੁਕਿਆ ਪੰਜਾਬ ਤੇ ਕੇਂਦਰ ਸਰਕਾਰ ਦਾ ਪੁਤਲਾ

8 ਕਿਸਾਨ ਜਥੇਬੰਦੀਆਂ ਵਲੋਂ ਮੋਰਚਾ 1 ਅਕਤੂਬਰ ਤੋਂ

PPN2909201509

ਅੰਮ੍ਰਤਸਰ, 29 ਸਤੰਬਰ (ਜਗਦੀਪ ਸਿੰਘ ਸੱਗੂ) – ਕਿਸਾਨ ਸੰਘਰਸ਼ ਕਮੇਟੀ ਪੰਜਾਬ ਜਿਲ੍ਹਾ ਅੰਮ੍ਰਿਤਸਰ ਦੇ ਇਸ ਤੋਂ ਬਾਅਦ ਕਿਸਾਨਾਂ ਨੇ ਅੰਮ੍ਰਿਤਸਰ – ਤਰਨ ਤਾਰਨ ਹਾਈਵੇਅ ਜਾਮ ਕਰਕੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜੀ ਕੀਤੀ ਅਤੇ ਪੁਤਲੇ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ।ਇਸ ਤੋਂ ਪਹਿਲਾਂ ਜਿਲੇ ਦੇ ਸਮੁੱਚੇ ਪਿੰਡਾਂ ਵਿੱਚੋਂ ਵਿਸ਼ਾਲ ਕਿਸਾਨ ਮਜ਼ਦੂਰ ਬੀਬੀਆਂ ਦਾ ਇਕੱਠ ਗੁਰਦੁਆਰਾ ਬਾਬਾ ਨਾਗਾ ਚੱਬਾ ਵਿਖੇ ਹੋਇਆ, ਜਿਸ ਵਿੱਚ ਸੂਬਾ ਮੀਤ ਪ੍ਰਧਾਨ ਸਰਵਣ ਸਿੰਘ ਪੰਧੇਰ ਤੇ ਜਿਲ੍ਹਾ ਪ੍ਰਧਾਨ ਗੁਰਚਰਨ ਸਿੰਘ ਚੱਬਾ ਨੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ 1509 ਬਾਸਮਤੀ ਦਾ 4500/- ਰੁਪਏ ਤੇ 1121 ਦਾ 5000/- ਰੁਪਏ ਭਾਅ ਦਿੱਤਾ ਜਾਵੇ। ਉਨਾਂ ਕਿਹਾ ਕਿ ਸਰਕਾਰ ਨੇ ਜੋ ਬਾਸਮਤੀ ਨੂੰ ਖਰੀਦਣ ਦਾ ਫੈਸਲਾ ਕੀਤਾ ਸੀ ਉਸ ਫੈਸਲੇ ਨੂੰ ਪਹਿਲ ਦੇ ਅਧਾਰ ‘ਤੇ ਲਾਗੂ ਕੀਤਾ ਜਾਵੇ ਅਤੇ ਬਾਸਮਤੀ ਦੀ ਖਰੀਦ ਸਮੇਂ ਬੇ-ਮੌਸਮੀ ਬਾਰਿਸ਼ ਕਾਰਣ ਉਸ ਵਿੱਚ ਵੱਧ ਨਮੀ, ਬਦਰੰਗ, ਟੋਟਾ ਆਦਿ ਦੀਆਂ ਸ਼ਰਤਾਂ ਨਰਮ ਕੀਤੀਆਂ ਜਾਣ। ਕਿਸਾਨ ਆਗੂਆਂ ਨੇ ਕਿਹਾ ਕਿ ਚਿੱਟੀ ਮੱਖੀ ਦੇ ਹਮਲੇ ਕਾਰਣ ਕਿਣਸਾਨਾਂ ਦਾ ਬੀਜਿਆ ਨਰਮਾ ਪੂਟੀ ਤਰਾਂ ਤਬਾਹ ਹੋ ਗਿਆ ਹੈ। ਇਸ ਤੋਂ ਇਲਾਵਾ ਗਵਾਰਾ, ਬਾਸਮਤੀ, ਝੋਨਾ, ਮੂੰਗੀ ਆਦਿ ਫਸਲਾਂ ਜੋ ਦਰਿਆਵਾਂ ਅਤੇ ਨੀਵੇਂ ਇਲਾਕਿਆਂ ਵਿੱਚ ਪਾਣੀ ਦੀ ਮਾਰ ਨਾਲ ਖਰਾਬ ਹੋ ਗੲਅਿਾਂ ਸਨ। ਉਸ ਦਾ ਮੁਆਚਜ਼ਾ ਖੇਤ ਮਜ਼ਦੂਰ ਨੂੰ ਇਕਾਈ ਮੰਨ ਕੇ 40,000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਦਿੱਤ ਜਾਵੇ ਅਤੇ ਅਬਾਦਕਾਰ ਕਿਸਾਨਾਂ ਨੂੰ ਮਾਲਕੀ ਦੇ ਹੱਕ ਦਿੱਤੇ ਜਾਣ।ਸਰਵਣ ਸਿੰਘ ਪੰਧੇਰ ਤੇ ਗੁਰਚਰਨ ਸਿੰਘ ਚੱਬਾ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਵਲੋਂ ਉਨਾਂ ਦੀਆਂ ਮੰਗਾਂ ਨਾ ਮੰਨੀਆਂ ਗੲਅਿਾਂ ਤਾਂ 1 ਅਕਤੂਬਰ ਨੂੰ 8 ਕਿਸਾਨ ਤੇ ਸਹਿਯੋਗੀ ਜਥੇਬੰਦੀਆਂ ਵੱਲੋਂ ਡੀ.ਸੀ. ਦਫਤਰ ਅੱਗੇ ਅਣਮਿਥੇ ਸਮੇਨ ਲੲ ਮੋਰਚਾ ਅਰੰਭ ਕਰ ਦਿੱਤਾ ਜਾਵੇਗਾ।ਜਿਸ ਤੋਂ ਪੈਦਾ ਹੋਣ ਵਾਲੇ ਸਿਟਿਆਂ ਲਈ ਸਰਕਾਰ ਤੇ ਪ੍ਰਸਾਸ਼ਨ ਜਿੰਮੇਵਾਰ ਹੋਵੇਗਾ। ਇਸ ਸਮੇਂ ਲਖਵਿੰਦਰ ਸਿੰਘ ਵਰਿਆਮ, ਸਤਨਾਮ ਗੁਰਵਿੰਦਰ ਭਰੋਵਾਲ, ਗੁਰਦੇਵ ਸਿੰਘ ਵਰਪਾਲ, ਸਿੰਘ ਸਠਿਆਲਾ, ਬਾਜ ਸੁਰਾਂਗੜਾ, ਨਿਸ਼ਾਨ ਸਿੰਘ ਚੱਬਾ, ਸੁਰਿੰਦਰ ਸਿੰਘ ਰੂਪੋਵਾਲੀ, ਸਕੱਤਰ ਸਿੰਘ ਕੋਟਲਾ, ਗੁਰਦੇਵ ਸਿੰਘ ਗੱਗੋਮਾਹਲ, ਪ੍ਰੇਮ ਸਿੰਘ ਬੱਚੀਵਿੰਡ, ਬੀਰ ਕੌਰ ਚੱਬਾ, ਅਮਰੀਕ ਸਿੰਘ ਭੋਏਵਾਲ, ਰਣਜੀਤ ਸਿੰਘ ਕਲੇਰ, ਜੋਗਾ ਸਿੰਘ ਖਾਰੇ, ਮੁਖਤਿਆਰ ਸਿੰਘ ਭੰਗਵਾਂ, ਮਨਜੀਤ ਸਿੰਘ ਮਾਨ, ਅਮਰਪਾਲ ਸਿੰਘ ਰੋਮੀ, ਪਿਆਰ ਸਿੰਘ ਪੰਡੋਰੀ, ਅਜੀਤ ਸਿੰਘ ਨੰਬਰਦਾਰ, ਕੁਲਜੀਤ ਸਿੰਘ ਬਾਸਰਕੇ ਤੋਂ ਇਲਾਵਾ ਵੱਡੀ ਗਿਣਤੀ ‘ਚ ਕਿਸਾਨ ਹਾਜਰ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply