ਦੋ ਰੋਜਾ ਤੰਬਾਕੂ ਕੰਟਰੋਲ ਸੰਬੰਧੀ ਜਾਗਰੂਕਤਾ ਅਤੇ ਸ਼ਿਖਲਾਈ ਵਰਕਸ਼ਾਪ ਸ਼ੁਰੂ
ਬਠਿੰਡਾ, 29 ਸਤੰਬਰ (ਜਸਵਿੰਦਰ ਜੱਸੀ, ਅਵਤਾਰ ਸਿੰਘ ਕੈਂਥ) ਸਿਹਤ ਵਿਭਾਗ ਬਠਿੰਡਾ ਵੱਲੋਂ ਜਨਰੇਸ਼ਨ ਸੇਵੀਅਰ ਐਸੋਸੀਏਸ਼ਨ ਦੇ ਸਹਿਯੋਗ ਨਾਲ ਦੋ ਰੋਜ਼ਾ ਤੰਬਾਕੂ ਕੰਟਰੋਲ ਸੰਬੰਧੀ ਜਾਗਰੂਕਤਾ ਅਤੇ ਸਿਖਲਾਈ ਵਰਕਸ਼ਾਪ ਦਾ ਆਰੰਭ ਦਫ਼ਤਰ ਡਿਪਟੀ ਕਮਿਸ਼ਨਰ, ਬਠਿੰਡਾ ਜੀ ਦੇ ਮੀਟਿੰਗ ਹਾਲ ਵਿਖੇ ਕੀਤਾ ਗਿਆ। ਡਾ. ਐਸ.ਕੇ.ਰਾਜਕੁਮਾਰ, ਸਹਾਇਕ ਸਿਵਲ ਸਰਜ਼ਨ, ਬਠਿੰਡਾ ਵੱਲੋਂ ਇਸ ਵਰਕਸਾਦੀ ਅਗਵਾਈ ਕੀਤੀ ਗਈ। ਆਪਣੇ ਸੰਬੋਧਨ ਵਿੱਚ ਡਾ. ਐਸ.ਕੇ ਰਾਜ ਕੁਮਾਰ, ਸਹਾਇਕ ਸਿਵਲ ਸਰਜ਼ਨ, ਬਠਿੰਡਾ ਨੇ ਤੰਬਾਕੂ ਦੇ ਬੁਰੇ ਪ੍ਰਭਾਵਾਂ ਦੀ ਚਰਚਾ ਕਰਦਿਆਂ ‘ਪੈਸਿਵ ਸਮੋਕਿੰਗ’ ਨੂੰ ਸੱਭ ਤੋਂ ਬੁਰਾ ਦੱਸਿਆ। ਉਹਨਾਂ ਕਿਹਾ ਕਿ ਸਿਗਰਟ ਬੀੜੀ ਦਾ ਧੂੰਆਂ ਪੀਣ ਵਾਲੇ ਲਈ ਤਾਂ ਹਾਨੀਕਾਰਕ ਹੈ ਹੀ, ਸਗੋਂ ਇਹ ਬੱਚਿਆਂ ਤੇ ਵੀ ਮਾਰੂ ਪ੍ਰਭਾਵ ਪਾਉਾਂਦਾ । ਉਹਨਾਂ ਕਿਹਾ ਕਿ ਸਾਨੂੰ ਲੋਕਾਂ ਨੂੰ ਤੰਬਾਕੂ ਦੇ ਬੂਰੇ ਪ੍ਰਭਾਵਾਂ ਬਾਰੇ ਜਾਣਕਾਰੀ ਵੀ ਦੇਣੀ ਚਾਹੀਦੀ ਹੈ ਅਤੇ ਕਾਨੂੰਨ ਨੂੰ ਵੀ ਸਖਤੀ ਨਾਲ ਲਾਗੂ ਕਰਨਾ ਚਾਹੀਦਾ ਹੈ ਤਾਂ ਜੋ ਤੰਬਾਕੂ ਕੰਟਰੋਲ ਪ੍ਰਤੀ ਸਾਰੇ ਪਾਸਿਆਂ ਤੋਂ ਕੰਮ ਹੋ ਸਕੇ। ਉਹਨਾਂ ਕਿਹਾ ਕਿ ਵਿੱਦਿਅਕ ਸੰਸਥਾਵਾਂ ਵੱਲੋਂ ਵਿਦਿਆਰਥੀਆਂ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਤੰਬਾਕੂ ਦੇ ਮਾੜੋ ਪ੍ਰਭਾਵਾਂ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ ਅਤੇ ਜੋ ਲੋਕ ਪਹਿਲਾਂ ਹੀ ਤੰਬਾਕੂ ਦੀ ਗ੍ਰਿਫਤ ਵਿੱਚ ਆ ਚੁੱਕੇ ਹਨ, ਉਹਨਾਂ ਨੂੰ ਪ੍ਰੇਰਕੇ ਤੰਬਾਕੂ ਦੀ ਆਦਤ ਨੂੰ ਛੁਡਾਉਣਾ ਚਾਹੀਦਾ ਹੈ। ਆਪਣੇ ਸੰਬੋਧਨ ਵਿੱਚ ਕਿਹਾ ਕਿ ‘ਗਲੋਬਲ ਅਡਲਟ ਤੰਬਾਕੂ ਸਰਵੇ-2009-10’ ਮੁਤਾਬਕ ਭਾਰਤ ਵਿੱਚ ਰੋਜ਼ਾਨਾ 2200 ਲੋਕ ਤੰਬਾਕੂ ਨਾਲ ਮਰ ਰਹੇ ਹਨ ਜਿਸ ਵਿੱਚ 48 ਵਿਅਕਤੀ ਪੰਜਾਬ ਦੇ ਹਨ ਅਤੇ ਸੰਸਾਰ ਵਿੱਚ ਕਰੀਬ 56 ਲੱਖ ਵਿਅਕਤੀ ਸਾਲਾਨਾ ਇਸ ਦੀ ਭੇਟ ਚੜ੍ਹ ਰਹੇ ਹਨ। ਉਹਨਾਂ ਕਿਹਾ ਕਿ ਸਿਵਲ ਸੁਸਾਇਟੀ ਸਾਂਝੇ ਉੱਦਮ ਰਾਹੀਂ ਤੰਬਾਕੂ ਸੇਵਨ ਦੀ ਬੁਰਾਈ ਤੋਂ ਸਮਾਜ ਨੂੰ ਨਿਜਾਤ ਦਿਵਾ ਸਕਦੇ ਹਨ।ਵਰਕਸ਼ਾਪ ਵਿੱਚ ਸ਼ਾਮਲ ਸਰਕਾਰੀ ਤੇ ਗੈਰ-ਸਰਕਾਰੀ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਜਨਰੇਸ਼ਨ ਸੇਵੀਅਰ ਐਸੋਸੀਏਸ਼ਨ ਵੱਲੋਂ ਸਟੇਟ ਪ੍ਰੋਜੈਕਟ ਮੈਨੇਜਰ ਵਿਨੇ ਗਾਂਧੀ, ਡਿਵੀਜਨਲ ਕੁਆਰਡੀਨੇਟਰ ਰਮਨ ਸ਼ਰਮਾ ਨੇ ਵਿਸਥਾਰ ਸਹਿਤ ਜਾਣਕਾਰੀ ਸੰਬੋਧਨ ਦੌਰਾਨ ਤੰਬਾਕੂ ਵਿਰੋਧੀ ਕਾਨੂੰਨ ‘ਸਿਗਰਟ ਐਂਡ ਅਦਰ ਤੰਬਾਕੂ ਪ੍ਰੋਡਕਟਸ ਐਕਟ-2003’ (ਕੋਟਪਾ) ਦੀਆਂ ਧਾਰਾਵਾਂ 4,5,6 ਅਤੇ 7 ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਤੰਬਾਕੂ ਸੰਬੰਧੀ ਕਾਨੂੰਨ ਦੀ ਪਾਲਣਾ ਨੂੰ ਫੂਡ ਸੇਫਟੀ ਦੇ ਲਾਇਸੈਂਸਾਂ ਦੀ ਪ੍ਰਕਿਰਿਆ ਵਿੱਚ ਸ਼ਾਮਲ ਕਰ ਲਿਆ ਗਿਆ ਹੈ ਅਤੇ ਇਸ ਦੀ ਉਲੰਘਣਾ ਕਰਨ ‘ਤੇ ਲਾਇਸੈਂਸ ਰੱਦ ਹੋ ਸਕਦਾ ਹੈ। ਉਹਨਾਂ ਦੱਸਿਆ ਕਿ ਪੰਜਾਬ ਭਰ ਵਿੱਚ ਖੁੱਲੀ ਸਿਗਰਟ ਦੀ ਵਿਕਰੀ, ਗੁਟਖਾ, ਪਾਨ ਮਸਾਲਾ, ਪ੍ਰੋਸੈਸਡ, ਫਲੇਵਰਡ ਅਤੇ ਸੁਗੰਧਿਤ ਚਬਾਉਣ ਵਾਲੇ ਤੰਬਾਕੂ ਦੀ ਵਿਕਰੀ ‘ਤੇ ਮੁਕੰਮਲ ਰੋਕ ਹੈ ਅਤੇ ਉਲੰਘਣਾ ਕਰਨ ਵਾਲੇ ਨੂੰ ਜੁਰਮਾਨਾ ਤੇ ਕੈਦ ਵੀ ਹੋ ਸਕਦੀ ਹੈ। ਵਰਕਸ਼ਾਪ ਦੇ ਪਹਿਲੇ ਦਿਨ ਮੁੱਖ ਤੌਰ ਤੇ ਸਾਰੇ ਸਰਕਾਰੀ ਵਿਭਾਗਾਂ ਦੇ ਮੁਖੀਆਂ ਅਤੇ ਉਹਨਾਂ ਦੇ ਨੁਮਾਇੰਦਿਆਂ ਨੂੰ ਤੰਬਾਕੂ ਕੰਟਰੋਲ ਐਕਟ ਬਾਰੇ ਜਾਗਰੂਕ ਕੀਤਾ ਗਿਆ ਅਤੇ ਉਹਨਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਆਪੋ ਆਪਣੇ ਅਦਾਰਿਆਂ ਵਿੱਚ ਸਮੋਕਿੰਗ ਨਾ ਹੋਣ ਦੇਣ ਅਤੇ ਉਲੰਘਣਾ ਕਰਨ ਵਾਲੇ ਵਿਅਕਤੀ ਵਿਰੁੱਧ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇ।
ਕੋਟਪਾ (ਤੰਬਾਕੂ ਕੰਟਰੋਲ ਐਕਟ) ਕੀ ਹੈ?
- ਕੋਈ ਵੀ ਵਿਅਕਤੀ ਕਿਸੇ ਜਨਤਕ ਥਾਂ ‘ਤੇ ਸਿਗਰਟਨੋਸ਼ੀ ਨਹੀਂ ਕਰ ਸਕਦਾ। (ਧਾਰਾ-4) ਉਲੰਘਣਾ ਕਰਨ ‘ਤੇ 200 ਰੁਪਏ ਤੱਕ ਜ਼ੁਰਮਾਨਾ।
- ਤੰਬਾਕੂ ਉਤਪਾਦਾਂ ਦੀ ਬੋਰਡ, ਟੀ.ਵੀ, ਫਿਲਮ, ਪਰਚੇ ਜਾਂ ਹੋਰਡਿੰਗ ਰਾਹੀਂ ਇਸ਼ਤਿਹਾਰਬਾਜ਼ੀ ਦੀ ਮਨਾਹੀ।(ਧਾਰਾ-5) ਉਲੰਘਣਾ ਕਰਨ ‘ਤੇ 5 ਸਾਲ ਕੈਦ ਅਤੇ/ਜਾਂ 5000/- ਜ਼ੁਰਮਾਨਾ।
- 18 ਸਾਲ ਤੋਂ ਘੱਟ ਉਮਰ ਦੇ ਵਿਅਕਤੀ ਨੂੰ ਤੰਬਾਕੂ ਦੀ ਵਿਕਰੀ ਦੀ ਮਨਾਹੀ।ਨਾਬਾਲਗ, ਤੰਬਾਕੂ ਵੇਚ ਵੀ ਨਹੀਂ ਸਕਦਾ। (ਧਾਰਾ-6(ਏ))ਉਲੰਘਣਾ ਕਰਨ ‘ਤੇ 200 ਰੁਪਏ ਤੱਕ ਜ਼ੁਰਮਾਨਾ।
- ਵਿਦਿਅਕ ਸੰਸਥਾ ਦੇ 100 ਗਜ਼ ਦੇ ਘੇਰੇ ਦੇ ਅੰਦਰ ਤੰਬਾਕੂ ਉਤਪਾਦ ਵੇਚਣ ਦੀ ਮਨਾਹੀ।(ਧਾਰਾ-6(ਬੀ)) ਉਲੰਘਣਾ ਕਰਨ ‘ਤੇ 200 ਰੁਪਏ ਤੱਕ ਜ਼ੁਰਮਾਨਾ।
Punjab Post Daily Online Newspaper & Print Media
