Friday, April 17, 2026

ਰਾਜੀਵ ਗਾਂਧੀ ਖੇਲ ਅਭਿਆਨ ਤਹਿਤ ਬਠਿੰਡਾ ਵਿੱਚ 2 ਰੋਜ਼ਾ ਜਿਲ੍ਹਾ ਪੱਧਰੀ ਪੇਂਡੂ ਖੇਡਾਂ ਦਾ ਆਗਾਜ਼

ਅਮਰਜੀਤ ਕੌਰ ਕੋਟਫੱਤਾ ਡੀ.ਈ.ਓ ਬਠਿੰਡਾ ਨੇ ਖੇਡ ਵਿਭਾਗ ਦਾ ਝੰਡਾ ਲਹਿਰਾ ਕੇ ਕੀਤਾ ਉਦਘਾਟਨ

PPN2909201514

ਬਠਿੰਡਾ, 29 ਸਤੰਬਰ (ਜਸਵਿੰਦਰ ਜੱਸੀ, ਅਵਤਾਰ ਸਿੰਘ ਕੈਂਥ) ਪੰਜਾਬ ਸਰਕਾਰ, ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਵੱਲੋਂ ਸਾਲ 2014-15 ਦੇ ਸ਼ੈਸ਼ਨ ਦੌਰਾਨ ਰਾਜੀਵ ਗਾਂਧੀ ਖੇਲ ਅਭਿਆਨ ਸਕੀਮ ਅਧੀਨ ਡਾਇਰੈਕਟਰ ਸਪੋਰਟਸ ਪੰਜਾਬ ਜੀ ਦੀ ਰਹਿਨੁਮਾਈ ਹੇਠ ਜਿਲ੍ਹਾ ਪੱਧਰੀ ਪੇਂਡੂ ਟੂਰਨਾਂਮੈਂਟ ਅੰਡਰ-16 ਲੜਕੇ/ਲੜਕੀਆਂ ਮਿਤੀ 29 ਤੋਂ 30 ਸਤੰਬਰ 2015 ਤੱਕ ਬਹੁਮੰਤਵੀ ਸਪੋਰਟਸ ਸਟੇਡੀਅਮ ਬਠਿੰਡਾ ਵਿਖੇ ਜਿਲ੍ਹਾ ਖੇਡ ਅਫਸਰ ਮੈਡਮ ਸਰੋਜ ਧੀਮਾਨ ਦੀ ਅਗਵਾਈ ਹੇਠ ਧੂਮ ਧੜੱਲੇ ਨਾਲ ਸ਼ੁਰੂ ਹੋਈਆਂ। ਇਸ 2 ਰੋਜਾਂ ਜਿਲ੍ਹਾ ਪੱਧਰੀ ਪੇਂਡੂ ਖੇਡਾਂ ਦਾ ਉਦਘਾਟਨ ਕਰਨ ਲਈ ਅਮਰਜੀਤ ਕੌਰ ਕੋਟਫੱਤਾ ਜਿਲ੍ਹਾ ਸਿੱਖਿਆ ਅਫਸਰ ਸੰਕੈਡਰੀ ਸਿੱਖਿਆ ਬਠਿੰਡਾ ਬਤੌਰ ਮੁੱਖ ਮਹਿਮਾਨ ਵਜੋਂ ਪਹੁੰਚੇ, ਜਿੱਥੇ ਉਨ੍ਹਾਂ ਨੇ 2 ਰੋਜਾ ਜਿਲ੍ਹਾ ਪੱਧਰੀ ਪੇਂਡੂ ਖੇਡਾਂ ਦਾ ਸ਼ੁਭ ਆਰੰਭ ਖੇਡ ਵਿਭਾਗ ਪੰਜਾਬ ਦਾ ਝੰਡਾ ਲਹਿਰਾਉਣ ਉਪਰੰਤ ਜਿਲ੍ਹਾ ਪੱਧਰ ਪੇਂਡੂ ਖੇਡਾਂ ਬਠਿੰਡਾ ਵਿੱਚ ਸ਼ੁਰੂ ਕਰਨ ਦਾ ਐਲਾਨ ਕੀਤਾ। ਇਸ ਸਮਾਰੋਹ ਵਿਚ ਮੁੱਖ ਮਹਿਮਾਨ ਅਮਰਜੀਤ ਕੌਰ ਕੋਟਫੱਤਾ ਜਿਲ੍ਹਾ ਸਿੱਖਿਆ ਅਫਸਰ ਸੰਕੈਡਰੀ ਸਿੱਖਿਆ ਬਠਿੰਡਾ ਨੇ ਜਿਲ੍ਹਾ ਪੱਧਰੀ ਪੇਂਡੂ ਖੇਡਾਂ ਵਿਚ ਭਾਗ ਲੈਣ ਵਾਲੇ ਸਮੂਹ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਡ ਵਿਭਾਗ, ਪੰਜਾਬ ਸਰਕਾਰ ਵੱਲੋਂ ਰਾਜੀਵ ਗਾਂਧੀ ਖੇਲ ਅਭਿਆਨ ਸਕੀਮ ਰਾਹੀਂ ਪੇਂਡੂ ਲੜਕੇ/ਲੜਕੀਆਂ ਲਈ ਵੱਖ ਵੱਖ ਗੇਮਾਂ ਦੇ ਟੂਰਨਾਂਮੈਂਟ ਆਯੋਜਿਤ ਕੀਤੇ ਜਾ ਰਹੇ ਹਨ ਅਤੇ ਪਿੰਡਾਂ ਵਿਚ ਖਿਡਾਰੀਆਂ ਨੂੰ ਗੇਮਾਂ ਪ੍ਰਤੀ ਜੋ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਉਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਇਸ ਮੌਕੇ ਸਟੇਜ ਦੀ ਭੂਮਿਕਾ ਮੈਡਮ ਮਨਦੀਪ ਕੌਰ ਸਿੱਖਿਆ ਵਿਭਾਗ ਨੇ ਨਿਭਾਈ। ਇਸ ਟੂਰਨਾਂਮੈਂਟ ਸਬੰਧੀ ਜਾਣਕਾਰੀ ਦਿੰਦਿਆਂ ਮੈਡਮ ਸਰੋਜ ਧੀਮਾਨ ਜਿਲ੍ਹਾ ਖੇਡ ਅਫਸਰ ਬਠਿੰਡਾ ਨੇ ਦੱਸਿਆ ਕਿ ਜਿਲ੍ਹਾ ਪੱਧਰੀ ਪੇਂਡੂ ਖੇਡਾਂ ਸਪੋਰਟਸ ਸਟੇਡੀਅਮ ਬਠਿੰਡਾ ਵਿਖੇ ਅਥਲੈਟਿਕਸ, ਕਬੱਡੀ, ਖੋਹ ਖੋਹ, ਕੁਸ਼ਤੀ, ਫੁਟਬਾਲ, ਐਸਟਰੋਟਰਫ ਹਾਕੀ ਸਟੇਡੀਅਮ ਵਿਖੇ ਹਾਕੀ, ਵੇਟਲਿਫਟਿੰਗ ਭੀਮ ਦਾ ਅਖਾੜਾ, ਸੇਂਟ ਜੇਵੀਅਰ ਸਕੂਲ ਬਠਿੰਡਾ ਵਿਖੇ ਹੈਂਡਬਾਲ, ਪੁਲਿਸ ਪਬਲਿਕ ਸਕੂਲ ਬਠਿੰਡਾ ਵਿਖੇ ਬਾਸਕਟਬਾਲ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਇਸ ਉਦਘਾਟਨੀ ਸਮਾਰੋਹ ਦੌਰਾਨ ਜਿਲ੍ਹਾ ਸਪੋਰਟਸ ਅਫਸਰ ਮੈਡਮ ਸਰੋਜ ਧੀਮਾਨ ਜੀ ਨੇ ਆਏ ਹੋਏ ਮੁੱਖ ਮਹਿਮਾਨਾਂ ਦਾ ਵਿਸ਼ੇਸ਼ ਰੂਪ ਵਿਚ ਧੰਨਵਾਦ ਕੀਤਾ। ਅੱਜ ਪਹਿਲੇ ਦਿਨ ਦੇ ਮੁਕਾਬਲੇ ਦੌਰਾਨ ਅਥਲੈਟਿਕਸ 100 ਮੀਟਰ ਰੇਸ ਲੜਕੇ ਵਿਚ ਲਵਪ੍ਰੀਤ ਸਿੰਘ ਸੰਗਤ ਨੇ ਪਹਿਲਾ, ਗੁਰਪ੍ਰੀਤ ਸਿੰਘ ਸੰਗਤ ਨੇ ਦੂਸਰਾ ਅਤੇ ਅਕਾਸ਼ਦੀਪ ਸਿੰਘ ਫੂਲ ਨੇ ਤੀਸਰਾ ਸਥਾਨ ਲਿਆ। ਅਥਲੈਟਿਕਸ 100 ਮੀਟਰ ਰੇਸ ਲੜਕੀਆਂ ਵਿਚ ਬਲਵਿੰਦਰ ਕੌਰ ਸੰਗਤ ਨੇ ਪਹਿਲਾ, ਅਮਨਦੀਪ ਕੌਰ ਸੰਗਤ ਨੇ ਦੂਸਰਾ ਅਤੇ ਕਮਲਪ੍ਰੀਤ ਕੌਰ ਤਲਵੰਡੀ ਸਾਬੋ ਨੇ ਤੀਸਰਾ ਸਥਾਨ ਲਿਆ। ਇਸੀ ਤਰ੍ਹਾ 800 ਮੀਟਰ ਲੜਕੇ ਵਿਚ ਰਾਮੇਰ ਸਿੰਘ ਤਲਵੰਡੀ ਸਾਬੋ ਨੇ ਪਹਿਲਾ, ਹਰਦੀਪ ਸਿੰਘ ਸੰਗਤ ਨੇ ਦੂਸਰਾ ਅਤੇ ਮਨਦੀਪ ਸਿੰਘ ਭਗਤਾ ਨੇ ਤੀਸਰਾ ਸਥਾਨ ਲਿਆ। 400 ਮੀਟਰ ਲੜਕੇ ਵਿਚ ਲਵਪ੍ਰੀਤ ਸਿੰਘ ਸੰਗਤ ਨੇ ਪਹਿਲਾ, ਕਰਨਬੀਰ ਸਿੰਘ ਸੰਗਤ ਨੇ ਦੂਸਰਾ ਅਤੇ ਗੁਰਪ੍ਰੀਤ ਸਿੰਘ ਤਲਵੰਡੀ ਸਾਬੋ ਨੇ ਤੀਸਰਾ ਸਥਾਨ ਲਿਆ। 400 ਮੀਟਰ ਰੇਸ ਲੜਕੀਆਂ ਵਿਚ ਖੁਸ਼ਦੀਪ ਕੌਰ ਸੰਗਤ ਨੇ ਪਹਿਲਾ, ਅਰਸ਼ਦੀਪ ਕੌਰ ਸੰਗਤ ਨੇ ਦੂਸਰਾ ਅਤੇ ਕਮਲਪ੍ਰੀਤ ਕੋਰ ਤਲਵੰਡੀ ਸਾਬੋ ਨੇ ਤੀਸਰਾ ਸਥਾਨ ਲਿਆ। ਇਸੀ ਤਰ੍ਹਾ ਕੁਸਤੀ ਲੜਕੀਆਂ ਵਿਚ 38 ਕਿਲੋਂ ਵੇਟ ਵਿਚ ਕਮਲਪ੍ਰੀਤ ਕੌਰ ਬੰਗੀ ਰੁੱਘੂ ਨੇ ਪਹਿਲਾ ਅਤੇ ਰਾਜਵਿੰਦਰ ਕੌਰ ਘੁੱਦਾ ਨੇ ਦੂਸਰਾ ਸਥਾਨ ਲਿਆ। 40 ਕਿਲੋਂ ਵੇਟ ਵਿਚ ਸੁਖਪ੍ਰੀਤ ਕੌਰ ਬੰਗੀ ਨਿਹਾਲ ਨੇ ਪਹਿਲਾ ਅਤੇ ਰੀਤੂ ਘੁੱਦਾ ਨੇ ਦੂਸਰਾ ਸਥਾਨ ਲਿਆ। 43 ਕਿਲੋਂ ਵੇਟ ਵਿਚ ਗੁਰਪ੍ਰੀਤ ਕੌਰ ਬੰਗੀ ਨਿਹਾਲ ਨੇ ਪਹਿਲਾ ਅਤੇ ਗਗਨਦੀਪ ਕੌਰ ਰਾਮਪੁਰਾ ਨੇ ਦੂਸਰਾ ਸਥਾਨ ਲਿਆ। 46 ਕਿਲੋਂ ਵਿਚ ਅਰਸਦੀਪ ਕੌਰ ਬੰਗੀ ਨਿਹਾਲ ਨੇ ਪਹਿਲਾ ਅਤੇ ਸਿਮਰਜੀਤ ਕੌਰ ਘੁੱਦਾ ਨੇ ਦੂਸਰਾ ਸਥਾਨ ਲਿਆ। 49 ਕਿਲੋਂ ਵਿਚ ਅਮਨਦੀਪ ਕੌਰ ਘੁੱਦਾ ਨੇ ਪਹਿਲਾ ਸਥਾਨ ਲਿਆ। 52 ਕਿਲੋਂ ਵਿਚ ਗਗਨਦੀਪ ਸ਼ਰਮਾਂ ਘੁੱਦਾ ਨੇ ਪਹਿਲਾ ਅਤੇ ਖੁਸ਼ਪ੍ਰੀਤ ਕੌਰ ਰਾਮਪੁਰਾ ਨੇ ਦੂਸਰਾ ਸਥਾਨ ਲਿਆ। 56 ਕਿਲੋਂ ਵਿਚ ਅਮਨਦੀਪ ਕੌਰ ਮੰਗੀ ਫੂਲ ਨੇ ਪਹਿਲਾ ਅਤੇ ਸੁਮਨਦੀਪ ਕੌਰ ਘੁੱਦਾ ਨੇ ਦੂਸਰਾ ਸਥਾਨ ਲਿਆ। 65 ਤੋਂ ਵੱਧ ਕਮਲਜੀਤ ਕੌਰ ਮੰਡੀ ਫੂਲ ਨੇ ਪਹਿਲਾ ਅਤੇ ਗਗਨਦੀਪ ਕੌਰ ਰਾਮਪੁਰਾ ਨੇ ਦੂਸਰਾ ਸਥਾਨ ਲਿਆ। ਇਸ ਟੂਰਨਾਂਮੈਂਟ ਵਿਚ ਭਾਗ ਲੈਣ ਵਾਲੀਆਂ ਖਿਡਾਰੀਆਂ ਨੂੰ ਵਿਭਾਗ ਵੱਲੋਂ ਖਾਣੇ ਦਾ ਪ੍ਰਬੰਧ ਕੀਤਾ ਗਿਆ। ਜਿਲ੍ਹਾ ਖੇਡ ਅਫਸਰ ਮੈਡਮ ਸਰੋਜ ਧੀਮਾਨ ਨੇ ਦੱਸਿਆ ਕਿ ਇਸ ਜਿਲ੍ਹਾ ਪੱਧਰ ਪੇਂਡੂ ਟੂਰਨਾਂਮੈਂਟ ਦੇ ਕੰਪੀਟੀਸ਼ਨ ਵਿਚੋਂ ਸਟੇਟ ਪੱਧਰ ਦੇ ਕੰਪੀਟੀਸ਼ਨ ਵਿਚ ਭਾਗ ਲੈਣ ਵਾਲੀਆਂ ਟੀਮਾਂ ਦੀ ਚੋਣ ਕੀਤੀ ਜਾਵੇਗੀ। ਇਸ ਮੌਕੇ ਨਰਿੰਦਰ ਢਿੱਲੋਂ ਸਟੈਨੋ ਖੇਡ ਵਿਭਾਗ ਪੰਜਾਬ, ਸੁਨੀਲ ਕੁਮਾਰ ਸਿੰਗਲਾ ਸੀਨੀਅਰ ਸਹਾਇਕ, ਅਜੇ ਗਰਗ ਕਲਰਕ, ਬਲਵਿੰਦਰ ਸਿੰਘ ਤੈਰਾਕੀ ਕੋਚ, ਨਾਜਰ ਸਿੰਘ ਪ੍ਰਿੰਸੀਪਲ, ਭੁਪਿੰਦਰ ਸਿੰਘ ਪ੍ਰਿੰਸੀਪਲ ਸਰਕਾਰੀ ਸਪੋਰਟਸ ਸਕੂਲ, ਹਰਦੀਪ ਸਿੰਘ ਬਾਕਸਿੰਗ ਕੋਚ, ਹੁਕਮਜੀਤ ਕੌਰ ਵਾਲੀਬਾਲ ਕੋਚ, ਹਰਦੀਪ ਸਿੰਘ ਬਾਕਸਿੰਗ ਕੋਚ, ਹਰਨੇਕ ਸਿੰਘ ਅਥਲੈਟਿਕਸ ਕੋਚ, ਰਾਜਵੰਤ ਸਿੰਘ ਹਾਕੀ ਕੋਚ, ਬਲਵੀਰ ਸਿੰਘ ਬਾਕਸਿੰਗ ਕੋਚ, ਅਵਤਾਰ ਸਿੰਘ ਹਾਕੀ ਕੋਚ ਆਦਿ ਵਿਸ਼ੇਸ਼ ਰੂਪ ਵਿਚ ਹਾਜ਼ਰ ਸਨ।

Check Also

ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ

ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …

Leave a Reply