Friday, April 17, 2026

ਮਦਨ ਮਦਹੋਸ਼ ਅਗਰਵਾਲ ਸਭਾ ਜਿਲ੍ਹਾ ਸੰਗਰੂਰ ਦੇ ਪ੍ਰੈੱਸ ਸਕੱਤਰ ਨਿਯੁਕਤ

PPN2909201518

ਮਾਲੇਰਕੋਟਲਾ (ਸੰਦੌੜ), 29 ਸਤੰਬਰ (ਹਰਮਿੰਦਰ ਸਿੰਘ ਭੱਟ) – ਅੱਜ ਜਿਲ੍ਹਾ ਸੰਗਰੂਰ ਦੀਆਂ ਸਾਰੀਆਂ ਅਗਰਵਾਲ ਸਭਾਵਾਂ ਦੇ ਅਹਿਮ ਅਹੁਦੇਦਾਰਾਂ ਦੀ ਇੱਕ ਮੀਟਿੰਗ ਅਗਰਵਾਲ ਸਭਾ ਪੰਜਾਬ ਦੇ ਜਨਰਲ ਸਕੱਤਰ ਵਿਨੋਦ ਬਾਂਸਲ ਦੀ ਪ੍ਰਧਾਨਗੀ ਹੇਠ ਅਗਰਵਾਲ ਭਵਨ ਸੰਗਰੂਰ ਵਿਖੇ ਹੋਈ।ਜਿਸ ਵਿੱਚ ਸਮੇਂ ਦੀਆਂ ਸਰਕਾਰਾਂ ਵੱਲੋਂ ਅਗਰਵਾਲ ਸਮਾਜ ਨੂੰ ਨਜ਼ਰ ਅੰਦਾਜ ਕਰਨ ਉੱਤੇ ਖੁੱਲ ਕੇ ਬਹਿਸ ਹੋਈ।ਜਿੱਥੇ ਉਕਤ ਮੀਟਿੰਗ ਵਿੱਚ ਰਾਖਵੇਂਕਰਨ ਦੀ ਚਰਚਾ ਦੇ ਨਾਲ-ਨਾਲ ਆਉਣ ਵਾਲੇ ਮਹੀਨੇ ਅਗਰਵਾਲ ਜੈਯੰਤੀ ਮਨਾਉਣ ਬਾਰੇ ਵਿਚਾਰਾਂ ਹੋਈਆਂ, ਉੱਥੇ ਹੀ ਜਿਲ੍ਹਾ ਪ੍ਰਧਾਨ ਮਾਸਟਰ ਸ਼ਾਮ ਲਾਲ ਸਿੰਗਲਾ ਨੇ ਜਿਲ੍ਹਾ ਸੰਗਰੂਰ ਦੀ ਨਵੀਂ ਕਾਰਜਕਾਰਨੀ ਦੀ ਘੋਸ਼ਣਾ ਕੀਤੀ। ਜਿਸ ਵਿੱਚ ਸ਼ਹਿਰ ਮਾਲੇਰਕੋਟਲਾ ਦੇ ਸੀਨੀਅਰ ਪੱਤਰਕਾਰ ਮਦਨ ਮਦਹੋਸ਼ ਸਾਬਕਾ ਕੋਂਸਲਰ ਨੂੰ ਜਿਲ੍ਹਾ ਪ੍ਰੈੱਸ ਸਕੱਤਰ ਨਿਯੁਕਤ ਕੀਤਾ ਗਿਆ। ਮਦਨ ਮਦਹੋਸ਼ ਨੇ ਉਕਤ ਸੋਂਪੀ ਗਈ ਜਿੰਮੇਵਾਰੀ ਲਈ ਧੰਨਵਾਦ ਕਰਦੇ ਹੋਏ ਅਪਣੀਆਂ ਅਤੇ ਅਪਣੀ ਧਰਮ ਪਤਨੀ ਮਾਲਤੀ ਸਿੰਗਲਾ ਸਾਬਕਾ ਕੋਂਸਲਰ ਵੱਲੋਂ ਪੂਰੇ ਸਮੇਂ ਦੀਆਂ ਸੇਵਾਵਾਂ ਅਗਰਵਾਲ ਸਮਾਜ ਨੂੰ ਦੇਣ ਦਾ ਸਟੇਜ ਤੋਂ ਐਲਾਨ ਕੀਤਾ।
ਉਕਤ ਮੀਟਿੰਗ ਵਿੱਚ ਆਪਣੇ ਪ੍ਰਧਾਨਗੀ ਭਾਸ਼ਣ ਦੋਰਾਨ ਜਨਰਲ ਸਕੱਤਰ ਪੰਜਾਬ ਵਿਨੋਦ ਬਾਂਸਲ ਨੇ ਬੜੇ ਹੀ ਮਾਣ ਨਾਲ ਦੱਸਿਆ ਕਿ ਪੰਜਾਬ ਪੱਧਰ ਤੇ ਸਭਾ ਦਾ ਮੁੱਖ ਦਫਤਰ ਸੰਗਰੂਰ ਵਿਖੇ ਬਣਾਉਣ ਦਾ ਫੈਸਲਾ ਹੋਇਆ ਹੈ। ਉਨ੍ਹਾਂ ਕਿਹਾ ਕਿ ਸਮੇਂ ਦੀ ਜ਼ਰੂਰਤ ਮੁਤਾਬਿਕ ਅੱਜ ਸਾਡੇ ਸਮਾਜ ਨੂੰ ਅਪਣੀ ਸ਼ਕਤੀ ਇਕੱਤਰ ਕਰਕੇ ਰੱਖਣ ਦੀ ਲੋੜ ਹੈ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਸਿਆਸੀ ਲੋਕ ਸਾਡੇ ਬਿਖਰੇਪਨ ਦਾ ਫਾਇਦਾ ਨਾ ਉਠਾ ਸਕਣ। ਪੰਜਾਬ ਪੱਧਰ ਤੇ ਅਗਰਵਾਲ ਜੈਯੰਤੀ ਦੇ ਸਮਾਗਮਾਂ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਵਾਰ ਉਕਤ ਸਮਾਗਮ 11 ਅਕਤੂਬਰ ਨੂੰ ਬਰਨਾਲਾ ਵਿਖੇ ਮਨਾਇਆ ਜਾਵੇਗਾ। ਜਿਲ੍ਹਾ ਪ੍ਰਧਾਨ ਸ਼ਾਮ ਲਾਲ ਸਿੰਗਲਾ ਨੇ ਜਿੱਥੇ ਮੀਟਿੰਗ ਵਿੱਚ ਹਿੱਸਾ ਲੈਣ ਵਾਲੇ ਸਾਰੇ ਅਗਰਵਾਲ ਵੀਰਾਂ ਦਾ ਧੰਨਵਾਦ ਕੀਤਾ ਉੱਥੇ ਜਿਲ੍ਹਾ ਪੱਧਰੀ ਸਮਾਗਮ ਦਿੜਬਾ ਵਿਖੇ ਕਰਵਾਉਣ ਬਾਰੇ ਵੀ ਦੱਸਿਆ। ਜਿਲ੍ਹਾ ਜਰਨਲ ਸਕੱਤਰ ਪਵਨ ਕੁਮਾਰ ਛਾੜੀਆ ਨੇ ਅੱਗੇ ਦੱਸਿਆ ਕਿ ਕੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪੂਰੇ ਜਿਲ੍ਹੇ ਨੂੰ ਪੰਜ ਜੋਨਾਂ ਵਿੱਚ ਵੰਡਿਆ ਗਿਆ ਹੈ ਤਾਂ ਕਿ ਨਵੀਆਂ ਕਮੇਟੀਆਂ ਗਠਿਤ ਕਰਕੇ ਅਗਰਵਾਲ ਪਰਿਵਾਰਾਂ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਨੂੰ ਜਿਲ੍ਹਾ ਪੱਧਰ ਤੇ ਹੱਲ ਕਰਵਾਇਆ ਜਾ ਸਕੇ।

Check Also

ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ

ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …

Leave a Reply