Monday, April 13, 2026

ਅਲ-ਅਦਬ ਪਬਲੀਕੇਸ਼ਨਜ਼ ਮਾਲੇਰਕੋਟਲਾ ਦੇ ਦਫ਼ਤਰ ‘ਚੇ ਵੱਖ-ਵੱਖ ਧਰਮਾਂ ਨਾਲ ਸਬੰਧਤ ਇਕੱਤਰਤਾ

PPN2909201519

ਮਾਲੇਰਕੋਟਲਾ (ਸੰਦੌੜ), 29 ਸਤੰਬਰ (ਹਰਮਿੰਦਰ ਸਿੰਘ ਭੱਟ) – ਤੌਹੀਦ, ਇੱਕ ਈਸ਼ਵਰਵਾਦ ਦਾ ਸੰਕਲਪ ਭਾਵ ਇੱਕ ਅੱਲਾਹ ਨੂੰ ਆਪਣਾ ਹਾਕਮ ਤੇ ਮਾਲਿਕ ਤਸਲੀਮ ਕਰਨਾ ਤੇ ਉਸ ਦੀ ਰਜ਼ਾ ਨੂੰ ਮੰਨਣਾ ਸਮੁੱਚੀ ਮਾਨਵਤਾ ਦੇ ਭਲੇ ਵਿੱਚ ਹੈ, ਇਹੋ ਉਹ ਵਿਚਾਰ ਤੇ ਵਿਸ਼ਵਾਸ਼ ਹੈ ਜਿਹੜਾ ਆਦਮ ਨੂੰ ਆਦਮੀਅਤ ਸਿਖਲਾਉਂਦਾ ਹੈ ਅਤੇ ਮਨੁੱਖ ਨੂੰ ਮਨੁੱਖਤਾ ਦੇ ਉੱਚੇ ਤੇ ਸੁੱਚੇ ਮਰਤਬੇ ਤੱਕ ਲੈ ਜਾਂਦਾ ਹੈ’।ਇਨਾਂ੍ਹ ਵਿਚਾਰਾਂ ਦਾ ਪ੍ਰਗਟਾਵਾ ਅਲ-ਅਦਬ ਪਬਲੀਕੇਸ਼ਨਜ਼ ਮਾਲੇਰਕੋਟਲਾ ਦੇ ਦਫ਼ਤਰ ਵਿਖੇ ਵੱਖ-ਵੱਖ ਧਰਮਾਂ ਨਾਲ ਸਬੰਧਤ ਇਕੱਤਰ ਹੋਏ ਬੁਲਾਰਿਆ ਨੇ ਕੀਤਾ। ਇਸ ਮੌਕੇ ਤੇ ਇਕੱਤਰ ਹੋਏ ਸਾਰੇ ਸੱਜਣ ਇਸ ਗੱਲ ਤੇ ਇੱਕ-ਮੱਤ ਸਨ ਕਿ ਇੱਕ ਅੱਲਾਹ ਹੀ ਸਭ ਦਾ ਪ੍ਰਵਰਦਿਗਾਰ ਹੈ, ਸਮੁੱਚੀ ਲੋਕਾਈ ਉਸ ਦੀ ਸੰਤਾਨ ਹੈ।ਇਹ ਉਹ ਰੂਹਾਨੀ ਸੰਦੇਸ਼ ਹੈ ਜੋ ਲੋਕਾਂ ਨੂੰ ਆਪਸ ਵਿੱਚ ਧੁਰ ਰੂਹੋਂ ਜੋੜਦਾ ਹੈ, ਇਹੋ ਬਾਬਾ ਆਦਮ ਦਾ ਧਰਮ ਸੀ, ਇਹੋ ਸੰਦੇਸ਼ ਹਜ਼ਰਤ ਈਸਾ ਅਤੇ ਹਜ਼ਰਤ ਮੁਹੰਮਦ ਨੇ ਦਿੱਤਾ। ਗੁਰੂ ਬਾਬਾ ਨਾਨਕ ਜੀ ਤੋਂ ਲੈ ਕੇ ਸਾਰੇ ਹੀ ਗੁਰੂ ਸਾਹਿਬਾਨ ਨੇ ਇਹੋ ਰੂਹਾਨੀ ਸੰਦੇਸ਼ ਦਿੱਤਾ ਅਤੇ ਸਾਰੇ ਧਰਮਾਂ ਦੀਆਂ ਬੁਨਿਆਦੀ ਤੇ ਸਰਬ ਸਾਂਝੀਆਂ ਸਿੱਖਿਆਵਾਂ ਨੀਯਤ ਦਾ ਸਹੀ ਹੋਣਾ, ਉੱਚ ਨੈਤਿਕ ਕਦਰਾਂ-ਕੀਮਤਾਂ, ਇਮਾਨਦਾਰੀ ਤੇ ਖ਼ਿਦਮਤੇ ਖ਼ਲਕ ਨੂੰ ਗ੍ਰਹਿਣ ਕਰਨ ਤੇ ਜ਼ੋਰ ਦਿੱਤਾ ਗਿਆ। ਇਸ ਮੌਕੇ ਤੇ ਧੰਨ ਧੰਨ ਬਾਬਾ ਨੰਦ ਸਿੰਘ ਜੀ ਚੈਰੀਟੇਬਲ ਟਰੱਸਟ ਸੁਨਾਮ ਦੇ ਚੇਅਰਮੈਨ ਬਾਬਾ ਸ਼ੇਰ ਸਿੰਘ ਰਾਗੀ ਜੱਥੇਦਾਰ, ਐਨ. ਆਰ. ਆਈ ਸੰਦੀਪ ਸੈਣੀ, ਸ. ਗੋਬਿੰਦ ਸਿੰਘ ਜੀ ਉੱਪ ਚੇਅਰਮੈਨ, ਜਰਨਲਿਸਟ ਸਾਜਿਦ ਇਸਹਾਕ, ਡਾ.ਸਮੀਅ ਅਨਸਾਰੀ, ਮਾਸਟਰ ਗੁਰਮੀਤ ਸਿੰਘ ਸਮੇਤ ਕਈ ਬੁੱਧੀਮਾਨ ਸੱਜਣ ਹਾਜ਼ਰ ਸਨ।ਧੰਨ ਧੰਨ ਬਾਬਾ ਨੰਦ ਸਿੰਘ ਚੈਰੀਟੇਬਲ ਟਰੱਸਟ, ਗੁਰਦੁਆਰਾ ਨਾਨਕਸਰ ਠਾਠ ਦੇ ਚੇਅਰਮੈਨ ਰੂਹਾਨੀ ਸ਼ਖ਼ਸੀਅਤ ਬਾਬਾ ਸ਼ੇਰ ਸਿੰਘ ਨੂੰ ਅਲ-ਅਦਬ ਪਬਲੀਕੇਸ਼ਨਜ਼ ਵਲੋਂ ਇਸਲਾਮੀ ਲਿਟਰੇਚਰ ਅਤੇ ਕੁਰਆਨ ਮਜੀਦ ਦਾ ਪੰਜਾਬੀ ਅਨੁਵਾਦ ਭੇਂਟ ਕੀਤਾ ਗਿਆ।

Check Also

ਸੂਬਾ ਸਰਕਾਰ ਵੱਲੋਂ 6000 ਖੇਡ ਸੇਟਡੀਅਮ ਹੋਰ ਬਣਾਏ ਜਾਣਗੇ – ਖ਼ਜ਼ਾਨਾ ਮੰਤਰੀ ਚੀਮਾ

ਅੰਮ੍ਰਿਤਸਰ, 12 ਅਪ੍ਰੈਲ (ਸੁਖਬੀਰ ਸਿੰਘ) – ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਐਲਾਨ …

Leave a Reply