Monday, August 24, 2026

ਬੱਚਿਆਂ ਦੇ ਮਾਤਾ ਪਿਤਾ ਨੇ ਵੇਖੀ ਆਪਣੇ ਬੱਚਿਆਂ ਦੀ ਕਾਰਗੁਜਾਰੀ

PPN3009201503

ਬਟਾਲਾ, 30 ਸਤੰਬਰ (ਨਰਿੰਦਰ ਬਰਨਾਲ ) – ਸਿਖਿਆ ਵਿਭਾਗ ਪੰਜਾਬ ਵੱਲੋ ਵਿਦਿਆਰਥੀਆਂ, ਅਧਿਆਪਕਾਂ ਤੇ ਮਾਪਿਆਂ ਵਿਚ ਲੜੀ ਨੂੰ ਹੋਰ ਮਜਬੂਤ ਕਰਨ ਦੇ ਮਕਸਦ ਨਾਲ ਮਾਪੇ ਅਧਿਆਪਕ ਮਿਲਣੀ ਪੰਜਾਬ ਭਰ ਦੇ ਸਕੂਲਾਂ ਵਿਚ ਆਯੋਜਿਤ ਕੀਤੀ ਗਈ, ਇਸੇ ਹੀ ਮਕਸਦ ਨੂੰ ਮੁਖ ਰੱਖਦਿਆਂ ਸਰਕਾਰੀ ਹਾਈ ਸਕੂਲ ਪੰਜਗਰਾਈਆਂ ਵਿਖੇ ਮਾਪੇ ਅਧਿਆਪਕਾ ਮੀਟਿੰਗ ਆਯੋਜਿਤ ਕੀਤੀ।ਇਸ ਮੀਟਿੰਗ ਬੱਚਿਆਂ ਦੇ ਮਾਤਾ ਪਿਤਾ ਸਕੂਲ ਵਿਖੇ ਪਹੁੰਚੇ ਤੇ ਬੱਚਿਆਂ ਦੇ ਨੰਬਰ,ਹਾਜਰੀਆਂ ਆਦਿ ਨੂੰ ਚੈਕ ਕੀਤਾ ਗਿਆ।ਇਸ ਮੌਕੇ ਮੁਖ ਅਧਿਆਪਕ ਸ੍ਰੀ ਨਰਿੰਦਰ ਸਿੰਘ, ਵਿਨੋਦ ਕੁਮਾਰ, ਗਾਈਡੈਂਸ ਅਧਿਆਪਕ ਅਨਿਲ ਵਰਮਾ, ਤਰਲੋਕ ਸਿੰਘ, ਰਾਜੇਸ ਕੁਮਾਰ, ਹਰਪ੍ਰੀਤ ਸਿੰਘ ਕੰਪਿਊਟਰ ਅਧਿਆਪਕ , ਪਰਮਜੀਤ ਸਿੰਘ ਚੀਮਾਂ, ਜਸਬੀਰ ਕੌਰ ਆਦਿ ਸਮੂਹ ਸਟਾਫ ਮੈਬਰ ਸਕੂਲ ਵਿਖੇ ਹਾਜ਼ਰ ਸਨ।

Check Also

ਅਮਰੀਕਾ ਨਿਵਾਸੀ ਬਲਵੰਤ ਸਿੰਘ ਵੱਲੋਂ ਲੰਗਰ ਸੇਵਾ ਲਈ ਗੱਡੀ ਅਤੇ ਸਰਾਂ ਲਈ 4 ਲੱਖ ਭੇਟ

ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ‘ਚ ਸੰਗਤਾਂ …

Leave a Reply