Saturday, October 3, 2026

ਬਠਿੰਡਾ ਵਿੱਚ 2 ਰੋਜਾ ਜਿਲ੍ਹਾ ਪੱਧਰੀ ਪੇਂਡੂ ਖੇਡਾਂ ਸਮਾਪਤ- ਸੰਗਤ ਬਲਾਕ ਨੇ ਜਿੱਤੀ ਓਵਰਆਲ ਟਰਾਫੀ

PPN3009201505

ਬਠਿੰਡਾ, 30 ਸਤੰਬਰ (ਜਸਵਿੰਦਰ ਜੱਸੀ, ਅਵਤਾਰ ਸਿੰਘ ਕੈਂਥ) – ਪੰਜਾਬ ਸਰਕਾਰ, ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਵੱਲੋਂ ਸਾਲ 2014-15 ਦੇ ਸ਼ੈਸ਼ਨ ਦੌਰਾਨ ਰਾਜੀਵ ਗਾਂਧੀ ਖੇਲ ਅਭਿਆਨ ਸਕੀਮ ਅਧੀਨ ਡਾਇਰੈਕਟਰ ਸਪੋਰਟਸ ਪੰਜਾਬ ਜੀ ਦੀ ਰਹਿਨੁਮਾਈ ਹੇਠ ਜਿਲ੍ਹਾ ਪੱਧਰੀ ਪੇਂਡੂ ਟੂਰਨਾਂਮੈਂਟ ਅੰਡਰ-16 ਲੜਕੇ/ਲੜਕੀਆਂ ਮਿਤੀ 29 ਤੋਂ 30 ਸਤੰਬਰ 2015 ਤੱਕ ਬਹੁਮੰਤਵੀ ਸਪੋਰਟਸ ਸਟੇਡੀਅਮ ਬਠਿੰਡਾ ਵਿਖੇ ਸ਼ਾਨੋ ਸ਼ੌਕਤ ਨਾਲ ਸੰਪੰਨ ਹੋਈਆਂ। ਇਸ 2 ਰੋਜਾਂ ਜਿਲ੍ਹਾ ਪੱਧਰੀ ਪੇਂਡੂ ਖੇਡਾਂ ਦੇ ਸਮਾਪਤੀ ਸਮਾਰੋਹ ਵਿਚ ਜਿਲ੍ਹਾ ਸਪੋਰਟਸ ਅਫਸਰ ਮੈਡਮ ਸਰੋਜ ਧੀਮਾਨ ਜੀ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਦੌਰਾਨ ਹਰਦੀਪ ਸਿੰਘ ਬਾਕਸਿੰਗ ਕੋਚ ਖੇਡ ਵਿਭਾਗ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਕਿਹਾ। ਇਸ ਉਪਰੰਤ ਜਿਲ੍ਹਾ ਖੇਡ ਅਫਸਰ ਸ਼੍ਰੀਮਤੀ ਸਰੋਜ ਧੀਮਾਨ ਜੀ ਨੇ ਜੇਤੂ ਟੀਮਾਂ ਨੂੰ ਮੈਡਲ ਅਤੇ ਸਰਟੀਫੀੇਕੇਟ ਦੇ ਕੇ ਖਿਡਾਰੀ ਖਿਡਾਰਨਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਜਿਲ੍ਹਾ ਖੇਡ ਅਫਸਰ ਸ਼੍ਰੀਮਤੀ ਸਰੋਜ ਧੀਮਾਨ ਜੀ ਨੇ ਖਿਡਾਰੀਆਂ ਨੂੰ ਆਪਣੇ ਸੰਬੋਧਨ ਵਿਚ ਕਿਹਾ ਕਿ ਖੇਡ ਵਿਭਾਗ, ਪੰਜਾਬ ਸਰਕਾਰ ਵੱਲੋਂ ਰਾਜੀਵ ਗਾਂਧੀ ਖੇਲ ਅਭਿਆਨ ਸਕੀਮ ਰਾਹੀਂ ਪੇਂਡੂ ਲੜਕੇ/ਲੜਕੀਆਂ ਲਈ ਵੱਖ ਵੱਖ ਗੇਮਾਂ ਦੇ ਟੂਰਨਾਂਮੈਂਟ ਆਯੋਜਿਤ ਕੀਤੇ ਜਾ ਰਹੇ ਹਨ ਅਤੇ ਪਿੰਡਾਂ ਵਿਚ ਖਿਡਾਰੀਆਂ ਨੂੰ ਗੇਮਾਂ ਪ੍ਰਤੀ ਜੋ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਉਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਇਸ ਮੌਕੇ ਸਟੇਜ ਦੀ ਭੂਮਿਕਾ ਮੈਡਮ ਮਨਦੀਪ ਕੌਰ ਸਿੱਖਿਆ ਵਿਭਾਗ ਅਤੇ ਹਰਦੀਪ ਸਿੰਘ ਬਾਕਸਿੰਗ ਕੋਚ ਵਲੋਂ ਨਿਭਾਈ ਗਈ। ਇਸ ਟੂਰਨਾਂਮੈਂਟ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਖੇਡ ਅਫਸਰ ਬਠਿੰਡਾ ਨੇ ਦੱਸਿਆ ਕਿ ਇਸ ਜਿਲ੍ਹਾ ਪੱਧਰੀ ਪੇਂਡੂ ਟੂਰਨਾਂਮੈਂਟ ਵਿਚ ਬਠਿੰਡਾ ਜਿਲ੍ਹੇ ਦੇ ਕਰੀਬ 1400 ਖਿਡਾਰੀ ਖਿਡਾਰਨਾਂ ਨੇ ਵੱਖ ਵੱਖ ਗੇਮਾਂ ਵਿਚ ਹਿੱਸਾ ਲਿਆ। ਇਸ ਟੂਰਨਾਂਮੈਂਟ ਵਿਚ ਭਾਗ ਲੈਣ ਵਾਲੀਆਂ ਖਿਡਾਰੀਆਂ ਨੂੰ ਵਿਭਾਗ ਵੱਲੋਂ ਖਾਣੇ ਦਾ ਪ੍ਰਬੰਧ ਕੀਤਾ ਗਿਆ। ਇਸ ਟੂਰਨਾਂਮੈਂਟ ਦੇ ਸਮਾਪਤੀ ਸਮਾਰੋਹ ਮੌਕੇ ਫਾਈਨਲ ਮੁਕਾਬਲਿਆਂ ਵਿਚ ਬਾਸਕਟਬਾਲ ਲੜਕਿਆਂ ਵਿਚ ਬਠਿੰਡਾ ਨੇ ਪਹਿਲਾ, ਸੰਗਤ ਨੇ ਦੂਸਰਾ ਅਤੇ ਤਲਵੰਡੀ ਸਾਬੋ ਨੇ ਤੀਸਰਾ ਸਥਾਨ ਲਿਆ।ਬਾਸਕਟਬਾਲ ਲੜਕੀਆਂ ਵਿਚ ਬਠਿੰਡਾ ਨੇ ਪਹਿਲਾ, ਤਲਵੰਡੀ ਸਾਬੋ ਨੇ ਦੂਸਰਾ ਅਤੇ ਰਾਮਪੁਰਾ ਨੇ ਤੀਸਰਾ ਸਥਾਨ ਲਿਆ।ਹਾਕੀ ਲੜਕੇ ਵਿਚ ਬਠਿੰਡਾ ਨੇ ਪਹਿਲਾ, ਰਾਮਪੁਰਾ ਨੇ ਦੂਸਰਾ ਅਤੇ ਸੰਗਤ ਨੇ ਤੀਸਰਾ ਸਥਾਨ ਲਿਆ। ਹਾਕੀ ਲੜਕੀਆਂ ਵਿਚ ਸੰਗਤ ਨੇ ਪਹਿਲਾ, ਬਠਿੰਡਾ ਨੇ ਦੂਸਰਾ ਅਤੇ ਰਾਮਪੁਰਾ ਨੇ ਤੀਸਰਾ ਸਥਾਨ ਲਿਆ। ਕਬੱੜੀ ਲੜਕੇ ਵਿਚ ਸੰਗਤ ਨੇ ਪਹਿਲਾ, ਮੌੜ ਨੇ ਦੂਸਰਾ ਅਤੇ ਫੂਲ ਨੇ ਤੀਸਰਾ ਸਥਾਨ ਲਿਆ। ਕਬੱਡੀ ਲੜਕੀਆਂ ਵਿਚ ਭਗਤਾ ਨੇ ਪਹਿਲਾ, ਮੌੜ ਨੇ ਦੂਸਰਾ ਅਤੇ ਨਥਾਣਾਂ ਨੇ ਤੀਸਰਾ ਸਥਾਨ ਲਿਆ। ਖੋਹ ਖੋਹ ਲੜਕੇ ਵਿਚ ਤਲਵੰਡੀ ਸਾਬੋ ਨੇ ਪਹਿਲਾ, ਸੰਗਤ ਨੇ ਦੂਸਰਾ ਅਤੇ ਭਗਤਾ ਨੇ ਤੀਸਰਾ ਸਥਾਨ ਲਿਆ। ਖੋਹ ਖੋਹ ਲੜਕੀਆਂ ਵਿਚ ਤਲਵੰਡੀ ਸਾਬੋ ਨੇ ਪਹਿਲਾ, ਸੰਗਤ ਨੇ ਦੂਸਰਾ ਅਤੇ ਮੌੜ ਨੇ ਤੀਸਰਾ ਸਥਾਨ ਲਿਆ ਵਾਲੀਬਾਲ ਲੜਕੇ ਵਿਚ ਸੰਗਤ ਨੇ ਪਹਿਲਾ, ਰਾਮਪੁਰਾ ਨੇ ਦੂਸਰਾ ਅੇਤ ਮੌੜ ਨੇ ਤੀਸਰਾ ਸਥਾਨ ਲਿਆ। ਵਾਲੀਬਾਲ ਲੜਕੀਆਂ ਵਿਚ ਸੰਗਤ ਨੇ ਪਹਿਲਾ, ਰਾਮਪੁਰਾ ਨੇ ਦੂਸਰਾ ਅਤੇ ਤਲਵੰਡੀ ਸਾਬੋ ਨੇ ਤੀਸਰਾ ਸਥਾਨ ਲਿਆ। ਫੁਟਬਾਲ ਲੜਕੇ ਵਿਚ ਸੰਗਤ ਨੇ ਪਹਿਲਾ, ਫੂਲ ਨੇ ਦੂਸਰਾ ਅਤੇ ਭਗਤਾ ਨੇ ਤੀਸਰਾ ਸਥਾਨ ਲਿਆ। ਫੁਟਬਾਲ ਲੜਕੀਆਂ ਵਿਚ ਫੂਲ ਨੇ ਪਹਿਲਾ, ਰਾਮਪੁਰਾ ਨੇ ਦੂਸਰਾ ਅਤੇ ਬਠਿੰਡਾ ਨੇ ਤੀਸਰਾ ਸਥਾਨ ਲਿਆ। ਹੈਂਡਬਾਲ ਲੜਕੇ ਵਿਚ ਬਠਿੰਡਾ ਨੇ ਪਹਿਲਾ, ਤਲਵੰਡੀ ਸਾਬੋ ਨੇ ਦੂਸਰਾ ਅਤੇ ਸੰਗਤ ਨੇ ਤੀਸਰਾ ਸਥਾਨ ਲਿਆ। ਹੈਂਡਬਾਲ ਲੜਕੀਆਂ ਵਿਚ ਤਲਵੰਡੀ ਸਾਬੋ ਨੇ ਪਹਿਲਾ, ਬਠਿੰਡਾ ਨੇ ਦੂਸਰਾ ਅਤੇ ਰਾਮਪੁਰਾ ਨੇ ਤੀਸਰਾ ਸਥਾਨ ਲਿਆ। ਇਸ ਟੂਰਨਾਂਮੈਂਟ ਦੀ ਆਲ ਓਵਰ ਟਰਾਫੀ ਸੰਗਤ ਬਲਾਕ ਦੀ ਝੋਲੀ ਵਿਚ ਪਈ। ਜਿਲ੍ਹਾ ਖੇਡ ਅਫਸਰ ਮੈਡਮ ਸਰੋਜ ਧੀਮਾਨ ਨੇ ਦੱਸਿਆ ਕਿ ਇਸ ਜਿਲ੍ਹਾ ਪੱਧਰ ਪੇਂਡੂ ਟੂਰਨਾਂਮੈਂਟ ਦੇ ਕੰਪੀਟੀਸ਼ਨ ਵਿਚੋਂ ਪਹਿਲੇ ਸਥਾਨ ਤੇ ਆਉਣ ਵਾਲੀਆਂ ਟੀਮਾਂ ਸਟੇਟ ਪੱਧਰ ਦੇ ਕੰਪੀਟੀਸ਼ਨ ਵਿਚ ਭਾਗ ਲੈਣਗੇਂ।
ਇਸ ਮੌਕੇ ਨਰਿੰਦਰ ਢਿੱਲੋਂ ਸਟੈਨੋ ਖੇਡ ਵਿਭਾਗ ਪੰਜਾਬ, ਸੁਨੀਲ ਕੁਮਾਰ ਸਿੰਗਲਾ ਸੀਨੀਅਰ ਸਹਾਇਕ, ਅਜੇ ਗਰਗ ਕਲਰਕ, ਬਲਵਿੰਦਰ ਸਿੰਘ ਤੈਰਾਕੀ ਕੋਚ, ਨਾਜਰ ਸਿੰਘ ਪ੍ਰਿੰਸੀਪਲ, ਭੁਪਿੰਦਰ ਸਿੰਘ ਪ੍ਰਿੰਸੀਪਲ ਸਰਕਾਰੀ ਸਪੋਰਟਸ ਸਕੂਲ, ਹਰਦੀਪ ਸਿੰਘ ਬਾਕਸਿੰਗ ਕੋਚ, ਹੁਕਮਜੀਤ ਕੌਰ ਵਾਲੀਬਾਲ ਕੋਚ, ਹਰਦੀਪ ਸਿੰਘ ਬਾਕਸਿੰਗ ਕੋਚ, ਹਰਨੇਕ ਸਿੰਘ ਅਥਲੈਟਿਕਸ ਕੋਚ, ਰਾਜਵੰਤ ਸਿੰਘ ਹਾਕੀ ਕੋਚ, ਬਲਵੀਰ ਸਿੰਘ ਬਾਕਸਿੰਗ ਕੋਚ, ਅਵਤਾਰ ਸਿੰਘ ਹਾਕੀ ਕੋਚ ਆਦਿ ਵਿਸ਼ੇਸ਼ ਰੂਪ ਵਿਚ ਹਾਜ਼ਰ ਸਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply