Friday, April 17, 2026

ਡਾ. ਸੁਦਰਸ਼ਨ ਤਰੇਹਨ ਦੀ 32ਵੀਂ ਬਰਸੀ ‘ਤੇ ਕੰਬਲ ਵੰਡੇ ਤੇ ਰਿਕਸ਼ਾ ਕੀਤਾ ਭੇਟ

PPN3009201519

ਪੱਟੀ, 30 ਸਤੰਬਰ (ਅਵਤਾਰ ਢਿੱਲੋ, ਰਣਜੀਤ ਮਾਹਲਾ) – ਅੱਤਵਾਦੀਆਂ ਵਲੋਂ ਸ਼ਹੀਦ ਕੀਤੇ ਗਏ ਡਾ. ਸੁਦਰਸ਼ਨ ਤਰੇਹਨ ਦੀ 32 ਵੀ. ਬਰਸੀ ਉਨਾਂ ਦੇ ਪਰਿਵਾਰਕ ਮੈਬਰਾਂ ਅਤੇ ਸ਼ਹਿਰ ਵਾਸੀਆਂ ਵਲੋਂ ਉਨਾਂ ਦੀ ਯਾਦ ਵਿਚ ਬਣੇ ਸਮਾਰਕ ਗਾਂਧੀ ਸੱਥ ਪੱਟੀ ਵਿਖੇ ਬੜੀ ਸ਼ਰਧਾ ਨਾਲ ਮਨਾਈ ਗਈ। ਸ਼ਹੀਦ ਡਾ. ਤਰੇਹਨ ਦੇ ਬੁੱਤ ਤੇ ਫੁੱਲ ਮਾਲਵਾਂ ਪਾਉਣ ਉਪਰੰਤ ਲੋੜਵੰਦ ਲੋਕਾਂ ਨੂੰ 98 ਕੰਬਲ ਉਪ ਮੰਡਲ ਅਫਸਰ ਪੱਟੀ ਅਮਨਦੀਪ ਸਿੰਘ ਭੱਟੀ ਐਸ.ਡੀ.ਐਮ ਪੱਟੀ, ਸ੍ਰੋਮਣੀ ਕਮੇਟੀ ਮੈਬਰ ਖੁਸ਼ਵਿੰਦਰ ਸਿੰਘ ਭਾਟੀਆਂ, ਨਗਰ ਕੌਸਲ ਪੱਟੀ ਦੇ ਪ੍ਰਧਾਨ ਸੁਰਿੰਦਰ ਕੁਮਾਰ ਸ਼ਿੰਦਾ ਅਤੇ ਡਾ. ਰਕੇਸ਼ ਤਰੇਹਨ, ਪ੍ਰੀਤੀ ਤਰੇਹਨ, ਵਿਨੋਦ ਕੁਮਾਰ ਪ੍ਰਧਾਨ ਖੂਨਦਾਨ ਕਮੇਟੀ ਵਲੋ ਦਾਨ ਕੀਤੇ ਗਏ।ਇਸ ਮੌਕੇ ਤੇ ਇਕ ਰਿਕਸ਼ਾ ਲੋੜਵੰਦ ਨੂੰ ਭੇਂਟ ਕੀਤਾ ਗਿਆ।ਹਰ ਬਰਸੀ ਮੌਕੇ ਭਗਤ ਪੂਰਨ ਸਿੰਘ ਖੂਨਦਾਨ ਕਮੇਟੀ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ ਗਿਆ। ਜਿਸ ਵਿਚ 47 ਯਨਿਟ ਖੁੂਨ ਖੂਨਦਾਨੀਆਂ ਵਲੋਂ ਬਲਡ ਬੈਂਕ ਪੱਟੀ ਦੀ ਟੀਮ ਨੂੰ ਦਿੱਤਾ ਗਿਆ। ਇਸ ਮੌਕੇ ਐਮ ਡੀ ਰਾਜ਼ੇਸ ਭਾਰਦਵਾਜ਼ ਵਲੋਂ ਡਾ. ਤਰੇਹਨ ਦੇ ਜੀਵਨ ਬਾਰੇ ਚਾਨਣਾ ਪਾਇਆ । ਇਸ ਮੌਕੇ ਡਾ. ਹਰਬੰਸ ਸਿੰਘ, ਰਵੀ ਸ਼ਰਮਾ, ਵਿਜੇ ਕੁਮਾਰ ਰੀਡਰ, ਦੀਪਕ ਮਹਿਤਾ, ਅਮਰਜੀਤ ਸਿੰਘ, ਠੇਕੇਦਾਰ ਚੰਦਨ ਭਾਰਦਵਾਜ, ਸੁਖਵਿੰਦਰ ਸਿੰਘ, ਅਜੈ ਕੁਮਾਰ ਕੌਸਲਰ, ਸੰਦੀਪ ਕੁਮਾਰ, ਅੰਗਰੇਜ ਸਿੰਘ, ਜਗਦੀਪ ਸਿੰਘ ਭਾਟੀਆ ਕਰਮਚੰਦ ਆਦਿ ਹਾਜ਼ਰ ਸਨ।

Check Also

ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ

ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …

Leave a Reply