ਚੌਂਕ ਮਹਿਤਾ, 1 ਅਕਤੂਬਰ (ਜੋਗਿੰਦਰ ਸਿੰਘ ਮਾਣਾ) – ਆਪ ਪਾਰਟੀ ਦੀ ਰਾਜਾਸਾਂਸੀ ਵਿਖੇ ਹੋਣ ਵਾਲੀ ਵਿਸ਼ਾਲ ਰੈਲੀ ‘ਚ ਹਿੱਸਾ ਲੈਣ ਲਈ ਹਲਕਾ ਮਜੀਠਾ ਦੇ ਪਿੰਡ ਚੰਨਣਕੇ ਤੋ ਸਰਗਰਮ ਆਗੂ ਸਰਬਵਿੰਦਰਜੀਤ ਸਿੰਘ ਛੱਬਾ, ਯੂਥ ਆਗੂ ਸੰਦੀਪ ਸਿੰਘ ਸੰਨੀ ਅਤੇ ਸੁਰਜੀਤ ਸਿੰਘ ਭੋਏਵਾਲ ਦੀ ਅਗਵਾਈ ‘ਚ ਭਾਰੀ ਤਦਾਦ ‘ਚ ਵਰਕਰ ਅੱਡਾ ਨਾਥ ਦੀ ਖੂਹੀ ਤੇ ਇੱਕਤਰ ਹੋਏ।ਇਸ ਮੌਕੇ ਆਪ ਪਾਰਟੀ ਦੀ ਰੈਲੀ ‘ਚ ਸ਼ਾਮਿਲ ਹੋਣ ਲਈ ਯੂਥ ਵਰਕਰਾਂ ‘ਚ ਭਾਰੀ ਉਤਸ਼ਾਹ ਪਾਇਆ ਗਿਆ ਅਤੇ ਆਪ ਪਾਰਟੀ ਦੇ ਜੈਕਾਰੇ ਲਗਾਉਦੇ ਹੋਏ ਵਰਕਰ ਰੈਲੀ ਲਈ ਰਵਾਨਾ ਹੋਏ।ਇਸ ਮੌਕੇ-ਸਰਬਵਿੰਦਰ ਸਿੰਘ ਸ਼ੱਬਾ, ਸੰਦੀਪ ਸਿੰਘ ਸੰਨੀ, ਸਿਕੰਦਰ ਸਿੰਘ ਤਾਹਰਪੁਰ, ਲਾਡੀ ਪੱਡਾ, ਅੰਗਰੇਜ ਸਿੰਘ, ਮੇਜਰ ਸਿੰਘ, ਹਰਪਾਲ ਸਿੰਘ, ਰਾਜਵਿੰਦਰ ਸਿੰਘ, ਡਾ ਹਰਦਿਆਲ ਸਿੰਘ ਮਹਿਤਾ, ਬਲਜੀਤ ਸਿੰਘ, ਗੁਰਮੀਤ ਸਿੰਘ, ਜਗੀਰ ਸਿੰਘ, ਮਨਪ੍ਰੀਤ ਸਿੰਘ, ਚੈਚਲ ਸਿੰਘ, ਸੁਖਜਿੰਦਰ ਸਿੰਘ ਆਦਿ ਆਗੂ ਹਾਜਰ ਸਨ।
Check Also
ਰੈਡ ਕਰਾਸ ਸੋਸਾਇਟੀ ਵਲੋਂ ਆਪਦਾ ਪ੍ਰਬੰਧਨ ਲਈ ਦੋ ਰੋਜਾ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 5 ਨਵੰਬਰ (ਜਗਦੀਪ ਸਿੰਘ) – ਡਿਪਟੀ ਕਮਿਸ਼ਨਰ-ਕਮ-ਪ੍ਰਧਾਨ, ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਦਲਵਿੰਦਰਜੀਤ ਸਿੰਘ,ਅੰਮ੍ਰਿਤਸਰ ਦੀ …
Punjab Post Daily Online Newspaper & Print Media