Thursday, October 8, 2026

ਮਾਸਟਰ ਕੇਡਰ ਯੂਨੀਅਨ ਦੀ ਹੋਈ ਹੰਗਾਮੀ ਮੀਟਿੰਗ – 1 ਤੋਂ 18 ਅਕਤੂਬਰ ਤੱਕ ਬਲਾਕ ਪੱਧਰੀ ਧਰਨੇ

PPN0210201504ਛੇਹਰਟਾ, 1 ਅਕਤੂਬਰ (ਸੁਖਬੀਰ ਖੁਰਮਨੀਆ)- ਜਿਲਾ ਸਿੱਖਿਆ ਅਫਸਰ ਦਫਤਰ ਅੰਮ੍ਰਿਤਸਰ ਵਿਖੇ ਮਾਸਟਰ ਕੇਡਰ ਯੂਨੀਅਨ ਅੰਮ੍ਰਿਤਸਰ ਦੀ ਹੰਗਾਮੀ ਮੀਟਿੰਗ ਜਿਲਾ ਪ੍ਰਧਾਨ ਪ੍ਰਭਜਿੰਦਰ ਸਿੰਘ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਪ੍ਰਧਾਨ ਪ੍ਰਭਜਿੰਦਰ ਸਿੰਘ ਨੇ ਦੱਸਿਆ ਕਿ ਸਟੇਟ ਕਮੇਟੀ ਵਲੋਂ ਦਿੱਤੇ ਫੈਸਲੇ ਅਨੁਸਾਰ 1 ਅਕਤੂਬਰ 2015 ਤੋਂ 18 ਅਕਤੂਬਰ 2015 ਤੱਕ ਬਲਾਕ ਕਮੇਟੀਆਂ ਦਾ ਗਠਨ ਅਤੇ ਬਲਾਕ ਪੱਧਰੀ ਧਰਨੇ ਦਿੱਤੇ ਜਾਣਗੇ, ਜਿਸ ਵਿੱਚ ਆਪਣੀ ਹੱਕੀ ਮੰਗਾਂ ਸਟੇਟਸ ਦੀ ਬਹਾਲੀ, ਸਮਾਂਬੱਧ ਪ੍ਰਮੋਸ਼ਨ ਨੀਤੀ ਬਨਾਉਣ, ਪੇਅ-ਪ੍ਰੋਟੈਕਟ ਕਰਕੇ ਏਸੀਪੀ ਸਕੀਮ ਜਾਰੀ ਕਰਨ, ਮੁੱਖ ਅਧਿਆਪਕ ਤੇ ਲੈਕਚਰਾਰ ਦੀ ਰੁੱਕੀਆਂ ਪਦ-ਉੱਨਤੀਆਂ ਜਲਦ ਕਰਨ ਲਈ ਅੰਮ੍ਰਿਤਸਰ, 1,2,3,4,5,6 ਅਤੇ ਵੇਰਕਾ ਬਲੱਾਕ ਦਾ ਗਠਨ ਸਰਕਾਰੀ ਹਾਈ ਸਕੂਲ ਕਰਮਪੁਰਾ ਵਿਖੇ 7 ਅਕਤੂਬਰ, ਮਜੀਠਾ 1-2 ਬਲਾੱਕ ਦਾ ਗਠਨ ਸਸਸਸ ਮਜੀਠਾ ਲੜਕੇ 8 ਅਕਤੂਬਰ ਨੂੰ, ਚੌਗਾਵਾਂ 1-2 ਬਲਾੱਕ ਦਾ ਗਠਨ ਸਸਸਸ ਟਪਿਆਲਾ ਵਿਖੇ 9 ਅਕਤੂਬਰ ਨੂੰ, ਬਲਾਕ ਜੰਡਿਆਲਾ ਸਸਸਸ ਜੰਡਿਆਲਾ ਗੁਰੂ (ਲੜਕੇ) 12 ਅਕਤੂਬਰ ਨੂੰ, ਬਲਾਕ ਅਜਨਾਲਾ 1-2 ਸਸਸਸ ਅਜਨਾਲਾ (ਲੜਕੇ) 14 ਅਕਤੂਬਰ, ਬਲਾਕ ਰਈਆ 1-2 ਦਾ ਗਠਨ 16 ਅਕਤੂਬਰ, ਅਤੇ ਤਰਸਿੱਕਾ ਬਲਾੱਕ ਸਸਸਸ ਤਰਸਿੱਕਾ ਵਿਖੇ 18 ਅਕਤੂਬਰ ਨੂੰ ਗਠਨ ਕੀਤਾ ਜਾਵੇਗਾ ਅਤੇ ਨਾਲ ਹੀ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤੇ ਜਾਣਗੇ।ਇਸ ਮੋਕੇ ਗੁਰਪ੍ਰੀਤ ਸਿੰਘ ਰਿਆੜ, ਸਾਹਿਬ ਰਣਜੀਤ ਸਿੰਘ, ਗੁਰੰਦਰਜੀਤ ਸਿੰਘ, ਸੰਦੀਪ ਸ਼ਰਮਾ, ਵਿਨੋਦ ਕਾਲੀਆ, ਬਲਦੇਵ ਸਿੰਘ ਮਜੀਠਾ, ਗੁਰਜੀਤ ਸਿੰਘ, ਕਮਲ ਚੰਦ, ਭਾਰਤ ਭੂਸ਼ਨ, ਦਿਲਬਾਗ ਸਿੰਘ, ਗੁਲਜਿੰਦਰ ਸਿੰਘ, ਗੁਰਿੰਦਰ ਸਿੰਘ, ਤੇਜਿੰਦਰ ਸਿੰਘ, ਬਲਜਿੰਦਰ ਸਿੰਘ, ਜਸਬੀਰ ਸਿੰਘ, ਕਸ਼ਮੀਰ ਸਿੰਘ ਖੁੁੰਡਾ, ਸੁਖਵਿੰਦਰ ਸਿੰਘ, ਗੁਰਚਰਨ ਸਿੰਘ ਆਦਿ ਹਾਜਰ ਸਨ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …

Leave a Reply