ਕਮਿਸ਼ਨਰ ਦਰਬਾਰ ਪੁੱਜਾ ਮਾਮਲਾ, ਏਸੀਪੀ ਪੱਛਮੀ ਕਰਨਗੇ ਜਾਂਚ
ਛੇਹਰਟਾ, 1 ਅਕਤੂਬਰ (ਪ.ਪ)- ਛੇਹਰਟਾ ਸਥਿਤ ਬਾਬਾ ਭੌੜੇ ਵਾਲਾ ਜੀ ਮੰਦਿਰ ਵਿਖੇ ਕਲੱਬ ਦੇ ਦੋ ਧੱੜੇ ਬਣ ਗਏ ਹਨ ਤੇ ਦੌਵਾਂ ਧੱੜਿਆਂ ਵਿਚ ਰਾਮ ਲੀਲਾ ਨੂੰ ਲੈ ਕੇ ਵਿਵਾਦ ਵੱਧਦਾ ਜਾ ਰਿਹਾ ਹੈ।ਰਾਮ ਲੀਲਾ ਕਲੱਬ ਵਲੋ ਜਿੱਥੇ ਰਾਮ ਲੀਲਾ ਕਰਵਾਉਣ ਲਈ ਆਪਣੇ ਬੌਰਡ ਲਗਵਾਏੇ ਹਨ, ਉੱਥੇ ਚੇਅਰਮੈਨ ਅਸ਼ੋਕ ਬੇਦੀ ਨੇ ਮੰਦਿਰ ਕਮੇਟੀ ਦੇ ਨਾਲ ਮਿਲ ਕੇ ਸਕਰੀਨ ਰਾਹੀਂ ਰਾਮ ਲੀਲਾ ਬੋਰਡ ‘ਤੇ ਵਿਖਾਉਣ ਦੇ ਕਮਿਸ਼ਨਰ ਕੋਲੋਂ ਆਗਿਆ ਲੈ ਲਈ ਹੈ।ਇਹ ਮਾਮਲਾ ਹੁਣ ਪੁਲਸ ਕਮਿਸ਼ਨਰ ਜਤਿੰਦਰ ਸਿੰਘ ਔਲਖ ਕੋਲ ਪੁੱਜ ਗਿਆ ਹੈ, ਜਿੱਥੇ ਬਾਬਾ ਭੌੜੇ ਵਾਲਾ ਨੋਜਵਾਨ ਰਾਮ ਲੀਲਾ ਕਲੱਬ ਨੇ ਇਲਾਕਾ ਨਿਵਾਸੀਆ ਦੇ ਸਹਿਯੋਗ ਨਾਲ ਕਮੇਟੀ ਦੇ ਚੇਅਰਮੈਨ ਅਸ਼ੋਕ ਬੇਦੀ ਖਿਲਾਫ ਰਾਮਲੀਲਾ ਨਾ ਹੋਣ ਦੇਣ ਅਤੇ ਕਲੱਬ ਦੇ ਮੈਂਬਰਾਂ ਨੂੰ ਧਮਕੀਆਂ ਦੇਣ ਦੀ ਸ਼ਿਕਾਇਤ ਦਿੱਤੀ ਹੈ ਤੇ ਪੁਲਸ ਤੋਂ ਇੰਨਸਾਫ ਦੀ ਗੁਹਾਰ ਲਗਾਈ ਹੈ। ਕਮਿਸ਼ਨਰ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਦੀ ਜਾਂਚ ਏਸੀਪੀ ਪੱਛਮੀ ਹਰਜੀਤ ਸਿੰਘ ਧਾਰੀਵਾਲ ਨੂੰ ਸੋਂਪੀ ਹੈ।ਮੁੱਹਲਾ ਵਾਸੀਆਂ ਨੇ ਇਸ ਮਾਮਲੇ ਤੇ ਇਕ ਮੀਟਿੰਗ ਰੱਖੀ, ਜਿਸ ਵਿਚ ਅਸ਼ੋਕ ਬੇਦੀ ਤੇ ਉਸਦੇ ਸਾਥੀਆਂ ਨੂੰ ਬੁਲਾ ਕੇ ਰਾਜੀਨਾਮਾ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਮਾਮਲਾ ਵਿਗੜ ਗਿਆ ਤੇ ਦੌਵਾਂ ਵਿਚਾਲੇ ਗਾਲੀ ਗਲੋਚ ਤੇ ਹੱਥਾਪਾਈ ਤੱਕ ਦੀ ਨੌਬਤ ਆ ਗਈ। ਸਮੀਰ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਇਲਾਕਾ ਵਾਸੀਆ ਨੇ ਦੌਵਾਂ ਧਿਰਾਂ ਨੂੰ ਸ਼ਾਂਤ ਕਰਵਾਇਆ, ਪਰ ਅਸੋਕ ਬੇਦੀ ਤੇ ਉਸਦੇ ਸਾਥੀ ਬਾਜ ਨਹੀ ਆਏ।ਇਸ ਮੋਕੇ ਅਨੁਜ, ਵਿਸ਼ਾ, ਗਿਫਟੀ, ਰੋਹਿਤ, ਮਨਪ੍ਰੀਤ ਸਿੰਘ, ਬਿੱਟੂ ਪ੍ਰਧਾਨ ਬਲਵਿੰਦਰ ਕੌਰ, ਸੁਭਾਸ਼ ਰਾਣੀ, ਕਿਰਤੀ ਸ਼ਰਮਾ, ਰਾਜਬੀਰ ਕੌਰ ਆਦਿ ਮੁੱਹਲਾ ਵਾਸੀ ਹਾਜਰ ਸਨ। ਚੇਅਰਮੈਨ ਅਸ਼ੋਕ ਬੇਦੀ ਨੇ ਦੱਸਿਆ ਕਿ ਉਨ੍ਹਾਂ ਕਿਸੇ ਨੂੰ ਕੋਈ ਧਮਕੀ ਨਹੀ ਦਿੱਤੀ, ਬਲਕਿ ਇਸ ਰਾਮਲੀਲਾ ਨੂੰ ਕਰਵਾਉਣ ਲਈ ਉਨ੍ਹਾਂ ਆਪਣਾ ਤੇ ਆਪਣੀ ਟੀਮ ਦਾ ਪੁਰਾ ਸਹਿਯੋਗ ਦਿੱਤਾ ਸੀ ਤੇ ਕਲੱਬ ਵਿਚ ਜੋ ਵੀ ਝਗੜਾ ਹੈ ਉਸ ਨੂੰ ਖਤਮ ਕਰਨ ਦੀ ਕੋਸ਼ਿਸ਼ ਵੀ ਕੀਤੀ। ਏਸੀਪੀ ਪੱਛਮੀ ਹਰਜੀਤ ਸਿੰਘ ਧਾਰੀਵਾਰਲ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ, ਜੋ ਵੀ ਜਾਂਚ ਹੋਵੇਗੀ ਉਸ ਆਧਾਰ ਤੇ ਕਾਰਵਾਈ ਕੀਤੀ ਜਾਵੇਗੀ। ਉੱਧਰ ਥਾਣਾ ਮੁੱਖੀ ਅਰੁਣ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਕੋਲ ਇਸ ਸਬੰਧੀ ਕੋਈ ਦਰਖਾਸਤ ਨਹੀ ਆਈ, ਪਰ ਇਸ ਝਗੜੇ ਦੀ ਗੱਲ ਜਰੂਰ ਪਹੁੰਚ ਗਈ ਹੈ, ਉਹ ਆਪਣੇ ਤੋਰ ‘ਤੇ ਵੀ ਇਸ ਮਾਮਲੇ ਨੂੰ ਹੱਲ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਨ।
Punjab Post Daily Online Newspaper & Print Media