ਸੰਦੌੜ/ਨਥਾਣਾ, 1 ਅਕਤੂਬਰ (ਹਰਮਿੰਦਰ ਸਿੰਘ ਭੱਟ/ਸਿੱਧੂ)- ਚਿੱਟੇ ਮੱਛਰ ਨਾਲ ਨਰਮੇ ਦੀ ਫ਼ਸਲ ਖਰਾਬ ਹੋਣ ਕਾਰਨ ਜ਼ਿਆਦਾਤਰ ਕਿਸਾਨਾਂ ਨੂੰ ਨਰਮੇ ਦੀ ਖੜ੍ਹੀ ਫਸਲ ਵਹੁਣੀ ਪਈ ਹੈ। ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਫਸਲ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾ ਰਿਹਾ ਹੈ ਇਸ ਕੜੀ ਤਹਿਤ ਨਥਾਣਾ ਬਲਾਕ ਦੇ ਤਿੰਨ ਪਿੰਡਾਂ ਨੂੰ ਮੁਆਵਜ਼ੇ ਦੇ ਚੈੱਕ ਤਕਸੀਮ ਕੀਤੇ ਗਏ। ਇਹ ਮੁਆਵਜਾ ਪ੍ਰਤੀ ਏਕੜ ਅੱਠ ਹਜ਼ਾਰ ਰੁਪਏ ਨਰਮੇ ਦਾ ਪਟਵਾਰੀਆਂ ਵੱਲੋਂ ਕੀਤੀਆਂ ਗਿਰਦਾਵਰੀਆਂ ਚ ਪ੍ਰਤੀਸ਼ਤ ਦੇ ਹਿਸਾਬ ਨਾਲ ਦਿੱਤਾ ਜਾ ਰਿਹਾ ਹੈ। ਪਿੰਡ ਕਲਿਆਣ ਸੱਦਾ ਦੀ ਧਰਮਸ਼ਾਲਾ ਵਿੱਚ ਵਧੀਕ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾਂ,ਹਲਕਾ ਇੰਚਾਰਜ਼ ਦਰਸਨ ਸਿੰਘ ਕੋਟਫੱਤਾ,ਹਲਕਾ ਨਿਗਰਾਨ ਜਗਸੀਰ ਸਿੰਘ ਕਲਿਆਣ ਅਤੇ ਨਾਇਬ ਤਹਿਸੀਲਦਾਰ ਪੁਨੀਤ ਬਾਂਸਲ ਨੇ ਪਿੰਡ ਕਲਿਆਣ ਸੱਦਾ,ਬਾਠ ਅਤੇ ਮਾੜੀ ਦੇ ਕਿਸਾਨਾਂ ਨੂੰ ਕੁੱਲ 52 ਚੈੱਕਾਂ ਰਾਹੀਂ 1ਲੱਖ 82 ਹਜ਼ਾਰ ਦੀ ਰਾਸ਼ੀ ਪਹਿਲੀ ਕਿਸ਼ਤ ਵਿਚ ਵੰਡੀ ਗਈ। ਇਸ ਮੌਕੇ ਦਰਸਨ ਸਿੰਘ ਕੋਟਫੱਤਾ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੋ ਇਹ ਕੁਦਰਤੀ ਕਹਿਰ ਪੰਜਾਬ ਦੇ ਕਿਸਾਨਾਂ ਉੱਪਰ ਵਾਪਰਿਆਂ ਹੈ,ਇਹ ਬਹੁਤ ਮੰਦਭਾਗਾ ਹੈ। ਪਰ ਇਸ ਕਹਿਰ ਦੌਰਾਨ ਕਿਸਾਨਾਂ ਦੀ ਫ਼ਸਲ ਦੇ ਹੋਏ ਨੁਕਸਾਨ ਦੀ ਭਰਪਾਈ ਤਾਂ ਨਹੀਂ ਕੀਤੀ ਜਾ ਸਕਦੀ ਪ੍ਰੰਤੂ ਪੰਜਾਬ ਸਰਕਾਰ ਵੱਲੋ ਕਿਸਾਨਾਂ ਦੀ ਮਦਦ ਵਾਸਤੇ ਕੁਝ ਰਾਸ਼ੀ ਤਰੁੰਤ ਮੁਹੱਈਆਂ ਕਰਵਾਈ ਗਈ ਹੈ। ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਜਿਨ੍ਹਾਂ ਕਿਸਾਨਾਂ ਦੇ ਨਰਮੇ ਦੀ ਗਿਰਦਾਵਰੀ ਨਹੀਂ ਹੋਈ ਹੈ ਉਹ ਕਿਸਾਨ ਸਬੰਧਤ ਪਟਵਾਰੀ ਨੂੰ ਮਿਲ ਕੇ ਆਪਣੇ ਨਰਮੇ ਦੀ ਗਿਰਦਾਵਰੀ ਕਰਵਾ ਲੈਣ ਤਾਂ ਜੋ ਉਨ੍ਹਾਂ ਕਿਸਾਨਾਂ ਨੂੰ ਵੀ ਬਣਦਾ ਮੁਆਵਜ਼ਾ ਦਿੱਤਾ ਜਾ ਸਕੇ। ਹਲਕਾ ਨਿਗਰਾਨ ਜਗਸੀਰ ਸਿੰਘ ਕਲਿਆਣ ਨੇ ਦੱਸਿਆ ਕਿ ਜਿਹੜੇ ਕਿਸਾਨਾਂ ਨੂੰ ਫ਼ਸਲ ਦਾ ਮੁਆਵਜ਼ਾ ਨਹੀਂ ਮਿਲਿਆ, ਉਨ੍ਹਾਂ ਕਿਸਾਨਾਂ ਨੂੰ ਅਗਲੇ ਗੇੜ ਵਿੱਚ ਚੈੱਕ ਤਕਸ਼ੀਮ ਕੀਤੇ ਜਾਣਗੇ।ਉਨ੍ਹਾਂ ਕਿਸਾਨਾਂ ਨੂੰ ਸਬੰਧੋਨ ਕਰਦਿਆਂ ਕਿਹਾ ਕਿ ਪੰਜਾਬ ਸਰਾਕਰ ਕਿਸਾਨਾਂ ਨਾਲ ਪੂਰੀ ਤਰਾਂ੍ਹ ਚਟਾਨ੍ਹ ਵਾਂਗ ਖੜੀ ਹੈ ਅਤੇ ਕਿਸੇ ਕਿਸਾਨ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਕਿਸਾਨ ਗੁਲਜਾਰ ਸਿੰਘ ਨੇ ਦੱਸਿਆਂ ਕਿ ਉਸ ਦੀ 15 ਏਕੜ ਠੇਕੇ ਤੇ ਲਈ ਪੰਚਾਇਤੀ ਜ਼ਮੀਨ ਵਿਚ ਬੀਜੀ ਮੂੰਗੀ ਦੀ ਫ਼ਸਲ ਮਰ ਗਈ ਹੈ , ਉਸ ਨੂੰ ਵੀ ਮੁਆਵਜ਼ਾ ਦਿੱਤਾ ਜਾਵੇ ਤਾਂ ਅਧਿਕਾਰੀਆਂ ਨੇ ਉਸ ਨੂੰ ਵੀ ਰਾਹਤ ਦਿਵਾਉਣ ਦਾ ਵਾਅਦਾ ਕੀਤਾ। ਇਸ ਮੌਕੇ ਚੇਅਰਮੈਨ ਹਰਮੀਤ ਸਿੰਘ ਬਾਹੀਆ, ਸਰਪੰਚ ਠਾਣਾ ਸਿੰਘ ਬਾਠ, ਸੁਖਮੰਦਰ ਸਿੰਘ ਸਰਪੰਚ ਨਾਥਪੁਰਾ,ਸਰਪੰਚ ਰਣਜੀਤ ਸਿੰਘ ਭੈਣੀ,ਸਰਪੰਚ ਹਰਜੀਤ ਸਿੰਘ ਕਲਿਆਣ, ਜਥੇਦਾਰ ਜਗਵੀਰ ਸਿੰਘ ਟਾਇਗਰ, ਜਗਪਾਲ ਸਿੰਘ ਕਲਿਆਣ ਮੱਲਕਾ, ਸਰਪੰਚ ਹਰਪਾਲ ਸਿੰਘ ਕਲਿਆਣ,ਬੇਅੰਤ ਸਿੰਘ ਖਿਆਲੀ,ਜਥੇਦਾਰ ਕਰਨੈਲ ਸਿੰਘ ਮਾੜੀ, ਸਰਪੰਚ ਅਜਮੇਰ ਸਿੰਘ ਮਾੜੀ, ਨੰਬਰਦਾਰ ਸੁਖਮੰਦਰ ਸਿੰਘ, ਗੁਰਦੀਪ ਸਿੰਘ,ਕ੍ਰਿਸ਼ਨ ਸਿੰਘ, ਜਰਨੈਲ ਸਿੰਘ,ਗੁਲਾਬ ਸਿੰਘ ਕਲਿਆਣ, ਗੁਰਤੇਜ ਸਿੰਘ ਨਾਥਪੁਰਾ, ਸਰਜੀਤ ਸਿੰਘ ਮਾੜੀ ਆਦਿ ਹਾਜ਼ਰ ਸਨ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media