Friday, July 3, 2026

ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਦੇ 32 ਸਾਲ ਪੂਰੇ ਹੋਣ ‘ਤੇ ਗੁਰਮਤਿ ਸਮਾਗਮ

ਬੱਚੀਆਂ ਦੀਆਂ ਡੋਲੀਆਂ ਵਿਦਾਅ ਕਰਕੇ ਭਾਈ ਗੁਰਇਕਬਾਲ ਸਿੰਘ ਨੇ ਧਰਮ ਪਿਤਾ ਦਾ ਫਰਜ਼ ਨਿਭਾਇਆ

PPN0210201509

ਅੰਮ੍ਰਿ੍ਤਸਰ, 2 ਅਕਤੂਬਰ (ਜਗਦੀਪ ਸਿੰਘ ਸੱਗੂ) – ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਦੇ 32 ਸਾਲ ਪੂਰੇ ਹੋਣ ‘ਤੇ ਟਰੱਸਟ ਦੇ ਮੁਖੀ ਭਾਈ ਗੁਰਇਕਬਾਲ ਸਿੰਘ ਵਲੋਂ ਗੁਰਮਤਿ ਸਮਾਗਮ, ਕਵੀ ਤੇ ਢਾਡੀ ਦਰਬਾਰ ਅਯੋਜਿਤ ਕੀਤਾ ਗਿਆ, ਉਥੇ ਸਾਬਤ ਸੂਰਤ ਬੱਚੇ ਬੱਚੀਆਂ ਦੇ ਅਨੰਦ ਕਾਰਜ਼ ਵੀ ਕਰਵਾਏ ਗਏ।ਨਵੇਂ ਜੋੜਿਆਂ ਨੂੰ ਨਾਨਕਸਰ ਤੋਂ ਬਾਬਾ ਹਰਭਜਨ ਸਿੰਘ ਜੀ ਨੇ ਅਸੀਸਾਂ ਦਿੰਦੇ ਹੋਏ ਕਿਹਾ ਕਿ ਭਾਈ ਗੁਰਇਕਬਾਲ ਸਿੰਘ ਵੱਲੋਂ ਹਰ ਸਾਲ ਜੋ ਬੱਚੀਆਂ ਦੇ ਅਨੰਦ ਕਾਰਜ਼ ਕਰਵਾਏ ਜਾਂਦੇ ਹਨ, ਇਹ ਬੜੀ ਵੱਡੀ ਸੇਵਾ ਹੈ।ਕਿਉਂਕਿ ਉਹ ਹੋਰਨਾਂ ਦੀਆਂ ਧੀਆਂ ਨੂੰ ਆਪਣੀਆਂ ਧੀਆਂ ਸਮਝਦੇ ਹੋਏ ਧਰਮ ਪਿਤਾ ਦਾ ਫਰਜ਼ ਨਿਭਾਉਂਦੇ ਹਨ ਅਤੇ ਧੀਆਂ ਨੂੰ ਘਰ ਦਾ ਸਾਰਾ ਸਮਾਨ ਦੇ ਕੇ ਸਹੁਰੇ ਘਰ ਤੋਰਨਾ ਹੋਰ ਵੀ ਵੱਡਾ ਪਰਉੇਪਕਾਰ ਹੈ।ਸਮਾਗਮ ਦੌਰਾਨ ਭਾਈ ਹਰਚਰਨ ਸਿੰਘ ਖਾਲਸਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਹਰਵਿੰਦਰਪਾਲ ਸਿੰਘ ਲਿਟਲ ਅਤੇ ਬੀਬੀ ਕੌਲਾਂ ਜੀ ਪਬਲਿਕ ਸਕੂਲ ਦੇ ਬੱਚੇ, ਭਾਈ ਗੁਰਸ਼ਰਨ ਸਿੰਘ ਲੁਧਿਆਣੇ ਵਾਲੇ, ਭਾਈ ਤੇਜਪਾਲ ਸਿੰਘ, ਬੀਬੀ ਪਰਮਜੀਤ ਕੌਰ ਪੰਮਾਂ ਭੈਣ ਜੀ, ਭਾਈ ਅਮਨਦੀਪ ਸਿੰਘ ਅਤੇ ਭਾਈ ਹਰਦੇਵ ਸਿੰਘ ਦੀਵਾਨਾ ਨੇ ਕਥਾ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ।ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਸਿੰਘ ਸਾਹਿਬ ਗਿ. ਜਗਤਾਰ ਸਿੰਘ ਨੇ ਵੀ ਭਾਈ ਗੁਰਇਕਬਾਲ ਸਿੰਘ ਵੱਲੋਂ ਚੱਲ ਰਹੀਆਂ ਸੇਵਾਵਾਂ ਦੀ ਸਰਾਹਨਾ ਕਰਦੇ ਹੋਏ ਉਨਾਂ ਦੀ ਸੇਵਾ ਨੂੰ ਸਿੱਖ ਕੌਮ ਲਈ ਵੱਡੀ ਦੱਸਿਆ।
ਇਸ ਸਮੇਂ ਭਾਈ ਗੁਰਇਕਬਾਲ ਸਿੰਘ ਨੇ ਕਿਹਾ ਕਿ ਹਰ ਸਾਲ ਦੀ ਤਰਾਂ ਨਵੇਂ ਵਿਆਹੇ ਜੋੜਿਆਂ ਨੂੰ ਸੰਗਤਾਂ ਦੇ ਸਹਿਯੋਗ ਨਾਲ ਘਰ ਦੇ ਘਰੇਲੂ ਸਮਾਨ ਤੋਂ ਇਲਾਵਾ 180 ਲਿਟਰ ਦਾ ਫਰਿਜ਼ ਵੀ ਦਿੱਤਾ ਗਿਆ ਅਤੇ ਬੈਡ ਵਾਜੇ ਵਾਲਿਆਂ ਨੇ ਵੀ ਗੁਰਬਾਣੀ ਸ਼ਬਦ, ਸਤਿਨਾਮ ਵਾਹਿਗੁਰੂ ਜਾਪ ਦੀਆਂ ਹਾਜ਼ਰੀਆਂ ਲਗਾਈਆਂ।ਵਿਆਹ ਵਾਲੇ ਜੋੜਿਆਂ ਨੂੰ ਅਸੀਸ ਦੇਣ ਲਈ ਵਿਸ਼ੇਸ਼ ਤੌਰ ਤੇ ਬਾਬਾ ਹਰੀ ਸਿੰਘ ਜ਼ੀਰੇ ਵਾਲੇ, ਬਾਬਾ ਬਲਵਿੰਦਰ ਸਿੰਘ ਗੁ. ਸ਼ਹੀਦ ਗੰਜ ਸਾਹਿਬ, ਅਵਤਾਰ ਸਿੰਘ ਟਰੱਕਾਂ ਵਾਲੇ ਸੀਨੀ. ਡਿਪਟੀ ਮੇਅਰ, ਗੁਰਪ੍ਰਤਾਪ ਸਿੰਘ ਟਿੱਕਾ, ਹਰਜਾਪ ਸਿੰਘ ਮੈਂਬਰ ਸ਼ੌ੍ਰ. ਕਮੇਟੀ, ਮਾਤਾ ਵਿਪਨਪ੍ਰੀਤ ਕੌਰ ਲੁਧਿਆਣੇ ਵਾਲਿਆਂ ਤੇ ਅਕਾਲੀ ਆਗੂ ਕੰਵਰਬੀਰ ਸਿੰਘ ਨੇ ਹਾਜ਼ਰੀ ਭਰੀ।ਇਸ ਮੌਕੇ ਜਿੱਥੇੇ ਸੰਗਤਾਂ ਨੂੰ ਗੁਰੂ ਕੇ ਲੰਗਰ ਵਰਤਾਏ ਗਏ ਉਥੇ ਵਿਆਹ ਵਾਲੇ ਬਰਾਤੀਆਂ ਲਈ ਵਿਸ਼ੇਸ਼ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ।

Check Also

ਨਗਰ ਨਿਗਮ ਨੇ ਹਾਲ ਬਜ਼ਾਰ, ਲਿਬਰਟੀ ਮਾਰਕੀਟ ਅਤੇ ਪੁਰਾਣੀ ਸਬਜ਼ੀ ਮੰਡੀ ‘ਚ ਨਜਾਇਜ਼ ਕਬਜ਼ਿਆਂ ਵਿਰੁੱਧ ਕਾਰਵਾਈ

ਅੰਮ੍ਰਿਤਸਰ, 2 ਜੁਲਾਈ (ਜਗਦੀਪ ਸਿੰਘ) – ਨਗਰ ਨਿਗਮ ਦੇ ਐਸਟੇਟ ਵਿਭਾਗ ਵੱਲੋਂ ਹਾਲ ਬਾਜ਼ਾਰ, ਲਿਬਰਟੀ …

Leave a Reply