
ਅੰਮ੍ਰਿ੍ਤਸਰ, 2 ਅਕਤੂਬਰ (ਜਗਦੀਪ ਸਿੰਘ ਸੱਗੂ) – ਹਲਕਾ ਦੱਖਣੀ ਦੇ ਸੀਨੀਅਰ ਅਕਾਲੀ ਆਗੂ ਨਵਦੀਪ ਸਿੰਘ ਗੋਲਡੀ ਦੀ ੳਗਵਾਈ ‘ਚ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦਾ ਜਨਮ ਦਿਵਸ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ।ਇਸ ਸਮੇਂ ਗੋਲਡੀ ਤੇ ਸਾਥੀਆਂ ਨੇ ਮਹਾਤਾਮਾ ਗਾਂਧੀ ਜੀ ਦੇ ੳਸਵੀਰ ‘ਤੇ ਫੁੱਲ ਅਰਪਤ ਕਰਕੇ ਉਨਾਂ ਸ਼ਰਧਾਂਜਲੀ ਭੇਟ ਕੀਤੀ।ਗੋਲਡੀ ਨੇ ਇਸ ਮੌਕੇ ਮਹਾਤਮਾ ਗਾਂਧੀ ਨੇ ਭਾਰਤ ਨੂੰ ਅਜ਼ਾਦੀ ਦਿਵਾਉਣ ਵਿੱਚ ਬੇਸ਼ਕੀਮਤੀ ਯੋਗਦਾਨ ਪਾਇਆ ਅਤੇ ਉਨਾਂ ਵਲੋਂ ਸਮੇਂ-ਸਮੇਂ ‘ਤੇ ਕੀਤੇ ਅਸਹਿਯੋਗ ਅੰਦੋਲਨ, ਸਾਈਮਨ ਕਮਿਸ਼ਨ ਤੇ ਰੌਲਟ ਐਕਟ ਦਾ ਵਿਰੋਧ, ਨਮਕ ਸਤਿਆਗ੍ਰਹਿ, ਭਾਰਤ ਛੱਡੋ ਅੰਦੋਲਨ ਆਦਿ ਅੰਦੋਲਨਾ ਕਾਰਣ ਅੰਗਰੇਜ਼ਾਂ ਨੂੰ ਦੇਸ਼ ਛੱਡਣ ਲਈ ਮਜ਼ਬੂਰ ਹੋਣਾ ਪਿਆ।ਉਹਨਾਂ ਕਿਹਾ ਕਿ ਮਹਾਤਮਾ ਗਾਂਧੀ ਨੇ ਆਪਣੀ ਸਾਰੀ ਜਿੰਦਗੀ ਬੇਹੱਦ ਸਾਦਗੀ ਨਾਲ ਗੁਜ਼ਾਰੀ ਅਤੇ ਉਹ ਉੱਚ ਕੋਟੀ ਦੇ ਵਿਦਵਾਨ, ਸਮਾਜ ਸੁਧਾਰਕ, ਕਾਨੂੰਨ ਦੇ ਜਾਣਕਾਰ ਅਤੇ ਸੱਚ ਤੇ ਅਹਿੰਸਾ ਵਿੱਚ ਵਿਸ਼ਵਾਸ ਰੱਖਣ ਵਾਲੇ ਵਿਅਕਤੀ ਸਨ । ਉਹਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਉਹਨਾਂ ਦੇ ਜੀਵਨ ਤੋਂ ਸੇਧ ਲੈ ਕੇ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚਲ ਚੱਲਣਾ ਚਾਹੀਦਾ ਹੈੇ।
ਇਸ ਮੌਕੇ ਜਸਪ੍ਰੀਤ ਸਿੰਘ ਜੱਸਾ, ਸੁਖਪਾਲ ਸਿੰਘ, ਤਸਬੀਰ ਸਿੰਘ ਭੁੱਲਰ, ਗੁਰਪ੍ਰੀਤ ਢਿਲੋਂ, ਕੁਲਦੀਪ ਸਿੰਘ ਲਾਡੀ, ਪਲਵਿੰਦਰ ਦੋਧੀ, ਕਰਨਜੀਤ ਸਿੰਘ, ਹਰਸ਼ਪ੍ਰੀਤ ਸਿੰਘ ਸੰਧੂ, ਅਵੀਪਾਲ ਸਿੰਘ, ਬਲਬੀਰ ਸਿੰਘ, ਸੁਰਜੀਤ ਸਿੰਘ, ਪਰਮਪਾਲ ਸਿੰਘ, ਅਰਵਿੰਦਰ ਸਿੰਘ, ਸੌਰਵ ਕਪੂਰ, ਮਨੀਸ਼ ਖੋਸਲਾ, ਹਰਨੇਕ ਸਿੰਘ, ਅਮਨ ਮੂਲੇਚੱਕ, ਰਮਨਪ੍ਰੀਤ ਸਿੰਘ ਭੁੱਲਰ, ਅਮਿਤ ਅਰੋੜਾ, ਪ੍ਰਿੰਸਪਾਲ ਸਿੰਘ, ਰਾਜੂ ਸਿੰਘ, ਵਰਿੰਦਰ ਸਿੰਘ, ਸੁਖਦੇਵ ਸਿੰਘ, ਮਾਨਿਕ ਆਦਿ ਅਕਾਲੀ ਵਰਕਰ ਮੌਜੂਦ ਸਨ।
Punjab Post Daily Online Newspaper & Print Media