Friday, July 3, 2026

ਸ਼ਾਤੀ ਅਤੇ ਸੱਚ ਦੇ ਪ੍ਰਤੀਕ ਸਨ ਰਾਸਟਰ ਪਿਤਾ ਮਹਾਤਮਾ ਗਾਂਧੀ -ਪ੍ਰਿਜੋਸ਼ੀ

PPN0210201512

ਪੱਟੀ, 2 ਅਕਤੂਬਰ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ ) – ਸਥਾਨਕ ਸਰਕਾਰੀ ਕੰਨਿਆਂ ਸੈਕੰਡਰੀ ਸਕੂਲ ਪੱਟੀ ਵਿਖੇ ਪ੍ਰਿੰਸੀਪਲ ਮੁਕੇਚੰਦਰ ਜੋਸ਼ੀ ਅਤੇ ਸਕੂਲ ਸਟਾਫ ਵਲੋਂ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ 146 ਵੀਂ ਜਯੰਤੀ ਮੋਕੇ ਸਰਧਾ ਦੇ ਫੁੱਲ ਭੇਂਟ ਕੀਤੇ ।ਇਸ ਮੋਕੇ ਜਸਬੀਰ ਕੋਰ ਲੈਕ: ਕਮਿਸਟਰੀ ਅਤੇ ਮੈਡਮ ਪ੍ਰੇਮ ਲਤਾ, ਰਵੀ ਪ੍ਰਕਾਸ਼ ਸ਼ਰਮਾ ਨੇ ਸਕੂਲ ਵਿਦਿਆਰਥਣਾਂ ਨੂੰ ਮਹਾਤਮਾ ਗਾਂਧੀ ਦੇ ਜੀਵਨ ਬਾਰੇ ਜਾਣੂ ਕਰਵਾਉਂਦੇ ਕਿਹਾ ਕਿ ਅਸੀਂ ਸਾਰੇ ਹੀ ਦੇਸ਼ ਵਾਸੀ ਰਾਸ਼ਟਰ ਪਿਤਾ ਮਹਾਤਮਾਂ ਗਾਂਧੀ ਨੂੰ ਕੋਟਿ-ਕੋਟਿ ਪ੍ਰਣਾਮ ਕਰਦੇ ਹਾਂ ਤੇ ਭਾਰਤ ਦੇ ਰਾਜਨੀਤਿਕ,ਸਮਾਜਿਕ ਅਤੇ ਆਰਥਿਕ ਆਜ਼ਾਦੀ ਵਿੱਚ ਉਨ੍ਹਾਂ ਦੇ ਮਹਾਨ ਯੋਗਦਾਨ ਲਈ ਅਸੀਂ ਉਨ੍ਹਂਾਂ ਨੂੰ ਸ਼ਿੱਦਤ ਨਾਲ ਯਾਦ ਕਰਦੇ ਹਾਂ।ਅਸੀਂ ਸਾਰੇ ਹੀ ਉਨ੍ਹਾਂ ਦੇ ਸਵੱਛਤਾ ਦੇ ਸੁਪਨੇ ਨੂੰ ਸਾਕਾਰ ਕਰਨ ਦੇ ਲਈ ਸਵੱਛ ਭਾਰਤ ਅਭਿਆਨ ਨੂੰ ਪੂਰੀ ਲਗਨ ਚਲਾਉਣ ਵਿਚ ਆਪਣਾ ਪੂਰਾ ਯੋਗਦਾਨ ਪਾਵਾਂਗੇ ।ਸਾਡਾ ਸਾਰੀਆਂ ਦਾ ਹੀ ਫਰਜ਼ ਬਣ ਜਾਂਦਾ ਹੈ ਕਿ ਅਜੋਕੇ ਸਮੇਂ ਵਿਚ ਅਸੀਂ ਸਾਰੇ ਗਾਂਧੀ ਦੇ ਦੱਸੇ ਗਏ ਮਾਰਗ ਸੱਚ ਅਤੇ ਅਹਿੰਸ਼ਾ ਦੇ ਸਿਧਾਂਤਾ ਉਪੱਰ ਚੱਲਣ ਦਾ ਸੰਕਲਪ ਕਰੀਏ ਅਤੇ ਇਕ ਨਵੇ ਰਾਸ਼ਟਰ ਨਿਰਮਾਣ ਵਿਚ ਆਪਣਾ ਬਣਦਾ ਯੋਗਦਾਨ ਪਾਈਏ।ਇਸ ਮੋਕੇ ਸਕੂਲ ਸਟਾਫ ਸਵਿੰਦਰ ਕੋਰ ਪੰਜਾਬੀ ਅਧਿਆਪਕਾ, ਅਨਿਲ ਦੇਵਗਨ,ਹਰਪ੍ਰੀਤ ਸੋਹਲ ਅਤੇ ਵਿਦਿਆਰਥਣਾਂ ਮਨਪ੍ਰੀਤ ਕੋਰ, ਅਰਵਿੰਦਰ ਕੋਰ, ਪਾਇਲ, ਮਨਦੀਪ ਕੋਰ, ਲਵਦੀਪ, ਵਿਦਿਆਰਥੀ ਤੇ ਮਾਪੇ ਹਾਜ਼ਿਰ ਸਨ ।

Check Also

ਨਗਰ ਨਿਗਮ ਨੇ ਹਾਲ ਬਜ਼ਾਰ, ਲਿਬਰਟੀ ਮਾਰਕੀਟ ਅਤੇ ਪੁਰਾਣੀ ਸਬਜ਼ੀ ਮੰਡੀ ‘ਚ ਨਜਾਇਜ਼ ਕਬਜ਼ਿਆਂ ਵਿਰੁੱਧ ਕਾਰਵਾਈ

ਅੰਮ੍ਰਿਤਸਰ, 2 ਜੁਲਾਈ (ਜਗਦੀਪ ਸਿੰਘ) – ਨਗਰ ਨਿਗਮ ਦੇ ਐਸਟੇਟ ਵਿਭਾਗ ਵੱਲੋਂ ਹਾਲ ਬਾਜ਼ਾਰ, ਲਿਬਰਟੀ …

Leave a Reply