Wednesday, October 14, 2026

 ਮੇਲਾ ਵੇਖਣ ਗਏ ਦਾ ਮੋਟਰਸਾਈਕਲ ਚੋਰੀ

PPN0210201515ਅਲਗੋਂ ਕੋਠੀ, 2 ਅਕਤੂਬਰ (ਹਰਦਿਆਲ ਸਿੰਘ ਭੈਣੀ) – ਏਥੋਂ ਨੇੜਲੇ ਪਿੰਡ ਭੈਣੀ ਮੱਸਾ ਸਿੰਘ ਜਿਲ੍ਹਾ ਤਰਨਤਾਰਨ ਵਾਸੀ ਸਾਰਜ ਸਿੰਘ ਪੁੱਤਰ ਬਲਕਾਰ ਸਿੰਘ ਦਾ ਮੇਲਾ ਦੇਖਣ ਗਏ ਦਾ ਮੋਟਰ ਸਾਈਕਲ ਚੋਰੀ ਹੋ ਜਾਣ ਦਾ ਸਮਾਚਾਰ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਰਜ ਸਿੰਘ ਨੇ ਦੱਸਿਆ ਹੈ ਕਿ ਉਹ 30 ਸਤੰਬਰ ਨੂੰ ਪਿੰਡ ਵੱਡੀ ਮੱਖੀ ਵਿਖੇ ਮੇਲਾ ਵੇਖਣ ਗਿਆ ਸੀ ਅਤੇ ਮੋਟਰ ਸਾਈਕਲ ਲਗਾ ਕੇ ਉਹ ਕੱਬਡੀ ਦਾ ਮੈਚ ਦੇਖਣ ਲੱਗ ਪਿਆ। ਪਰ ਜਦ ਉਸ ਨੇ ਵਾਪਸ ਆ ਕੇ ਦੇਖਿਆ ਤਾਂ ਉਸ ਦਾ 2007 ਮਾਡਲ ਕਾਲੇ ਰੰਗ ਦਾ ਮੋਟਰਸਾਈਕਲ ਨੰਬਰ ਪੀ.ਬੀ 38 ਬੀ 3914 ਉਥੇ ਮੌਜੂਦ ਨਹੀਂ ਸੀ।ਸਾਰਜ ਸਿੰਘ ਨੇ ਦੱਸਿਆ ਕਿ ਇਹ ਮੋਟਰਸਾਈਕਲ ਜਗਜੀਤ ਸਿੰਘ ਪੁੱਤਰ ਨੱਥਾ ਸਿੰਘ ਵਾਸੀ ਭੈਣੀ ਮੱਸਾ ਸਿੰਘ ਦੇ ਨਾਮ ਹੈ ਤੇ ਇਸ ਦੇ ਸਾਰੇ ਕਾਗਜ਼ ਤੇ ਉਸ ਦਾ ਡਰਾਇਵਿੰਗ ਲਾਈਸੈਂਸ ਵੀ ਮੋਟਰਸਾਈਕਲ ਵਿੱਚ ਹੀ ਹੈ।ਸਾਰਜ ਸਿੰਘ ਅਨੁਸਾਰ ਉਸ ਨੇ ਮੋਟਰਸਾਈਕਲ ਚੋਰੀ ਹੋਣ ਦੀ ਦਰਖਾਸਤ ਪੁਲਿਸ ਥਾਣਾ ਭਿਖੀਵਿੰਡ ਦਰਜ਼ ਕਰਵਾ ਦਿੱਤੀ ਹੈ।

Check Also

ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ

ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …

Leave a Reply