
ਨੰਦੇੜ, 2 ਅਕਤੂਬਰ (ਰਵਿੰਦਰ ਸਿੰਘ ਮੋਦੀ) – ਚੰਡੀਗੜ੍ਹ ਤੋਂ ਸਚਖੰਡ ਸ੍ਰੀ ਹਜੂਰ ਸਾਹਿਬ ਪੁੱਜੀ ਵਿਸ਼ੇਸ਼ ਯਾਤਰਾ ਦਾ ਨੰਦੇੜ ਦੀਆਂ ਸੰਗਤਾਂ ਵਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਮਾਤਾ ਤ੍ਰਿਪਤਾ ਜੀ ਚੈਰੀਰੇਬਲ ਟਰੱਸਟ ਚੰਡੀਗੜ੍ਹ ਦੇ ਮੁਖੀ ਭਾਈ ਅਰਵਿੰਦਰ ਸਿੰਘ ਵੀਰ ਅਤੇ ਭਾਈ ਸਤਬੀਰ ਸਿੰਘ ਦੀ ਅਗਵਾਈ ‘ਚ ਪੁੱਜੀ ਇਸ ਰੇਲ ਯਾਤਰਾ ਵਿੱਚ 1300 ਦੇ ਕਰੀਬ ਸ਼ਰਧਾਲੂ ਸ਼ਾਮਲ ਸਨ। ਗੁਰੂ ਗੋਬਿੰਦ ਸਿੰਘ ਜੀ ਦੇ 2017 ‘ਚ ਆ ਰਹੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 11 ਘੰਟੇ ਪੱਛੜ ਕੇ ਪੁਜੀ 18 ਡੱਬਿਆਂ ਵਾਲੀ ਇਸ ਰੇਲ ਗੱਡੀ ਦੇ ਸ਼ਰਧਾਲੂ ਤਖਤ ਸ੍ਰੀ ਪਟਨਾ ਸਾਹਿਬ ਦੇ ਦਰਸ਼ਨ ਕਰਕੇ ਆਏ ਸਨ।ਸ਼ਰਧਾਲੂਆਂ ਦੇ ਸਵਾਗਤ ਮੌਕੇ ਗੁਰਦੁਆਰਾ ਤਖਤ ਸਚਖੰਡ ਬੋਰਡ ਦੇ ਮੈਂਬਰ ਰਜਿੰਦਰ ਸਿੰਘ ਪੁਜਾਰੀ, ਗੁਰਮੀਤ ਸਿੰਘ ਮਹਾਜਨ, ਸੁਪਰਡੈਂਟ ਠਾਨ ਸਿੰਘ ਬੁੰਗਾਈ, ਸਹਾਇਕ ਹਰਜੀਤ ਸਿੰਘ ਕੜੇਵਾਲੇ, ਰਵਿੰਦਰ ਸਿੰਘ ਕਪੂਰ, ਪ੍ਰਦੀਪ ਸਿੰਘ ਮਾਨ, ਜਗਦੀਪ ਸਿੰਘ ਲਾਂਗਰੀ, ਹਰੀ ਸਿੰਘ ਚਾਵਲਾ ਆਦਿ ਮੌਜੂਦ ਸਨ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media