
ਬਟਾਲਾ, 3 ਅਕਤੂਬਰ (ਨਰਿੰਦਰ ਬਰਨਾਲ) – ਰਾਜੀਵ ਗਾਂਧੀ ਖੇਡ ਅਭਿਆਨ ਸਕੀਮ ਤਹਿਤ ਜਿਲ੍ਹਾ ਪੱਧਰ ਤੇ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ, ਸਾਲ 2015-16 ਦੇ ਟੇਬਲ ਟੈਨਿਸ ਮੁਕਾਬਲੇ ਜਿਲ੍ਹਾਂ ਖੇਡ ਅਧਿਆਪਕਾਰੀ ਸ੍ਰੀ ਮਤੀ ਜਸਮੀਤ ਕੌਰ ਦੀ ਯੋਗ ਅਗਵਾਈ ਹੇਠ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਧਰਮਪੁਰਾ ਬਟਾਲਾ ਵਿਖੇ ਕਰਵਾਏ ਗਏ।ਇਹਨਾ ਜਿਲ੍ਰਾ ਪੱਧਰੀ ਖੇਡ ਮੁਕਾਬਲਿਆਂ ਦਾ ਸੂਭ ਆਰੰਭ ਪ੍ਰਿੰਸੀਪਲ ਸ੍ਰੀ ਮਤੀ ਇੰਦਰਜੀਤ ਵਾਲੀਆ ਨੇ ਰਿਬਨ ਕੱਟ ਕੇ ਕੀਤਾ ਅਤੇ ਟੀਮਾਂ ਨੂੰ ਪੂਰੇ ਅਨੁਸਾਸਨ ਤੇ ਪਿਆਰ ਨਾਲ ਖੇਡਾਂ ਖੇਡਣ ਵਾਸਤੇ ਪ੍ਰੇਰਿਆ।ਇਸ ਮੌਕੇ ਦਿਲਚਸਪ ਮੁਕਾਬਲਿਆਂ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦਾ ਪਹਿਲਾ ਸਥਾਨ, ਸਰਕਾਰੀ ਹਾਈ ਸਕੂਲ ਕੈਪ ਬਟਾਲਾ ਦਾ ਦੂਸਰਾ ਸਥਾਨ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਾਰਾਗੜ੍ਹ ਦਾ ਤੀਸਰਾ ਸਥਾਨ ਰਿਹਾ। ਇਸ ਮੌਕੇ ਸ੍ਰੀ ਅਸੋਕ ਕੁਮਾਰ ਡੀ ਪੀ, ਲੈਕਚਰਾਰ ਲਖਵਿੰਦਰ ਸਿੰਘ ਢਿਲੋਂ ਤਾਰਾ ਗੜ, ਹਰੀ ਉਮ ਜੋਸ਼ੀ, ਹਰੀ ਕ੍ਰਿਸ਼ਨ, ਜੀਵਨ ਸਿੰਘ, ਹਰਪੀਤ ਸਿੰਘ, ਸ੍ਰੀ ਮਤੀ ਰਾਜ ਸ਼ਰਮਾ, ਪਰਮਜੀਤ ਕੌਰ, ਰੇਨੂੰ ਬਾਲਾ, ਇੰਦਰਜੀਤ ਕੌਰ, ਚਰਨਜੀਤ ਸਿੰਘ, ਅਮਨ ਦੀਪ, ਨਮਰਤਾ ਗੁਲਾਟੀ ਆਦਿ ਸਮੂਹ ਸਟਾਫ ਹਾਜ਼ਰ ਸੀ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media