Sunday, August 16, 2026

ਰਾਸ਼ਟਰੀ ਖੂਨਦਾਨ ਦਿਵਸ ਮੌਕੇ ਖੂਨਦਾਨ ਮਹਾਂਦਾਨ ਵਿਸ਼ੇ ‘ਤੇ ਸੈਮੀਨਾਰ

PPN0310201502
ਬਟਾਲਾ, 3 ਅਕਤੂਬਰ (ਨਰਿੰਦਰ ਬਰਨਾਲ) – ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਧਰਮਪੁਰਾ ਕਲੌਨੀ ਬਟਾਂਲਾ ਵਿਖੇ ਸਵੈ ਇੱਛਤ ਖੂਨਦਾਨ ਦਿਵਸ ਮਨਾਇਆ ਗਿਆ। ਜਿਲ੍ਹਾਂ ਸਿਖਿਆ ਅਫਸਰ (ਸਸ) ਗੁਰਦਾਸਪੁਰ ਸ੍ਰੀ ਅਮਰਦੀਪ ਸਿੰਘ ਸੈਣੀ ਜੀ ਦੇ ਦਿਸ਼ਾ ਨਿਰਦੇਸਾਂ ਅਤੇ ਪ੍ਰਿੰਸੀਪਲ ਸ੍ਰੀ ਮਤੀ ਇੰਦਰਜੀਤ ਵਾਲੀਆ ਦੀ ਰਹਿਨੂਮਾਈ ਹੇਠ 1 ਅਕਤੂਬਰ ਨੂੰ ਰਾਸ਼ਟਰੀ ਸਵੈ ਇੱਛਤ ਖੂਨਦਾਨ ਦਿਵਸ ਮੌਕੇ ਇੱਕ ਸੈਮੀਨਾਰ ਆਯੋਜਿਤ ਕੀਤਾ ਗਿਆ।

33 ਵਾਰ ਖੂਨਦਾਨ ਕਰ ਚੁੱਕੇ ਹਰੀ ਕ੍ਰਿਸ਼ਨ ਨੇ ਖੂਨਦਾਨ ਵਾਸਤੇ ਕੀਤਾ ਪ੍ਰੇਰਤ

ਇਸ ਸੈਮੀਨਾਰ ਦੇ ਮੁਖ ਬੁਲਾਰੇ ਕੰਨਿਆ ਸਕੂਲ ਦੇ ਐਸ. ਐਸ ਮਾਸਟਰ ਸ੍ਰੀ ਹਰੀ ਕ੍ਰਿਸ਼ਨ ਜੋ ਕਿ ਹੁਣ ਤੱਕ 33 ਵਾਰ ਖੂਨਦਾਨ ਕਰ ਚੁੱਕੇ ਹਨ, ਨੇ ‘ਖੂਨਦਾਨ ਇੱਕ ਮਹਾਂਦਾਨ’ ਵਿਸ਼ੇ ‘ਤੇ ਦੱਸਿਆ ਕਿ ਖੂਨਦਾਨ ਕਿਉ ਦਾਨ ਕਰਨਾ ਜਰੂਰੂ ਹੈ, ਜੋ  ਥੈਲੇਸੀਮੀਆਂ ਦੇ ਮਰੀਜ਼ਾਂ ਲਈ ਲਾਬਦਾਇਕ ਹੋ ਸਕਦਾ ਹੈ।ਪ੍ਰਿੰਸੀਪਲ ਸ੍ਰੀਮਤੀ ਇੰਦਰਜੀਤ ਵਾਲੀਆ ਨੇ ਬੱਚੀਆਂ ਨੂੰ ਸਮਾਜ ਵਿੱਚ ਜਰੂਰਤਮੰਦ ਲੋਕਾਂ ਵਾਸਤੇ ਖੂਨਦਾਨ ਕਰਨ ਵਾਸਤੇ ਪ੍ਰੇਰਿਆ, ਕਿਉਂਕਿ ਅਜਿਹਾ ਕਰਨ  ਨਾਲ ਅਨੇਕਾਂ ਕੀਮਤੀ ਜਾਨਾ ਬਚਾਈਆਂ ਜਾ ਸਕਦੀਆਂ ਹਨ। ਇਸ ਮੌਕੇ ਹਰਪ੍ਰੀਤ ਸਿੰਘ ਵੋਕੇਸਨ ਮਾਸਟਰ, ਜੀਵਨ ਸਿੰਘ ਮੈਥ ਮਾਸਟਰ ਨੇ ਵੀ ਖੂਨਦਾਨ ਵਿਸ਼ੇ ਤੇ ਆਪਣੇ ਵਿਚਾਰ ਪੇਸ਼ ਕੀਤੇ।ਪ੍ਰਿੰਸੀਪਲ ਇੰਦਰਜੀਤ ਵਾਲੀਆ, ਸ੍ਰੀ ਅਸੋਕ ਕੁਮਾਰ,ਸ੍ਰੀ ਮਤੀ ਇੰਦਰਜੀਤ ਕੌਰ,ਸਮੂਹ ਸਟਾਫ ਮੈਬਰਾਂ ਤੋ ਇਲਾਵਾ ਗਿਆਰਵੀ ਤੇ ਬਾਰਵੀਂ ਦੀਆ ਵਿਦਿਆਰਥਣਾਂ ਹਾਜ਼ਰ ਸਨ। ਕੈਂਪ ਦੌਰਾਨ ਐਨ ਆਰ ਆਈ ਸੀz ਕੁਲਦੀਪ ਸਿੰਘ ਸਰਾਂ ਦਾ ਵੀ ਵਿਸ਼ੇਸ ਸਨਮਾਨ ਕੀਤਾ ਗਿਆ।

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸-  ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …

Leave a Reply