
ਅੰਮ੍ਰਿਤਸਰ, 3 ਅਕਤੂਬਰ (ਜਗਦੀਪ ਸਿੰਘ ਸੱਗੂ) – ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਵਿਖੇ ਅੱਜ ਛੋਟੇ ਬੱਚਿਆਂ ਦੀਆਂ ਅ’ਖਾਂ ਦੀ ਦੇਖਭਾਲ ਨਾਲ ਸੰਬੰਧਿਤ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਅੰਮ੍ਰਿਤਸਰ ਸ਼ਹਿਰ ਦੇ ਅੱਖਾਂ ਦੇ ਮਾਹਰ ਡਾ: ਜੇ. ਐਸ. ਗੁੰਬਰ ਨੇ ਇਸ ਸੈਮੀਨਾਰ ਵਿੱਚ ਮੁੱਖ ਬੁਲਾਰੇ ਵੱਜੋਂ ਸ਼ਿਰਕਤ ਕੀਤੀ।ਸਕੂਲ ਦੇ ਮੈਂਬਰ ਇੰਚਾਰਜ ਸ. ਹਰਮਿੰਦਰ ਸਿੰਘ ਅਤੇ ਪ੍ਰਿੰਸੀਪਲ/ਡਾਇਰੈਕਟਰ ਡਾ: ਧਰਮਵੀਰ ਸਿੰਘ ਨੇ ਸਕੂਲ ਪਹੁੰਚਣ ਤੇ ਉਹਨਾਂ ਦਾ ਸੁਆਗਤ ਕੀਤਾ।ਡਾ: ਗੁੰਬਰ ਨੇ ਬੱਚਿਆਂ ਵਿੱਚ ਪਾਈਆਂ ਜਾਣ ਵਾਲੀਆਂ ਅੱਖਾਂ ਨਾਲ ਸੰਬੰਧਿਤ ਵੱਖੁਵੱਖ ਸਮੱਸਿਆਵਾਂ ਅਤੇ ਉਹਨਾਂ ਦੇ ਲੱਛਣ ਅਤੇ ਕਾਰਨਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।ਉਹਨਾਂ ਨੇ ਅਧਿਆਪਕਾਂ ਨੂੰ ਵਿਦਿਆਰਥੀਆਂ ਵਿੱਚ ਦ੍ਰਿਸ਼ਟੀ ਦੋਸ਼ ਦੀ ਸਮੱਸਿਆ ਨੂੰ ਪਹਿਚਾਨਣ ਅਤੇ ਇਸਦੇ ਇਲਾਜ ਵਿੱਚ ਉਹਨਾਂ ਵੱਲੋਂ ਦਿੱਤੇ ਜਾਣ ਵਾਲੇ ਸਹਿਯੋਗ ਸੰਬੰਧੀ ਜਾਣੂ ਕਰਵਾਇਆ। ਉਹਨਾਂ ਨੇ ਬੱਚਿਆਂ ਦੀਆਂ ਅੱਖਾਂ ਦੀ ਦੇਖੁਭਾਲ ਸੰਬੰਧੀ ਵੀ ਮਹੱਤਵਪੂਰਨ ਗ’ਲਾਂ ਦੱਸੀਆਂ ਜੋ ਕਿ ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਸਨ।ਸਕੂਲ ਦੇ ਮੈਂਬਰ ਇੰਚਾਰ ਸ. ਹਰਮਿੰਦਰ ਸਿੰਘ ਅਤੇ ਪ੍ਰਿੰਸੀਪਲ ਡਾ: ਧਰਮਵੀਰ ਸਿੰਘ ਨੇ ਡਾ: ਜੇ. ਐਸ. ਗੁੰਬਰ ਨੂੰ ਸਨਮਾਨਿਤ ਕੀਤਾ।ਸੈਮੀਨਾਰ ਦੇ ਅੰਤ ਤੇ ਸ. ਹਰਮਿੰਦਰ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਜਿਹਨਾਂ ਵਿੱਚ ਰੋਟਰੀ ਕਲ’ਬ ਅੰਮ੍ਰਿਤਸਰ ਦੱਖਣੀ ਦੇ ਪ੍ਰਧਾਨ ਸ਼੍ਰੀ ਰਮਿੰਦਰ ਗਰੋਵਰ, ਰੋਟਰੀ ਕਲੱਬ ਦੇ ਚੁਣੇ ਗਏ ਪ੍ਰਧਾਨ ਸ਼੍ਰੀ ਗੋਰਵ, ਸਾਬਕਾ ਪ੍ਰਧਾਨ ਸ. ਜੋਗਿੰਦਰ ਸਿੰਘ, ਸਾਬਕਾ ਸੱਕਤਰ ਸ਼੍ਰੀ ਕੇ. ਕੇ. ਢੰਡ, ਸ਼੍ਰੀ ਜਤਿੰਦਰ ਮਿਹਰਾ ਪ੍ਰਧਾਨ ਰੋਟਰੀ ਕਲੱਬ ਅਤੇ ਜਿਲ੍ਹਾ ਸੱਕਤਰ ਇੰਜੀਨੀਅਰ ਪੀ. ਐਸ. ਗਰੋਵਰ ਸ਼ਾਮਲ ਸਨ ।
Check Also
ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 10 ਜੂਨ ਨੂੰ
ਅੰਮ੍ਰਿਤਸਰ, 8 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਧੀਨ ਨੋਜਵਾਨਾਂ ਨੂੰ ਰੋਜ਼ਗਾਰ …
Punjab Post Daily Online Newspaper & Print Media