ਲੈਕ: ਵਿਜੈ ਕੁਮਾਰ ਸ਼ਰਮਾ ਸਰਬਸੰਮਤੀ ਨਾਲ ਫਿਰ ਤੋਂ ਪ੍ਰਧਾਨ ਚੁਣੇ ਗਏ

ਸਮਰਾਲਾ, 3 ਅਕਤੂਬਰ (ਪ. ਪ) – ਅਧਿਆਪਕ ਚੇਤਨਾ ਮੰਚ ਸਮਰਾਲਾ ਜੋ ਪਿਛਲੇ 17 ਸਾਲਾਂ ਤੋਂ ਸਮਰਾਲਾ ਤਹਿਸੀਲ ਵਿੱਚ ਵਿੱਦਿਆ ਦੇ ਉਥਾਨ ਲਈ ਲਗਾਤਾਰ ਆਪਣੀਆਂ ਸਰਗਰਮੀਆਂ ਜਾਰੀ ਰੱਖ ਰਿਹਾ ਹੈ। ਇਸ ਮੰਚ ਵੱਲੋਂ ਹਰੇਕ ਸਾਲ ਵਜ਼ੀਫਾ ਪ੍ਰੀਖਿਆ ਦੇ ਨਾਲ਼-ਨਾਲ਼, ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਵੱਖ ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਕੀਤੀਆਂ ਜਾਂਦੀਆਂ ਹਨ। ਬੀਤੇ ਦਿਨੀਂ ਅਧਿਆਪਕ ਚੇਤਨਾ ਮੰਚ ਸਮਰਾਲਾ ਦੀ ਇੱਕ ਇਕੱਤਰਤਾ ਮੰਚ ਦੇ ਪ੍ਰਧਾਨ ਲੈਕ: ਵਿਜੈ ਕੁਮਾਰ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਉਨ੍ਹਾਂ ਵੱਲੋਂ ਮੰਚ ਨੂੰ ਹੋਰ ਵਧੀਆ ਢੰਗ ਨਾਲ ਕਾਰਜਸ਼ੀਲ ਕਰਨ ਲਈ ਪੁਰਾਣੀ ਕਾਰਜਕਾਰਨੀ ਨੂੰ ਭੰਗ ਕਰਕੇ ਨਵੀਂ ਚੋਣ ਕਰਾਉਣ ਲਈ ਮਤਾ ਪੇਸ਼ ਕੀਤਾ ਗਿਆ। ਇਸ ਮੌਕੇ ਸਾਰੇ ਮੈਂਬਰਾਂ ਵੱਲੋਂ ਸਰਬਸੰਮਤੀ ਨਾਲ ਲੈਕ: ਵਿਜੈ ਕੁਮਾਰ ਸ਼ਰਮਾ ਨੂੰ ਮੰਚ ਪ੍ਰਤੀ ਸਮਰਪਿਤ ਭਾਵਨਾ ਅਤੇ ਇੱਕ ਚੰਗੇ ਵਰਕਰ ਵਜੋਂ ਕੀਤੀ ਜਾ ਰਹੀ ਸੇਵਾ ਭਾਵਨਾ ਨੂੰ ਧਿਆਨ ਵਿੱਚ ਰੱਖਦੇ ਹੋਏ ਫਿਰ ਤੋਂ ਪ੍ਰਧਾਨ ਬਣਾਉਣ ਲਈ ਹੱਥ ਖੜ੍ਹੇ ਕਰਕੇ ਸਹਿਮਤੀ ਦੇ ਦਿੱਤੀ। ਜਿਸਨੂੰ ਉਨ੍ਹਾਂ ਨੇ ਖੁਸ਼ੀ ਖੁਸ਼ੀ ਪ੍ਰਵਾਨ ਕਰ ਲਿਆ।ਇਸ ਤੋਂ ਇਲਾਵਾ ਪ੍ਰਿੰਸੀਪਲ ਮਨੋਜ ਕੁਮਾਰ ਜਨਰਲ ਸਕੱਤਰ, ਪ੍ਰੇਮ ਨਾਥ ਵਿੱਤ ਸਕੱਤਰ, ਦਰਸ਼ਨ ਸਿੰਘ ਕੰਗ ਸੀਨੀ: ਵਾਈਸ ਪ੍ਰਧਾਨ, ਮੱਖਣ ਸਿੰਘ ਮਾਣੇਵਾਲ ਵਾਈਸ ਪ੍ਰਧਾਨ, ਬਲਕਾਰ ਸਿੰਘ ਤੇ ਰਘਵੀਰ ਸਿੰਘ ਸਿੱਧੂ ਮੀਤ ਪ੍ਰਧਾਨ, ਜੈਦੀਪ ਮੈਨਰੋ ਸਹਾਇਕ ਸਕੱਤਰ, ਮੇਘ ਦਾਸ ਜਵੰਦਾ ਪ੍ਰਬੰਧਕੀ ਸਕੱਤਰ, ਹਰਦਮਨਦੀਪ ਸਿੰਘ ਨਾਗਰਾ ਸਹਾਇਕ ਪ੍ਰਬੰਧਕੀ ਸਕੱਤਰ, ਪੁਖਰਾਜ ਸਿੰਘ ਘੁਲਾਲ ਸਹਾਇਕ ਵਿੱਤ ਸਕੱਤਰ, ਇੰਦਰਜੀਤ ਸਿੰਘ ਕੰਗ ਪ੍ਰਚਾਰ ਸਕੱਤਰ, ਵੀਰਇੰਦਰ ਸਿੰਘ ਸਹਾਇਕ ਪ੍ਰਚਾਰ ਸਕੱਤਰ ਚੁਣੇ ਗਏ। ਇਸ ਤੋਂ ਇਲਾਵਾ ਕਾਰਜਕਾਰੀ ਮੈਂਬਰਾਂ ਵਿੱਚ ਕਮਲਜੀਤ ਘੁੰਗਰਾਲੀ ਸਿੱਖਾਂ, ਕਮਲਦੀਪ, ਰਾਜੇਸ਼ ਕੁਮਾਰ, ਜਸਵਿੰਦਰ ਸਿੰਘ, ਸਤੀਸ਼ ਮਰਵਾਹਾ, ਸੁਰਿੰਦਰ ਵਰਮਾ, ਚਰਨਜੀਤ ਸਿੰਘ ਮਾਣੇਵਾਲ, ਸਤਿੰਦਰਪਾਲ ਸਿੰਘ ਸਮਰਾਲਾ, ਅਮਰੀਕ ਸਿੰਘ, ਹੁਸ਼ਿਆਰ ਸਿੰਘ, ਸਤਿੰਦਰਪਾਲ ਸਿੰਘ ਬੇਗੋਵਾਲ, ਕੰਚਨ ਬਾਲਾ, ਬਿਮਲਾ ਦੇਵੀ, ਉਸ਼ਾ ਰਾਣੀ, ਬਲਜਿੰਦਰ ਕੌਰ, ਬੇਅੰਤ ਕੌਰ, ਚਰਨ ਕੌਰ, ਰਜਿੰਦਰ ਕੌਰ ਕੰਗ ਸ਼ਾਮਲ ਕੀਤੇ ਗਏ ਹਨ। ਇਸ ਉਪਰੰਤ ਇਹ ਫੈਸਲਾ ਕੀਤਾ ਗਿਆ ਕਿ ਨਵੰਬਰ ਦੇ ਪਹਿਲੇ ਹਫਤੇ ਮੰਚ ਵੱਲੋਂ ਸਮਰਾਲਾ ਤਹਿਸੀਲ ਦੇ ਵੱਖ ਵੱਖ ਸਕੂਲਾਂ ਵਿੱਚ ਪ੍ਰਾਇਮਰੀ, ਮਿਡਲ ਅਤੇ ਹਾਈ ਪੱਧਰ ਤੱਕ ਦੇ ਵੱਖ ਵੱਖ ਮੁਕਾਬਲੇ ਕਰਵਾਏ ਜਾਣਗੇ। ਉਨ੍ਹਾਂ ਮੁਕਾਬਲਿਆਂ ਅਤੇ ਸਕੂਲਾਂ ਸਬੰਧੀ ਜਾਣਕਾਰੀ ਅਕਤੂਬਰ ਮਹੀਨੇ ਦੇ ਦੂਜੇ ਹਫਤੇ ਜਾਰੀ ਕਰ ਦਿੱਤੀ ਜਾਵੇਗੀ। ਇਸ ਮੌਕੇ ਮੰਚ ਦੇ ਸੀਨੀ: ਵਾਈਸ ਪ੍ਰਧਾਨ ਦਰਸ਼ਨ ਸਿੰਘ ਕੰਗ ਵੱਲੋਂ ਆਪਣੇ ਘਰ ਪੋਤਾ ਹੋਣ ਦੀ ਖੁਸ਼ੀ ਵਿੱਚ ਚਾਹ ਪਾਰਟੀ ਕੀਤੀ ਗਈ। ਇਸ ਮੌਕੇ ਮੰਚ ਦੇ ਪ੍ਰਧਾਨ ਵਿਜੈ ਕੁਮਾਰ ਸ਼ਰਮਾ ਨੇ ਸ. ਕੰਗ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਅਤੇ ਮੰਚ ਦੇ ਮੈਂਬਰ ਸੁਰਿੰਦਰ ਵਰਮਾ ਦੇ ਘਰ ਦੋਹਤਾ ਹੋਣ ਲਈ, ਵਧਾਈਆਂ ਦਿੱਤੀਆਂ ਅਤੇ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ ਗਿਆ। ਇਸ ਮੌਕੇ ਮੰਚ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਕੰਗ ਅਤੇ ਵਰਮਾ ਪਰਿਵਾਰ ਨੂੰ ਵਧਾਈਆਂ ਦਿੱਤੀਆਂ।
Punjab Post Daily Online Newspaper & Print Media