
ਪਠਾਨਕੋਟ, 3 ਅਕਤੂਬਰ (ਪ.ਪ) – ਜਿਲ੍ਹਾ ਪਠਾਨਕੋਟ ਦੇ ਵੱਖ ਵੱਖ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਅਤੇ ਆਮ ਲੋਕਾਂ ਦੇ ਆਧਾਰ ਕਾਰਡ ਬਣਾਉਣ ਲਈ ਵਿਸ਼ੇਸ਼ ਪ੍ਰੋਗਰਾਮ ਤਹਿਤ 8 ਅਕਤੂਬਰ ਤੋਂ 7 ਨਵੰਬਰ ਤੱਕ ਵੱਖ ਵੱਖ ਸਕੂਲਾਂ ਵਿੱਚ ਕੈਂਪ ਲਗਾਏ ਜਾਣਗੇ। ਇਹ ਜਾਣਕਾਰੀ ਸ. ਸੁਖਵਿੰਦਰ ਸਿੰਘ ਡਿਪਟੀ ਕਮਿਸ਼ਨਰ ਦਿੰਦਿਆ ਦੱਸਿਆ ਕਿ ਇੰਨ੍ਹਾਂ ਕੈਂਪਾਂ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਕਲੱਸਟਰ ਸਕੂਲਾਂ ਦੇ ਮੁੱਖੀਆਂ ਨੂੰ ਨੋਡਲ ਅਫਸਰ ਲਗਾਇਆ ਗਿਆ ਹੈ।
ਉਨ੍ਹਾਂ ਦੱਸਿਆ ਕਿ 8, 12, 14, 17 ਅਤੇ 19 ਅਕਤੂਬਰ, 2015 ਨੂੰ ਵੱਖ ਵੱਖ ਕਲਸੱਟਰਾਂ ਅਧੀਨ ਪੈਂਦੇ ਸਕੂਲਾਂ ਪਠਾਨਕੋਟ ਗਰਲਜ, ਕੇ.ਐਫ.ਸੀ, ਸੈਲੀ ਕੁਲੀਆਂ, ਬਜੱਰੀ ਕੰਪਨੀ, ਸੁੰਦਰ ਨਗਰ, ਪਠਾਨਕੋਟ ਲੜਕੇ, ਮਾਮੂਨ, ਧੀਰਾ, ਮਿਸ਼ਨ ਰੋਡ, ਗੁਰਦਾਸਪੁਰ ਰੋਡ, ਭਰੋਲੀ ਕਲਾਂ, ਡਲਹੌਜੀ ਰੋਡ, ਦੋਲਤਪੁਰ, ਐਨ.ਐਨ. ਬੰਦਾ, ਡੇਹਰੀਵਾਲ, ਮਿਰਜਾਪੁਰ, ਫਤਿਹਗੜ੍ਹ, ਢਾਕੀ, ਦਰਸ਼ੋਪੁਰ, ਮੀਰਥਲ, ਕੌਂਤਰਪੁਰ, ਗੂੜਾਂਕਲਾਂ, ਢਾਕੀ ਸੈਦਾ, ਅਨੇੜ, ਘਿਆਲਾ, ਨੰਗਲ ਭੂਰ, ਚੱਕ ਮਨਹਾਸ, ਲਾਹੜੀ ਬ੍ਰਹਮਣਾ, ਘਰੋਟਾ, ਜੰਗਲ, ਨਾਜੋਚੱਕ, ਸਿੰਬਲੀ ਗੁਜਰਾਂ, ਨਾਲਾ, ਭੀਮਪੁਰ, ਮਲਿਕਪੁਰ, ਧੋਬੜਾ, ਸਰਨਾ, ਬਨੀ ਲੋਧੀ, ਸੁੰਦਰ ਚੱਕ, ਭੋਆ, ਨਰੋਟ ਮਹਿਰਾ, ਨਰੋਟ ਮਹਿਰਾ ਲੜਕੀਆਂ, ਰਾਜਪਰੂਰਾ, ਬਾਰਠ ਸਾਹਿਬ, ਜਸਵਾਲੀ, ਜਖਵਾਰ, ਜੋਗਰਾਂ, ਸੁਜਾਨਪੁਰ ਲੜਕੇ, ਫਿਰੋਜਪੁਰਕਲਾਂ, ਬਸਰੂਪ, ਬਹਾਦੁਰ ਲਾਹੜੀ, ਅਜੀਜਪੁਰ, ਭਨਵਾਲ, ਬਧਾਨੀ, ਚੱਕਰ, ਬੁੰਗਲ, ਧੰਗੁਸਰੈਨ, ਜੰਡਵਾਲ, ਹਾੜਾ, ਨਰੈਨਪੁਰ, ਛੱਤਵਾਲ, ਤਰਹੇਠੀ, ਮਨਵਾਲ, ਆਰ.ਐਸ.ਡੀ. ਸ਼ਾਹਪੁਰਕੰਢੀ (ਲੋਕਲ ਬਾਡੀ), ਰਾਣੀਪੁਰ, ਖਾਨਪੁਰ, ਕਰੋਲੀ, ਫੰਗਤੋਲੀ, ਕੋਟਮੱਟੀ, ਥੜਾ ਉਪਰਲਾ (ਲੋਕਲ ਬਾਡੀ), ਸ਼ਾਹਪੁਰਕੰਢੀ, ਬਧਾਨੀ, ਕਲਾਹਨੁ, ਡੂੰਘ, ਫੰਗੋਤਾ, ਸਾਰਟੀ, ਬਲਸੁਦਲ, ਦੁਖਨਿਆਲੀ, ਘੋਹ, ਘਰਗਰੋਲੀ, ਮਰਵਾਨ, ਦੁਰੰਗਖੱਡ, ਭੱਭਰ, ਦੁਰੰਗ ਕੋਠੀ ਅਤੇ ਕੁਠੇਰਾ ਵਿਖੇ ਆਧਾਰ ਕਾਰਡ ਬਣਾਉਣ ਲਈ ਕੈਂਪ ਲਗਾਏ ਜਾਣਗੇ।
ਉਨ੍ਹਾਂ ਨੇ ਦੱਸਿਆ ਕਿ ਇਸੇ ਤਰ੍ਹਾਂ 20, 21, 23, 24, 26, 28 ਅਤੇ 30 ਅਕਤੂਬਰ, 2015 ਨੂੰ ਵੱਖ ਵੱਖ ਕਲਸੱਟਰਾਂ ਅਧੀਨ ਪੈਂਦੇ ਸਕੂਲਾਂ ਫਰੀਦਾਨਗਰ, ਚਸ਼ਮਾ, ਨੋਮਾਲਾ, ਕੁੰਡੇ, ਫਿਰੋਜਪੁਰ, ਕਟਾਰੁਚੱਕ, ਕੋਠੀ, ਪੰਡਤਾ, ਸੁਕਲਗੜ੍ਹ, ਕੀੜੀਖੁਰਦ, ਨੰਗਲ ਚੌਧਰੀਆਂ, ਮੀਰਜਾ, ਹੈਬਤਪੰਡੀ, ਚੇਲਾ ਅਹਿਮਦਾਸ਼ਕਰਗੜ੍ਹ, ਜਸਵਾਨ, ਸੁਜਾਨਪੁਰ ਗਰਲਜ, ਪੰਜੋਰ, ਗੰਦਲਾ ਲਾਹੜੀ, ਝੰਜੇਲੀ, ਬਹਾਰੀ ਬਜੁਰਗ, ਨਵਾਂ ਪਿੰਡ, ਮਾਦੋਪੁਰ ਕੈਂਟ, ਨਿਚਲੀ ਬਰੋਲੀ, ਮੱਟੀ, ਥਰਿਆਲ, ਮੀਰਜਾਪੁਰ, ਜਨੀਜੀਕਲੀ, ਧਾਰਕਲਾਂ, ਭਟਵਾਂ, ਥੜਾ ਉਪਰਲਾ, ਹਰਦੋਸ਼ਰਨ, ਧਾਰ ਖੁਰਦ ਅਤੇ ਭਮਲਾਦਾ ਵਿਖੇ ਆਧਾਰ ਕਾਰਡ ਬਣਾਉਣ ਸਬੰਧੀ ਕੈਂਪ ਲਗਾਏ ਜਾਣਗੇ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਆਧਾਰ ਕਾਰਡ ਬਣਾਉਣ ਲਈ 8, 12 ਅਤੇ 14 ਅਕਤੂਬਰ, 2015 ਨੂੰ ਵੱਖ ਵੱਖ ਕਲਸੱਟਰਾਂ ਅਧੀਨ ਪੈਂਦੇ ਸਕੂਲਾਂ ਪਰਮਾਨੰਦ, ਕਾਨਵਾਂ, ਢੋਲੋਵਾਲ, ਸਲੋਵਾਲ ਅਤੇ ਮਾੜੀ ਵਿਖੇ ਕੈਂਪ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ 17, 19 ਅਤੇ 20 ਅਕਤੂਬਰ, 2015 ਨੂੰ ਤਾਰਾਗੜ੍ਹ ਲੜਕੀਆਂ, ਤਾਰਾਗੜ੍ਹ ਲੜਕੇ, ਕਥਲੋਰ, ਸੇਹੋੜਾ ਕਲਾਂ, ਰੱਤਨਗੜ੍ਹ ਅਤੇ ਸ਼ਾਦੀਪੁਰ ਵਿਖੇ, 26, 28 ਅਤੇ 30 ਅਕਤੂਬਰ, 2015 ਨੂੰ ਨਰੋਟ ਜੈਮਲ ਸਿੰਘ, ਫਤਿਹਪੁਰ, ਬਹਾਦੁਰਪੁਰ, ਤਲੁਰ, ਬਕਨੋਰ, ਰਤੱਰਵਾਂ ਅਤੇ ਅੰਤੁਰ ਵਿਖੇ ਆਧਾਰ ਕਾਰਡ ਬਣਾਉਣ ਲਈ ਕੈਂਪ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ 31 ਅਕਤੂਬਰ, 2015, 2 ਨਵੰਬਰ ਅਤੇ 3 ਨਵੰਬਰ, 2015 ਨੂੰ ਵੱਖ ਵੱਖ ਕਲਸੱਟਰਾਂ ਅਧੀਨ ਪੈਂਦੇ ਸਕੂਲਾਂ ਬਮਿਆਲ, ਖੋਜਕੀ ਚੱਕ, ਜਨਿਆਲ, ਮੁੱਠੀ, ਬਲਹੋਤਰ ਅਤੇ ਬਸੂਬਾਰਵਾਂ ਵਿਖੇ ਅਤੇ 4 ਨਵੰਬਰ, 5 ਨਵੰਬਰ ਅਤੇ 6 ਨਵੰਬਰ, 2015 ਨੂੰ ਦਤਿਆਲ ਫਿਰੋਜਾ, ਖਰਖੜਾ ਠੁਠੋਵਾਲ, ਫਰਵਾਲ, ਕੋਹਲੀਆਂ ਅਤੇ ਕਿਲਪੁਰ ਵਿਖੇ ਕੈਂਪ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ 31 ਅਕਤੂਬਰ, 2 ਨਵੰਬਰ ਅਤੇ 7 ਨਵੰਬਰ, 2015 ਨੂੰ ਵੱਖ ਵੱਖ ਕਲਸੱਟਰਾਂ ਅਧੀਨ ਪੈਂਦੇ ਸਕੂਲਾਂ ਦੁਨੇਰਾ, ਭੰਗੁੜੀ, ਲਹਿਰੂਨ, ਗਾਹਲ, ਲੰਗੇਰਾ ਅਤੇ ਪਲਾਹ ਵਿਖੇ ਵਿਦਿਆਰਥੀਆਂ, ਨੌਜਵਾਨਾਂ ਅਤੇ ਆਮ ਲੋਕਾਂ ਦੇ ਆਧਾਰ ਕਾਰਡ ਬਣਾਉਣ ਲਈ ਕੈਂਪ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇੰਨ੍ਹਾਂ ਕੈਂਪ ਵਿੱਚ 0 ਤੋਂ 5 ਸਾਲ ਤੱਕ ਦੇ ਬੱਚਿਆਂ ਦੇ ਆਧਾਰ ਕਾਰਡ ਬਣਾਉਣ ਲਈ ਡਾਕਟਰ ਵੱਲੋਂ ਜਾਰੀ ਸਰਟੀਫਿਕੇਟ, ਜਨਮ ਸਰਟੀਫਿਕੇਟ ਜਾਂ ਮਾਤਾ ਪਿਤਾ ਦਾ ਆਧਾਰ ਕਾਰਡ ਲੈ ਕੇ ਆਉਣ। ਇਸੇ ਤਰ੍ਹਾਂ 6 ਤੋਂ 11 ਸਾਲ ਤੱਕ ਉਮਰ ਵਾਲੇ ਬੀ.ਪੀ.ਈ.ਓ. ਵੱਲੋਂ ਜਾਰੀ ਸਰਟੀਫਿਕੇਟ, ਜਨਮ ਸਰਟੀਫਿਕੇਟ ਜਾਂ ਬੈਂਕ ਖਾਤੇ ਦੀ ਕਾਪੀ, 12 ਤੋਂ 18 ਸਾਲ ਤੱਕ ਉਮਰ ਵਾਲੇ ਸਬੰਧਤ ਸਕੂਲ ਮੁੱਖੀ ਵੱਲੋਂ ਜਾਰੀ ਸਰਟੀਫਿਕੇਟ, ਜਨਮ ਸਰਟੀਫਿਕੇਟ ਜਾਂ ਬੈਂਕ ਖਾਤੇ ਦੀ ਕਾਪੀ ਜਾਂ ਅੱਠਵੀਂ, ਦਸਵੀਂ, ਬਾਰਵੀਂ ਦਾ ਸਰਟੀਫਿਕੇਟ ਜਾਂ ਪਾਸਪੋਰਟ, ਅਤੇ 18 ਸਾਲ ਤੋਂ ਵੱਧ ਉਮਰ ਵਾਲੇ ਵਿਅਕਤੀ ਕੋਈ ਦੋ ਰਿਹਾਇਸ਼ ਦੇ ਸਬੂਤ ਲੈ ਕੇ ਇੰਨ੍ਹਾਂ ਕੈਂਪ ਵਿੱਚ ਆਪਣੇ ਆਧਾਰ ਕਾਰਡ ਬਣਾਉਣ ਲਈ ਆਉਣ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਇੰਨ੍ਹਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ।
Punjab Post Daily Online Newspaper & Print Media