Sunday, July 26, 2026

ਬਾਦਲ ਵੋਟਾਂ ਖਾਤਿਰ ਅਕਾਲ ਤਖਤ ਸਾਹਿਬ ਦੀ ਵਰਤੋਂ ਬੰਦ ਕਰੇ – ਨਿਰਵੈਲ ਉਧੋਕੇ

Nirvail s Sduhokreਭਿਖੀਵਿੰਡ, 3 ਅਕਤੂਬਰ (ਕੁਲਵਿੰਦਰ ਸਿੰਘ ਕੰਬੋਕੇ) ਪੰਜ ਸਿੰਘ ਸਾਹਿਬਾਨ ਵਲੋਂ ਡੇਰਾ ਸਿਰਸਾ ਦੇ ਮੁੱਖੀ ਰਾਮ ਰਹੀਮ ਨੂੰ ਸ੍ਰੀ ਗੁਰੂ ਗੋਬਿਦ ਸਿਘ ਜੀ ਦਾ ਸਵਾਂਗ ਰਚਾਉਣ ਦੇ ਮਾਮਲੇ ‘ਚ ਸ੍ਰੀ ਅਕਾਲ ਤਖਤ ਸਾਹਿਬ ਵਿਖੇੇ ਸਾਦੇ ਕਾਗਜ਼ ‘ਤੇ ਭੇਜੇ ਪੱਤਰ ‘ਤੇ ਹੀ ਬਿਨਾਂ ਸ਼ਰਤ ਮਾਫ ਕਰਨ ਨਾਲ ਸਿੱਖ ਕੌਮ ਦੇ ਕਾਲਜੇ ਵਲੂੰਧਰੇ ਗਏ ਹਨ।ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਹਲਕਾ ਖੇਮਕਰਨ ਤੋਂ ਆਮ ਆਦਮੀ ਪਾਰਟੀ ਦੇ ਆਗੂ ਨਿਰਵੈਲ ਸਿਘ ਮਾੜੀ ਉਧੋਕੇ ਨੇ ਕਿਹਾ ਕਿ ਕਾਹਲੀ ਨਾਲ ਲਏ ਗਏ ਇਸ ਫੈਸਲੇ ਨਾਲ ਸਿੱਖ ਕੌਮ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।ਨਿਰਵੈਲ ਸਿੰਘ ਨੇ ਕਿਹਾ ਕਿ ਅਫਸੋਸ ਇਹ ਹੈ ਕਿ ਡੇਰਾ ਸਿਰਸਾ ਤੋਂ ਇੱਕ ਸਾਦੇ ਕਾਗਜ਼ ਉਪਰ ਲਿਖ ਕੇ ਭੇਜਿਆ ਗਿਆ ਸ਼ਾਹੀ ਹੁਕਮ ਕਿ ਉਸ ਨੇ (ਰਾਮ ਰਹੀਮ ਨੇ) ਸਵਾਂਗ ਨਹੀਂ ਰਚਿਆ, ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿਘ ਨੇ ਸਿੱਖੀ ਸਿਧਾਂਤਾਂ ਨੂੰ ਛਿੱਕੇ ਟੰਗ ਕੇ ਸਿੱਖ ਕੌਮ ਨੂੰ ਸਿਰਸੇ ਵਾਲੇ ਦੇ ਪੈਰਾਂ ਵਿੱਚ ਰੋਲ ਦਿੱਤਾ ਹੈ।ਉਨ੍ਹਾਂ ਸ੍ਰ. ਬਾਦਲ ਨੂੰ ਵੀ ਤਾੜਨਾ ਕੀਤੀ ਕਿ ਉਹ ਆਪਣੀਆਂ ਵੋਟਾਂ ਖਾਤਿਰ ਅਕਾਲ ਤਖਤ ਸਾਹਿਬ ਦੀ ਵਰਤੋਂ ਬੰਦ ਕਰ ਦੇਣ, ਨਹੀਂ ਤਾਂ ਸਿੱਖ ਕੌਮ ਉਨਾਂ ਨੂੰ ਕਦੇ ਵੀ ਮਾਫ ਨਹੀਂ ਕਰੇਗੀ।

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …

Leave a Reply