Wednesday, March 18, 2026

ਮਹਾਦੇਵ ਰੈਡੀ ਤੋਂ ਸੱਜੇ ਅਮਨਦੀਪ ਸਿੰਘ ਖਾਲਸਾ ਨੇ ਸਾਈਕਲ ‘ਤੇ ਨਸ਼ਿਆਂ ਖਿਲਾਫ ਕੀਤਾ ਪ੍ਰਚਾਰ

ਸਿੰਘ ਸੱਜਣ ਕਾਰਨ 1975 ਵਿੱਚ ਮਾਪਿਆਂ ਨੇ ਘਰੋਂ ਕੱਢਿਆ ਸੀ

PPN0410201501

ਬਟਾਲਾ, 4 ਅਕਤੂਬਰ (ਨਰਿੰਦਰ ਬਰਨਾਲ) – ਮਹਾਦੇਵ ਰੇੈਡੀ ਤੋਂ ਬਣੇ ਅਮਨਦੀਪ ਸਿੰਘ ਖਾਲਸਾ ਸਿੱਖ ਧਰਮ ਅਪਨਾਉਣ ਦੇ ਬਾਅਦ ਦੇਸ਼ ਨੂੰ ਨਸ਼ਾ ਮੁਕਤ ਬਣਾਉਣ ਦੇ ਸੰਕਲਪ ਨੂੰ ਲੈ ਕੇ ਪੂਰੇ ਦੇਸ਼ ਦੀ ਸਾਈਕਲ ਯਾਤਰਾ ਕਰਦਿਆਂ ਅੱਜ ਜਦ ਗੁਰਦੁਆਰਾ ਸ੍ਰੀ ਕੰਧ ਸਾਹਿਬ ਵਿਖੇ ਦਰਸ਼ਨ ਕਰਨ ਦੇ ਲਈ ਬਟਾਲਾ ਪਹੁੰਚਿਆ ਤਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਸ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਗੁਰਤਿੰਦਰਪਾਲ ਸਿੰਘ ਭਾਟੀਆ ਨੇ ਨਸ਼ੇ ਦੇ ਖਿਲਾਫ ਸ਼ੁਰੂ ਮੁਹਿੰਮ ਦੀ ਪ੍ਰਸ਼ੰਸਾ ਕਰਦਿਆਂ ਅਮਨਦੀਪ ਸਿੰਘ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਅਮਨਦੀਪ ਸਿੰਘ ਨੇ ਦੱਸਿਆ ਕਿ ਉਸ ਦਾ ਜਨਮ ਇਕ ਹਿੰਦੂ ਪਰਿਵਾਰ ਵਿੱਚ ਮਾਤਾ ਲਕਸ਼ ਸੇਸਾ ਅਤੇ ਪਿਤਾ ਰਾਮ ਰੈਡੀ ਦੇ ਘਰ ਪਿੰਡ ਚਿਕਾਤਿਪਤੀ ਬਗਲੌਰੂ (ਕਰਨਾਟਕਾ) ਵਿਖੇ 1960 ਈ: ਨੂੰ ਹੋਇਆ।ਸਕੂਲ ਵਿੱਚ ਪੜ੍ਹਦੇ ਸਮੇਂ ਸਿੱਖ ਸਹਿਪਾਠੀਆਂ ਤੋਂ ਸਿੱਖ ਧਰਮ ਦੇ ਬਾਰੇ ਜਾਣਕਾਰੀ ਪਾ੍ਰਪਤ ਕਰਕੇ ਗੁਰੂ ਨਾਨਕ ਦੇਵ ਦੀ ਵਿਚਾਰਧਾਰਾ ਤੋਂ ਬਹੁਤ ਪ੍ਰਭਾਵਿਤ ਹੋਇਆ ਅਤੇ ਪਰਿਵਾਰ ਵਾਲਿਆਂ ਦੇੇ ਵਿਰੋਧ ਦੇ ਬਾਵਜੂਦ ਉਸ ਨੇ ਸਿੱਖ ਧਰਮ ਅਪਨਾਇਆ ਅਤੇ ਅੰਮ੍ਰਿਤ ਛੱਕ ਦੇ ਮਹਾਦੇਵ ਰੈਡੀ ਤੋਂ ਅਮਨਦੀਪ ਸਿੰੰਘ ਬਣ ਗਿਆ।1996 ਤੋਂ ਪੰਜ ਤਖਤਾਂ ਦੀ ਪੈਦਲ ਯਾਤਰਾ ਕਰਨ ਦੇ ਬਾਅਦ ਹੁਣ ਤੱਕ ਸਾਈਕਲ ‘ਤੇ ਨਸ਼ੇ ਦੇ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਦਾ ਉਦੇਸ਼ ਲੈ ਕੇ 2 ਲੱਖ ਕਿਲੋਮੀਟਰ ਦੇ ਕਰੀਬ ਪੈਡਾ ਤੈਅ ਕਰ ਚੁੱਕਾ ਹੈ। ਅਮਨਦੀਪ ਸਿੰਘ ਨੂੰ ਚੰਗੀ ਤਰਾਂ ਪੰਜਾਬੀ ਅਤੇ ਕੰਨੜ, ਤੇਲਗੁੂ, ਤਾਮਿਲ ਅਤੇ ਹਿੰਦੀ ਭਾਸ਼ਾ ਦੀ ਜਾਣਕਾਰੀ ਹੈ।ਉਸ ਨੇ ਦੱਸਿਆ ਕਿ ਉਹ ਰੋਜ਼ਾਨਾ 100 ਤੋਂ 150 ਕਿਲੋਮੀਟਰ ਪੈਡਾ ਸਾਈਕਲ ‘ਤੇ ਤੈਅ ਕਰਦਾ ਹੈ ਅਤੇ ਜਿਥੇ ਹੀ ਹਨੇਰਾ ਹੋ ਜਾਂਦਾ ਹੈ, ਉਥੇ ਹੀ ਕਿਸੇ ਮੰਦਿਰ, ਗੁਰਦੁਆਰਾ ਜਾਂ ਮਸਜਿਦ ਵਿੱਚ ਰਾਤ ਗੁਜਾਰਦਾ ਹੈ। ਉਹ ਦੱਸਦਾ ਹੈ ਕਿ ਉਸ ਨੇ ਖਾਣਾ ਪਕਾਉਣ ਦੇ ਲਈ ਸਾਰਾ ਸਮਾਨ ਸਾਈਕਲ ਉਤੇ ਹੀ ਰੱਖਿਆ ਹੈ। ਸੋਸ਼ਲ ਸਾਇਟਾਂ ‘ਤੇ ਵੀ ਅਮਨਦੀਪ ਸਿੰਘ ਨਸ਼ੇ ਦੇ ਖਿਲਾਫ ਇਸ ਅਭਿਆਨ ਦਾ ਪ੍ਰਚਾਰ ਕਰਦਾ ਹੈ।ਫੇਸਬੁੱਕ ਚਲਾਉਣ ਲਈ ਉਸ ਪਾਸ ਲੈਪਟਾਪ, ਕੈਮਰਾ, ਤੇ ਮੋਬਾਇਲ ਵੀ ਹੈ। ਉਹਨਾਂ ਦੇ ਲੈਪਟਾਪ ਵਿੱਚ ਪੁਰੇ ਦੇਸ਼ ਦੇ ਧਾਰਮਿਕ ਸਾਥਨਾਂ ਦੀਆਂ, ਜਿਥੇ ਜਿਥੇ ਉਹ ਗਏ ਉਥੇ ਦੀਆਂ ਤਸਵੀਰਾਂ ਵੀ ਮੌਜੂਦ ਹੇੈ। ਅਮਨਦੀਪ ਨੇ ਦੱਸਿਆ ਕਿ ਉਹ ਹੁਣ ਤੱਕ 2000 ਦੇ ਕਰੀਬ ਇਤਿਹਾਸਿਕ ਗੁਰਦੁਆਰਿਆਂ ਦੇ ਦਰਸ਼ਨ ਕਰ ਚੁੱਕਾ ਹੈ।ਇਸ ਮੌਕੇ ਮਨਜੀਤ ਸਿੰਘ ਜਫਰਵਾਲ, ਗੁਰਿੰਦਰਸਿੰਘ ਸੈਦਪੁਰ, ਅਰਸ਼ਪ੍ਰੀਤ ਸਿੰਘ, ਸਾਹਿਬ ਭਾਟੀਆ, ਭੁਪਿੰਦਰ ਸਿੰਘ ਗੁਰਦਾਸਪੁਰ, ਸੁਖਦੇਵ ਸਿੰਘ ਧਾਰੋਵਾਲੀ, ਸਿਮਰਤਪਾਲ ਸਿੰਘ ਭਾਟੀਆ, ਬਲਕਾਰ ਸਿੰਘ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply