ਲੜਕੀਆਂ ਹੀ ਸਮਾਜ ਦਾ ਸਹੀ ਮਾਰਗ ਦਰਸ਼ਨ ਕਰ ਸਕਦੀਆਂ ਹਨ- ਕੁਲਦੀਪ ਸਿੰਘ ਸਰਾਂ
ਬਟਾਲਾ, 4 ਅਕਤੂਬਰ (ਨਰਿੰਦਰ ਬਰਨਾਲ) – ਮੌਜੂਦਾ ਸਮੇ ਵਿਚ ਜੇਕਰ ਇੰਕ ਪੰਛੀ ਝਾਤ ਮਾਰੀ ਜਾਵੇ ਤਾਂ, ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਲੜਕੀਆਂ ਪੜਾਈੇ ਦੇ ਮਾਮਲੇ ਵਿਚ ਲੜਕਿਆਂ ਨੂੰ ਪਛਾੜ ਰਹੀਆਂ ਹਨ।ਆਉਣ ਵਾਲਾ ਸਮਾਂ ਲੜਕੀਆਂ ਦਾ ਹੋਵੇਗਾ, ਕਿਉਂਕਿ ਹਰ ਖੇਤਰ ਵਿਚ ਲੜਕੀਆਂ ਹੀ ਤਰੱਕੀ ਕਰ ਰਹੀਆਂ ਹਨ।ਇਹਨਾਂ ਆਧੁਨਿਕ ਸੋਚਾਂ ਤੇ ਮੰਥਨ ਕਰਨ ਤੇ ਲੜਕਿਆਂ ਦੇ ਵਜੀਫੇ ਦੇ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਾਰੋਵਾਲ ਵਿਖੇ ਪ੍ਰਿੰਸੀਪਲ ਦਰਸਨ ਲਾਲ, ਗਾਈਡਂੈਸ ਅਧਿਆਪਕ ਗੁਰਮੀਤ ਸਿੰਘ ਪਾਰੋਵਾਲ ਤੇ ਐਨ ਆਰ ਆਈ ਸ੍ਰੀ ਕੁਲਦੀਪ ਸਿੰਘ ਸਰਾਂ ਦੇ ਆਪਸੀ ਸਹਿਯੋਗ ਨਾਲ ਇਕ ਲੜਕੀਆਂ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ ਗਿਆ।ਸਕੂਲ ਦੀਆਂ ਲੜਕੀਆਂ ਕਾਜਲ, ਪ੍ਰੀਤ, ਕੁਲਜੀਤ ਕੌਰ, ਅਮਨ, ਪੂਜਾ, ਪਵਨਪ੍ਰੀਤ ਕੌਰ ਤੇ ਸਮਨਾ ਨੇ ਸਮਾਗਮ ਵਿਚ ਹਿੱਸਾ ਲਿਆ, ਜਿਸ ਵਿਚ ਸਕੂਲ ਦੀਆਂ ਲੜਕੀਆਂ ਨੇ ਭਰੂਣ ਹੱਤਿਆ, ਦਹੇਜ ਪ੍ਰਥਾ, ਕਵਿਤਾ ਅਣਜੰਮੀ ਧੀ ਦੀ ਪੁਕਾਰ, ਔਰਤ ਦੀ ਸਮਾਜਿਕ ਦਸ਼ਾ, ਸਮਾਜ ਭਲਾਈ ਦੀਆਂ ਕਵਿਤਾਵਾਂ, ਔਰਤ ਦੀ ਸਖਸੀਅਤ ਨੂੰ ਉਜਾਗਰ ਕੇ ਭਾਸਣ, ਆਦਿ ਵੰਨਗੀਆਂ ਸਕੂਲ ਸਮਾਗਮ ਵਿਚ ਪੇਸ਼ ਕੀਤੀਆਂ ਗਈਆਂ।ਸਮਾਗਮ ਵਿਚ ਅਮਰੀਕਾ ਤੋ ਪਹੁੰਚੇ ਵਿਸ਼ੇਸ਼ ਮੁਖ ਮਹਿਮਾਨ ਸ੍ਰੀ ਕੁਲਦੀਪ ਸਿੰਘ ਸਰਾਂ ਦਾ ਪ੍ਰਿੰਸੀਪਲ ਸ੍ਰੀ ਦਰਸ਼ਨ ਲਾਲ ਵੱਲੋ ਵਿਸ਼ੇਸ਼ ਧਨਵਾਦ ਕੀਤਾ ਗਿਆ।ਜਿਕਰਯੋਗ ਹੈ ਸ੍ਰੀ ਕੁਲਦੀਪ ਸਿੰਘ ਸਰਾਂ ਸਕੂਲਾਂ ਤੇ ਕਾਲਜਾਂ ਵਿਚ ਪੜਦੀਆਂ ਉਹਨਾ ਗਰੀਬ ਲੜਕੀਆਂ ਦੀ ਮੱਦਰ ਕਰਦੇ ਹਨ, ਜ਼ਿਹੜੀਆ ਆਰਥਿਕ ਮਜਬੂਰੀ ਕਰਕੇ , ਕਾਲਜ਼ ਜਾਂ ਯੂਨੀਵਰਸਿਟੀ ਦੀ ਸਿਖਿਆ ਪ੍ਰਾਪਤ ਨਹੀ ਕਰ ਸਕਦੀਆਂ।ਧੀਆਂ ਪੁਕਾਰਦੀਆਂ ਸੰਸਥਾ ਸਕੂਲਾਂ ਕਾਲਜ਼ਾ ਵਿਚ ਲੋੜਵੰਦ ਤੇ ਹੁਸ਼ਿਆਰ ਲੜਕੀਆਂ ਦੀ ਪਛਾਣ ਕਰਕੇ ਉਹਨਾ ਨੂੰ ਆਨਲਾਈਨ ਵਜੀਫੇ ਮੁਹੱਈਆ ਕਰਦੀ ਹੈ ਤੇ 170 ਲੜਕੀਆਂ ਨੂੰ ਹਰ ਮਹੀਨੇ ਵਜੀਫੇ ਭੇਜ ਰਹੀ ਹੈ। ਇਸੇ ਦੌਰਾਨ ਸਕੂਲ ਗਾਈਡੈਂਸ ਅਧਿਆਪਕ ਸ੍ਰੀ ਗੁਰਮੀਤ ਸਿੰਘ ਪਾਰੋਵਾਲ ਨੇ ਆਪਣੇ ਸੰਬੌਧਨੀ ਭਾਸਣ ਵਿਚ ਕਿਹਾ ਧੀਆਂ ਪੁਕਾਰਦੀਆਂ ਸੰਸਥਾ ਦਾ ਇਕ ਵਧੀਆਂ ਤੇ ਸਾਰਥਕ ਉਪਰਾਲਾ ਹੈ।ਪਾਰੋਵਾਲ ਸਕੂਲ ਦੀਆਂ ਲੜਕੀਆਂ ਹੀ ਵੱਖ ਵੱਖ ਕਾਲਜਾਂ, ਪਾਲਿਟੈਕਨਿਕਾਂ ਵਿਚ ਦਾਖਲਾ ਲੈ ਕੇ ਆਪਣੀ ਪੜਾਈ ਨੂੰ ਅੱਗੇ ਤੋਰ ਰਹੀਆਂ ਹਨ ਤੇ ਵਜੀਫੇ ਪ੍ਰਾਪਤ ਕਰਨ ਵਾਲੀਆਂ ਲੜਕੀਆਂ ਦਾ ਹਰ ਸਾਲ ਵਾਧਾ ਹੋ ਰਿਹਾ ਹੈ, ਪੜਾਈ ਵਿੱਚ ਹੁਸ਼ਿਆਰ ਤੇ ਜਰੂਰਤਮੰਦ ਲੜਕੀਆਂ ਦੀ ਮਦਦ ਕਰਨ ਲਈ ਸਾਲ ਦਾ 30000 ਰੁਪੈ ਵਜੀਫਾ ਇਕੱਲੇ ਸਰਕਾਰੀ ਸੀਨੀਅਰ ਸੈਕਡਰੀ ਸਕੂਲ ਪਾਰੋਵਾਲ ਨੂੰ ਦੇਣ ਵਾਸਤੇ ਸ੍ਰੀ ਕੁਲਦੀਪ ਸਿੰਘ ਸਰਾਂ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਪ੍ਰਿੰਸੀਪਲ ਦਰਸਨ ਲਾਲ, ਗੁਰਮੀਤ ਸਿੰਘ ਪਾਰੋਵਾਲ, ਅਜੀਤ ਸਿੰਘ ਤਿਲਕ ਰਾਜ, ਕੁਨਾਲ, ਗੁਰਮੀਤ ਸਿੰਘ ਮੈਥ ਮਾਸਟਰ, ਸੁਖਵਿੰਦਰ ਸਿੰਘ, ਰੇਨੂੰ ਬਾਲਾ , ਲਖਵਿੰਦਰ ਕੌਰ ਪੀ ਟੀ ਆਈ, ਮਕਬੂਲ ਮਸੀਹ ਤੋਂ ਇਲਾਵਾ ਬੱਚਿਆਂ ਦੇ ਮਾਤਾ ਪਿਤਾ ਤੇ ਸਕੂਲ ਮੈਨੇਜ਼ਮੈਂਟ ਕਮੇਟੀ ਦੇ ਮੈਬਰ ਹਾਜਰ ਸਨ।
Punjab Post Daily Online Newspaper & Print Media
