Wednesday, October 14, 2026

ਕੌਂਸਲਰ ਟੀਟੂ ਦੀ ਅਗਵਾਈ ਵਿੱਚ ਹਾਈ ਸਕੂਲ ਚੌਕ ਲਛਮਣਸਰ ਦੇ ਬੱਚਿਆਂ ਨੂੰ ਸਫਾਈ ਲਈ ਸੌਂਹ ਚੁਕਾਈ

PPN0410201515

ਅੰਮ੍ਰਿਤਸਰ, 4 ਅਕਤੂਬਰ (ਗੁਰਚਰਨ ਸਿੰਘ) – ਕੌਂਸਲਰ ਮਨਮੋਹਨ ਸਿੰਘ ਟੀਟੂ ਪ੍ਰਧਾਨ ਹੋਲੀ ਸਿਟੀ ਟਰੱਸਟ ਅੰਮ੍ਰਿਤਸਰ ਦੀ ਅਗਵਾਈ ਹੇਠ ਟਰੱਸਟ ਦੇ ਸਮੂਹ ਮੈਂਬਰਾਂ ਵਲੋਂ ਸਰਕਾਰੀ ਹਾਈ ਸਕੂਲ ਚੌਕ ਲਛਮਣਸਰ ਵਿਚ ਸਕੂਲ ਦੇ ਬੱਚਿਆਂ ਨਾਲ ਅੱਜ ਸਫਾਈ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਇਲਾਕੇ ਦੀਆਂ ਗਲੀਆਂ ਵਿਚ ਸਫਾਈ ਕੀਤੀ। ਇਸ ਤੋਂ ਪਹਿਲਾਂ ਸਕੂਲ ਵਿਚ ਇਕ ਇਕੱਠ ਦੌਰਾਨ ਸਮੁੱਚੀ ਟਰੱਸਟ ਦੇ ਮੈਂਬਰਾਂ ਵਲੋਂ ਬੱਚਿਆਂ ਨਾਲ ਆਪਣਾ ਆਲਾ ਦੁਆਲਾ ਸਾਫ ਰੱਖਣ ਤੇ ਸ਼ਹਿਰ ਨੂੰ ਸਾਫ ਸੁਥਰਾ ਤੇ ਹਰਿਆ ਭਰਿਆ ਰੱਖਣ ਦਾ ਪ੍ਰਣ ਲਿਆ। ਇਸ ਮੌਕੇ ਮਨਮੋਹਨ ਸਿੰਘ ਟੀਟੂ ਵਲੋਂ ਇਸ ਮੌਕੇ ਆਪਣੇ ਸੰਬੋਧਨ ਵਿਚ ਕਿਹਾ ਕਿ ਸਰੀ ਗੁਰੂ ਰਾਮ ਦਾਸ ਜੀ ਵਲੋਂ ਵਸਾਈ ਇਸ ਪਵਿੱਤਰ ਨਗਰੀ ਜਿਸ ਵਿਚ ਰੋਜ਼ਾਨਾ ਲੱਖਾਂ ਦੀ ਤਾਦਾਦ ਵਿਚ ਦੇਸ਼ਾਂ ਵਿਦੇਸ਼ਾਂ ਤੋਂ ਹਰ ਧਰਮ ਦੇ ਲੋਕ ਨੱਤਮਸਤਿਕ ਹੁੰਦੇ ਹਨ ਪਰ ਇਸ ਸ਼ਹਿਰ ਦੇ ਹਰੇਕ ਵਸਨੀਕ ਦਾ ਸਿਰ ਉਸ ਵੇਲੇ ਸ਼ਰਮ ਨਾਲ ਝੁਕਿਆ ਜਦੋਂ ਦੇਸ਼ ਦੇ ਇਕ ਸਰਵੇ ਦੌਰਾਨ ਸਫਾਈ ਪੱਖੋਂ ਇਸ ਪਵਿੱਤਰ ਨਗਰੀ ਦਾ ਸ਼ੁਮਾਰ 470 ਸ਼ਹਿਰਾਂ ਵਿਚੋਂ 430ਵੇਂ ਸਥਾਨ ਤੇ ਹੋਇਆ। ਉਨ੍ਹਾਂ ਕਿਹਾ ਕਿ ਹੋਲੀ ਸਿਟੀ ਟਰੱਸਟ ਵਲੋਂ ਅੰਮ੍ਰਿਤਸਰ ਸ਼ਹਿਰ ਦੇ ਵਸਨੀਕ ਹੋਣ ਨਾਤੇ ਆਪਣੀ ਜਿੰਮੇਵਾਰੀ ਨੂੰ ਸਮਝਦੇ ਹੋਏ ਸ਼ਹਿਰ ਦੀ ਸਫਾਈ ਤੇ ਲੋਕਾਂ ਨੂੰ ਜਾਗਰੂਕ ਕਰਨ ਦੀ ਮੁਹਿੰਮ ਅਰੰਭੀ ਹੈ ਤੇ ਉਨ੍ਹਾਂ ਦਾ ਮਕਸਦ ਇਸ ਪਵਿੱਤਰ ਸ਼ਹਿਰ ਨੂੰ ਸਫਾਈ ਪੱਖੋਂ ਦੇਸ਼ ਦੇ ਪਹਿਲੇ 10 ਸ਼ਹਿਰਾਂ ਵਿਚ ਸ਼ਾਮਿਲ ਕਰਨਾ ਹੈ।ਸ: ਟੀਟੂ ਨੇ ਬੱਚਿਆਂ ਨੂੰ ਆਪਣਾ ਆਲਾ ਦੁਆਲਾ ਸਾਫ ਰੱਖਣ ਲਈ ਜਾਗਰੂਕ ਕੀਤਾ ਇਸ ਮੌਕੇ ਹੋਰਨਾ ਤੋਂ ਇਲਾਵਾ ਜਥੇ: ਪੂਰਨ ਸਿੰਘ ਮੱਤੇਵਾਲ ਸਕੱਤਰ ਜਨਰਲ ਅਕਾਲੀ ਜਥਾ ਸ਼ਹਿਰੀ, ਸੈਂਟਰੀ ਇੰਸਪੈਕਟਰ ਅਨਿਲ ਡੋਗਰਾ, ਸਤਿੰਦਰਪਾਲ ਸਿੰਘ ਰਾਜੁ ਮੱਤੇਵਾਲ, ਸ਼ਾਮ ਲਾਲ, ਸਵਿੰਦਰ ਸਿੰਘ ਵਸੀਕਾ, ਰਜਿੰਦਰ ਸਿੰਘ ਬਿੱਟੂ, ਨਵਜੀਤ ਸਿੰਘ ਲੱਕੀ ਆਦਿ ਮੋਹਤਬਰ ਮੌਜੂਦ ਸਨ।

Check Also

ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ

ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …

Leave a Reply