Tuesday, June 16, 2026

ਜਾਇਦਾਦ ਕਰ ਜਮ੍ਹਾਂ ਕਰਵਾਉਣ ਵਾਸਤੇ 10 ਫੀਸਦ ਰਿਬੇਟ ਨਾਲ ਮਿਆਦ 31 ਅਕਤੂਬਰ ਤੱਕ ਵਧਾਈ

ਪਠਾਨਕੋਟ, 5 ਅਕਤੂਬਰ (ਪ.ਪ) – ਸ਼੍ਰੀ ਅਨਿਲ ਵਾਸੂਦੇਵਾ ਮੇਅਰ ਨਗਰ ਨਿਗਮ ਪਠਾਨਕੋਟ ਨੇ ਇੱਕ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ ਜਾਇਦਾਦ ਕਰ ਦਾਤਾਵਾਂ ਲਈ ਪੰਜਾਬ ਸਰਕਾਰ ਦੇ ਸਥਾਨਕ ਸਰਕਾਰ ਵਿਭਾਗ ਵੱਲੋਂ ਸਾਲ 2015-16 ਦਾ ਜਾਇਦਾਦ ਕਰ ਜਮ੍ਹਾਂ ਕਰਵਾਉਣ ਵਾਸਤੇ 10 ਪ੍ਰਤੀਸ਼ਤ ਰਿਬੇਟ ਦਾ ਲਾਭ ਲੈਣ ਲਈ ਮਿਤੀ 30 ਸਤੰਬਰ, 2015 ਤੋਂ ਵਧਾ ਕੇ 31 ਅਕਤੂਬਰ, 2015 ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਰਿਬੇਟ ਦਾ ਸਮਾਂ ਲੰਘ ਜਾਣ ਤੋਂ ਬਾਅਦ ਦੁਬਾਰਾ ਰਿਬੇਟ ਦਾ ਲਾਭ ਨਹੀਂ ਦਿੱਤਾ ਜਾ ਸਕਦਾ। ਉਨ੍ਹਾਂ ਕਰ ਦਾਤਾਵਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਵੱਲੋਂ ਇਸ ਵਧਾਏ ਹੋਏ ਸਮੇਂ ਦਾ ਲਾਭ ਉਠਾਉਂਦੇ ਹੋਏ 31 ਅਕਤੂਬਰ, 2015 ਤੋਂ ਪਹਿਲਾਂ-ਪਹਿਲਾਂ ਬਣਦਾ ਜਾਇਦਾਦ ਕਰ ਜਮ੍ਹਾਂ ਕਰਵਾ ਕੇ 10 ਪ੍ਰਤੀਸ਼ਤ ਰਿਬੇਟ ਦਾ ਲਾਭ ਉਠਾਉਣ।

Check Also

ਮਿਉਂਸਿਪਲ ਕਾਰਪੋਰੇਸ਼ਨ ਵਲੋਂ ਸੈਲੀਬ੍ਰੇਸ਼ਨ ਮਾਲ ਤੋਂ ਚੌਂਕ ਤੱਕ ਗੈਰ-ਕਾਨੂੰਨੀ ਸੰਡੇ ਬਜ਼ਾਰ ਖਿਲਾਫ਼ ਕਾਰਵਾਈ

ਅੰਮ੍ਰਿਤਸਰ, 15 ਜੂਨ (ਜਗਦੀਪ ਸਿੰਘ) – ਮਿਉਂਸਿਪਲ ਕਾਰਪੋਰੇਸ਼ਨ ਅੰਮ੍ਰਿਤਸਰ ਵੱਲੋਂ ਸੈਲੀਬ੍ਰੇਸ਼ਨ ਮਾਲ ਤੋਂ ਚੌਂਕ ਤੱਕ …

Leave a Reply