Monday, September 28, 2026

ਗੁਰਦੁਆਰਾ ਬਾਬਾ ਬਕਾਲਾ ਸਾਹਿਬ ਦੇ ਮੈਨੇਜਰ ਭਾਈ ਮੁਖਤਾਰ ਸਿੰਘ ਸਨਮਾਨਿਤ

U
U

ਬਟਾਲਾ, 6 ਅਕਤੂਬਰ (ਨਰਿੰਦਰ ਬਰਨਾਲ) – ਇਲਾਕੇ ਦੀਆਂ ਗੁਰਮਤਿ ਸਭਾਵਾਂ ਅਤੇ ਸੁਖਮਨੀ ਸੋਸਾਇਟੀਆਂ ਦੇ ਮੁੱਖੀਆਂ ਦੀ ਵਿਸ਼ੇਸ਼ ਮੀਟਿੰਗ ਸੈਕਟਰੀ ਮਾਸਟਰ ਇਕਬਾਲ ਸਿੰਘ ਗ੍ਰਹਿ ਵਿਖੇ ਹੋਈ। ਜਿਸ ਵਿਚ ਗੁਰਦੁਆਰਾ ਪਾਤਸ਼ਾਹੀ ਨੌਵੀਂ ਬਾਬਾ ਬਕਾਲਾ ਸਾਹਿਬ ਤੋਂ ਕਰਤਾਰਪੁਰ (ਜਲੰਧਰ) ਤੱਕ ਸਜਾਏ ਗਏ ਨਗਰ ਸਬੰਧੀ ਵਿਚਾਰਾਂ ਹੋਈਆਂ।ਇਸ ਮੌਕੇ ਮੈਨੇਜਰ ਭਾਈ ਮੁਖਤਾਰ ਸਿੰਘ ਨੂੰ ਨਗਰ ਕੀਰਤਨ ਦੇ ਸੁਚੱਜੇ ਪ੍ਰਬੰਧਾਂ ਪ੍ਰਤੀ ਸੈਕਟਰੀ ਮਾਸਟਰ ਇਕਬਾਲ ਸਿੰਘ ਅਤੇ ਤੇਜਿੰਦਰ ਸਿੰਘ ਅਠੌਲਾ ਸਾਬਕਾ ਬਲਾਕ ਸੰਮਤੀ ਮੈਂਬਰ ਵਲੋਂ ਸਿਰੋਪਾਓ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਉਪਰੰਤ ਮੈਨੇਜਰ ਭਾਈ ਮੁਖਤਾਰ ਸਿੰਘ ਵਲੋਂ ਮੀਤ ਮੈਨੇਜਰ ਮੋਹਣ ਸਿੰਘ ਕੰਗ ਅਤੇ ਸੁੱਚਾ ਸਿੰਘ ਵਡਾਲਾ ਰਿਕਾਰਡਕੀਪਰ ਨੂੰ ਪ੍ਰਬੰਧਕੀ ਸਹਿਯੋਗ ਦੇਣ ਸਦਕਾ ਸਨਮਾਨਿਤ ਵੀ ਕੀਤਾ ਗਿਆ। ਮੈਨੇਜਰ ਭਾਈ ਮੁਖਤਾਰ ਸਿੰਘ ਨੇ ਨਗਰ ਕੀਰਤਨ ਸਫ਼ਲ ਬਣਾਉਣ ਲਈ ਇਲਾਕੇ ਦੀਆਂ ਸੰਗਤਾਂ, ਸਭਾਵਾਂ, ਸੁਖਮਨੀ ਸੋਸਾਇਟੀਆਂ ਅਤੇ ਪ੍ਰਸ਼ਾਸ਼ਨ ਦਾ ਧੰਨਵਾਦ ਕੀਤਾ। ਇਸ ਮੌਕੇ ਸ਼ੇਲਿੰਦਰਜੀਤ ਸਿੰਘ ਰਾਜਨ, ਬਲਵਿੰਦਰ ਸਿੰਘ ਅਠੌਲਾ, ਸਾਬਕਾ ਮੈਂਬਰ ਪੰਚਾਇਤ ਪ੍ਰਤਾਪ ਸਿੰਘ, ਸੁਖਰਾਜ ਸਿੰਘ ਭੁੱਲਰ, ਬਿਕਰਮਜੀਤ ਸਿੰਘ ਗ੍ਰੰਥੀ, ਪਰਮਜੀਤ ਸਿੰਘ ਧੰਜਲ, ਬਿਕਰਮਜੀਤ ਸਿੰਘ ਗ੍ਰੰਥੀ, ਲਖਬੀਰ ਸਿੰਘ ਨਿਹੰਗ, ਵਰਿੰਦਰ ਸਿੰਘ ਸ਼ੇਰਾ ਚੀਮਾਂਬਾਠ, ਜਗਜੀਤ ਸਿੰਘ ਗੋਰਾ ਅਤੇ ਹੋਰ ਸਖਸ਼ੀਅਤਾਂ ਵੀ ਮੋਜੂਦ ਸਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply