
ਬਠਿਡਾ, 6 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿਘ ਕੈਂਥ) – ਡਿਪਟੀ ਡਾਇਰੈਕਟਰ ਕਮ ਸਿਵਲ ਸਰਜਨ ਡਾ. ਤੇਜਵੰਤ ਸਿੰਘ ਰੰਧਾਵਾ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਡਾ. ਕੁੰਦਨ ਕੁਮਾਰ ਪਾਲ ਦੀ ਰਹਿੁਣਮਾਈ ਹੇਠ ਵਿਖੇ ਸਿਹਤ ਵਿਭਾਗ ਵਲੋ ਅੱਜ ਸੀ.ਐਚ.ਸੀ ਨਥਾਣਾ ਵਿਖੇ ਰਾਸ਼ਟਰੀ ਕਿਸ਼ੋਰ ਸਵਾਸਥ ਕਾਰਿਆਕਰਮ ਸੰਬਧੀ ਇੰਟਰਪਰਸਨ ਕਮਿਊਨੀਕੇਸ਼ਨ ਆੳਟਰੀਚ ਕੈਂਪ ਲਗਾਇਆ ਗਿਆ।ਇਸ ਦੌਰਾਨ ਆਸ਼ਾ ਵਰਕਰਜ, ਆਂਗਣਵਾੜੀ ਵਰਕਰਜ, ਟੀਚਰਜ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾੰਦਿਆ ਨੂੰ ਕਿਸ਼ੋਰ ਅਵਸਥਾ ਦੌਰਾਨ ਸ਼ਰੀਰ ਵਿੱਚ ਹੌਣ ਵਾਲੇ ਬਦਲਾਵ ਸੰਬਧੀ ਜਾਣਕਾਰੀ ਦਿੱਤੀ ਗਈ।
ਇਸ ਦੌਰਾਨ ਡਾ. ਕੁੰਦਨ ਕੁਮਾਰ ਪਾਲ ਨੇ ਲੜਕੀਆਂ ਵਿੱਚ ਹੌਣ ਵਾਲੀ ਮਾਸਿਕ ਮਾਹਵਾਰੀ ਬਾਰੇ ਦੱਸਿਆ ਕਿ ਸਾਰੇ ਬਾਲ ਅਵਸਥਾ ਤੋ ਜਵਾਨੀ ਵੱਲ ਵੱਧਦੇ ਹਨ, ਹੌਲੀ-ਹੌਲੀ ਉਮਰ ਦੇ ਅਨੁਸਾਰ ਸ਼ਰੀਰ ਵਿੱਚ ਕਈ ਤਰਾ ਦੇ ਬਦਲਾਵ ਆਉਂਦੇ ਹਨ। ਇਹ ਜੀਵਣ ਦੀ ਕੁਦਰਤੀ ਪ੍ਰਕ੍ਰਿਆ ਹੈ ਅਤੇ ਇਸ ਤੋ ਘਬਰਾਉਣ ਦੀ ਕੋਈ ਗੱਲ ਨਹੀਂ ਹੈ।ਲੜਕੀਆਂ ਦੇ ਸ਼ਰੀਰ ਵਿੱਚ ਮਾਹਵਾਰੀ ਪ੍ਰਕ੍ਰਿਆ ਤੋ ਪਤਾ ਚਲਦਾ ਹੈ ਕਿ ਸ਼ਰੀਰ ਦਾ ਵਿਕਾਸ ਠੀਕ ਹੋ ਰਿਹਾ ਹੈ।ਡਾ. ਨਵਪ੍ਰੀਤ ਕੌਰ ਅਤੇ ਡਾ. ਜੋਗੇਸ਼ ਜੋਸ਼ੀ ਨੇ ਲੜਕੀਆਂ ਨੂੰ ਦੱਸਿਆ ਕਿ ਖੂਨ ਦੇ ਰਿਸਾਵ ਨੂੰ ਸੁਕਾਉਣ ਲਈ ਸੈਨਟਰੀ ਨੈਪਕਿਨ (ਪੈਡ) ਦਾ ਉਪਯੋਗ ਕੀਤਾ ਜਾ ਸਕਦਾ ਹੈ।ਸੈਨਟਰੀ ਨੈਪਕਿਨ ਨੂੰ ਗੀਲਾ ਹੋਣ ਤੇ ਬਦਲ ਦਿਓ। ਹਮੇਸ਼ਾ ਸੈਨਟਰੀ ਨੈਪਕਿਨ ਨੂੰ ਸਾਫ ਅਤੇ ਸੰਭਾਲ ਕੇ ਰੱਖੋ। ਇਸਤੇਮਾਲ ਤੋ ਬਾਅਦ ਸੈਨਟਰੀ ਨੈਪਕਿਨ ਨੂੰ ਨਸ਼ਟ ਕਰਨ ਲਈ ਜਾ ਤਾਂ ਗਹਿਰੇ ਖੱਡੇ ਵਿੱਚ ਦਬਾ ਦਿੱਤਾ ਜਾਵੇ ਜਾ ਫਿਰ ਇਸਨੂੰ ਜਲਾਇਆ ਜਾਵੇ, ਤਾਂ ਕਿ ਰੋਗਾਣੂ ਨਸ਼ਟ ਹੋ ਜਾਣ।
ਨਰਸਿੰਗ ਸਿਸਟਰ ਜਸਪਾਲ ਕੌਰ ਅਤੇ ਬਲਾਕ ਐਜੂਕੇਟਰ ਰੋਹਿਤ ਜਿੰਦਲ ਨੇ ਦੱਸਿਆ ਕਿ ਸਭ ਦੇ ਸ਼ਰੀਰ ਵਿੱਚ ਮਾਹਵਾਰੀ ਚੱਕਰ ਵੱਖ-ਵੱਖ ਹੁੰਦੇ ਹਨ।ਇਹ ਚੱਕਰ ਪਹਿਲੇ ਦਿਨ ਦੇ ਰਿਸਾਵ ਨਾਲ ਸ਼ੁਰੂ ਹੁੰਂਦਾ ਹੈ। ਜਦੋ ਤੱਕ ਔਰਤ ਗਰਭਵਤੀ ਨਹੀ ਹੁੰਦੀ, ਉਸ ਸਮੇ ਤੱਕ ਚੱਲਦਾ ਰਹਿੰਦਾ ਹੈ।ਮਾਹਵਾਰੀ ਚੱਕਰ ਤਕਰੀਬਨ 28 ਦਿਨ ਦਾ ਹੁੰਦਾ ਹੈ, ਕਦੀ-ਕਦੀ ਇਹ ਚੱਕਰ ਲੰਬਾ ਜਾ ਛੋਟਾ ਵੀ ਹੋ ਜਾਂਦਾ ਹੈ।ਸਿਹਤ ਕਰਮੀ ਰਾਜਵਿੰਦਰ ਸਿੰਘ ਰੰਗੀਲਾ ਨੇ ਸੈਨਟਰੀ ਨੈਪਕਿਨ (ਪੈਡ) ਦੇ ਲਾਭ ਦੱਸਦੇ ਹੋਏ ਕਿਹਾ ਕਿ ਆਸ਼ਾ ਭੈਣ ਜੀ ਕੋਲ ਸੈਨਟਰੀ ਨੈਪਕਿਨ ਆਸਾਨੀ ਨਾਲ ਉਪਲੱਬਧ ਹੁੰਦੇ ਹਨ। ਇੱਕ ਵਾਰ ਵਰਤ ਕੇ ਇਸਨੂੰ ਸੁੱਟ ਦਿੱਤਾ ਜਾਵੇ, ਧੌਣਾ ਜਾਂ ਸੁਕਾਉਣਾ ਨਹੀ ਹੁੰਦਾ। ਇਸ ਨਾਲ ਲੜਕੀਆਂ ਨੂੰ ਖੇਡਣ, ਦੌੜਣ ਅਤੇ ਸਾਇਕਲ ਚਲਾਉਣ ਵਿੱਚ ਕੋਈ ਪਰੇਸ਼ਾਨੀ ਨਹੀ ਹੁੰਦੀ।
Punjab Post Daily Online Newspaper & Print Media