Tuesday, September 29, 2026

ਡੀ.ਏ.ਵੀ ਕਾਲਜ ਦੇ ਵਿਦਿਆਰਥੀ ਦੀ ਡਾਕੂਮੈਂਟਰੀ ਫਿਲਮ ਨੂੰ ਮਿਲਿਆ ਬੈਸਟ ਗਰੀਨ ਫਿਲਮ ਐਵਾਰਡ

PPN0610201509

ਅੰਮ੍ਰਿਤਸਰ, 6 ਅਕਤੂਬਰ (ਜਗਦੀਪ ਸਿੰਘ ਸੱਗੂ) ਸਥਾਨਕ ਡੀ.ਏ.ਵੀ ਕਾਲਜ ਦੇ 20 ਸਾਲਾ ਵਿਦਿਆਰਥੀ ਗੌਰਵ ਕੁਮਾਰ ਦੀ ਪਹਿਲੀ ਡਾਕੂਮੈਂਟਰੀ ਫਿਲਮ ‘ਵੰਨ ਮੈਨ 10 ਮਿਲੀਅਨ ਟਰੀਜ਼’ ਨੂੰ ਦਿੱਲ਼ੀ ਅੰਤਰਰਾਸ਼ਟਰੀ ਫਿਲਮ ਫੈਸਟੀਵਲ 2014 ‘ਚ ਬੈਸਟ ਗਰੀਨ ਫਿਲਮ ਦਾ ਖਿਤਾਬ ਮਿਲਿਆ ਹੈ।ਦਿੱਲੀ ਵਿਖੇ ਹੋਏ ਇਸ ਫਿਲਮ ਫੈਸਟੀਵਲ ‘ਚ 200 ਦੇ ਕਰੀਬ ਫਿਲਮਾਂ ਦੀ ਚੋਣ ਕੀਤੀ ਗਈ ਹੈ।
ਕਾਲਜ ਪ੍ਰਿੰਸੀਪਲ ਡਾ. ਰਜੇਸ਼ ਕੁਮਾਰ ਨੇ ਗੌਰਵ ਕੁਮਾਰ ਦੀ ਇਸ ਅਹਿਮ ਪ੍ਰਾਪਤੀ ‘ਤੇ ਉਸ ਨੂੰ ਸਨਮਾਨਿਤ ਕੀਤਾ ਅਤੇ ਉਸ ਦੀ ਸ਼ਲਾਘਾ ਕਰਦਿਆਂ ਮਾਸ ਕਮਿਊਨੀਕੇਸ਼ਨ ਤੇ ਵੀਡਓਿ ਪ੍ਰੋਡਕਸ਼ਨ ਵਿਭਾਗ ਦੇ ਵਿਦਿਆਰੀਆਂ ਨੂੰ ਵਧਾਈ ਦਿਤੀ।ਮਾਸ ਕਮਿਊਨੀਕੇਸ਼ਨ ਦੇ ਆਖਰੀ ਸਾਲ ਦੇ ਵਿਦਿਆਰਥੀ ਗੌਰਵ ਕੁਮਾਰ ਨੇ ਦੱਸਿਆ ਕਿ ਇਹ ਫਿਲਮ ਪਿੱਪਲ ਬਾਬਾ ਦੇ ਨਾਮ ਨਾਲ ਜਾਣੇ ਜਾਂਦੇ ਇੱਕ ਅਜਿਹੇ ਵਿਅਕਤੀ ਦੇ ਬਾਰੇ ਹੈ, ਜਿਸ ਨੇ 1977 ਲੈ ਕੇ ਹੁਣ ਤੱਕ ਆਪਣੀ ਜਿੰਦਗੀ ਦੌਰਾਨ ਇੱਕ ਕਰੋੜ ਤੋਂ ਜਿਆਦਾ ਦਰਖਤ ਲਗਾਏ ਹਨ ਅਤੇ ਉਨਾਂ ਦਾ ਨਾਮ ਵਿਸ਼ਵ ਦੇ ਮਹਾਨ ਵਾਤਾਵਰਣ ਪ੍ਰੇਮੀਆ ਵਜੋਂ ਮਸ਼ਹੂਰ ਹੈ।ਉਹ ਦਿੱਲੀ ਵਿੱਚ ਇੱਕ ਗੈਰ ਸਰਕਾਰੀ ਸੰਸਥਾ ‘ਗਿਵ ਮੀ ਟ੍ਰੀਜ਼ ਟਰੱਸਟ’ ਚਲਾ ਰਹੇ ਹਨ।
ਇਹ ਵੀ ਵਰਨਣਯੋਗ ਹੈ ਕਿ ਇਸ ਫਿਲਮ ਦੀ ਚੋਣ ਸੀ. ਐਮ. ਐਸ ਵਾਤਾਵਰਣ ਫਿਲਮ ਫੈਸਟੀਵਲ 2015 ਅਤੇ ਤਿਨਾਈ ਈਕੋ ਫਿਲਮ ਫੈਸਟੀਵਲ ਗੋਆ ਲਈ ਵੀ ਹੋ ਚੁੱਕੀ ਹੈ, ਜਿਸ ਦੇ ਨਤੀਜੇ ਅਜੇ ਆਉਣੇ ਬਾਕੀ ਹਨ।ਇਸ ਮੌਕੇ ਗੌਰਵ ਕੁਮਾਰ ਨੇ ਇਸ ਸਫਲਤਾ ਲਈ ਆਪਣੇ ਮਾਤਾ ਪਿਤਾ ਦਾ ਅਸ਼ੀਰਵਾਦ ਦੱਸਿਆ ਅਤੇ ਵਿਭਾਗ ਦੇ ਹੈਡ ਪ੍ਰੋ. ਆਰਿਫ ਨਜ਼ੀਰ ਸਮੇਤ ਸਾਰੇ ਸਟਾਫ ਦਾ ਧੰਨਵਾਦ ਕੀਤਾ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply