Tuesday, September 29, 2026

ਸ਼ਹੀਦ ਲਾਂਸ ਨਾਇਕ ਗੁਰਦੇਵ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ

PPN0610201510

ਅਜਨਾਲਾ, 6 ਅਕਤੂਬਰ (ਪ.ਪ) – ਜੰਮੂ-ਕਸ਼ਮੀਰ ਦੇ ਜ਼ਿਲ੍ਹਾ ਕੁਪਵਾੜਾ ਵਿਚ ਪੈਂਦੇ ਪੁਲਿਸ ਜ਼ਿਲ੍ਹੇ ਹੰਦਵਾੜਾ ਵਿੱਚ ਬੀਤੇ ਦਿਨ ਅੱਤਵਾਦੀਆਂ ਨਾਲ ਲੋਹਾ ਲੈਂਦਿਆਂ ਸ਼ਹੀਦ ਹੋਏ ਲਾਂਸ ਨਾਇਕ ਗੁਰਦੇਵ ਸਿੰਘ ਦਾ ਅੱਜ ਅਜਨਾਲਾ ਸਬ-ਡਵੀਜ਼ਨ ਵਿੱਚ ਪੈਂਦੇ ਉਨ੍ਹਾਂ ਦੇ ਜੱਦੀ ਪਿੰਡ ਬੋਪਾਰਾਏ ਬਾਜ ਸਿੰਘ ਵਿਖੇ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਅੱਜ ਜਿਉਂ ਹੀ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਲੈ ਕੇ ਸੈਨਾ ਦਾ ਵਾਹਨ ਉਨ੍ਹਾਂ ਦੇ ਪਿੰਡ ਪਹੁੰਚਿਆ ਤਾਂ ਸੈਂਕੜਿਆਂ ਦੀ ਗਿਣਤੀ ਵਿਚ ਲੋਕ ਉਥੇ ਇਕੱਠੇ ਹੋ ਗਏ। ਇਸ ਮੌਕੇ 54 ਇਨਫੈਂਟਰੀ ਡੋਗਰਾਈ ਬ੍ਰਿਗੇਡ ਦੇ ਡਿਪਟੀ ਕਮਾਂਡਰ ਕਰਨਲ ਆਰ ਆਰ ਕੋਤਵਾਲ, 12 ਜੇ ਐਂਡ ਕੇ ਰਾਈਫਲ ਦੇ ਕਮਾਂਡਿੰਗ ਅਫ਼ਸਰ ਕਰਨਲ ਸੀ. ਡੀ. ਐਸ ਸਾਂਧਿਆਲ, ਓ. ਸੀ ਮੇਜਰ ਨਵਨੀਸ਼ ਗਰੁੰਗ ਤੇ ਕੈਪਟਨ ਵੀ. ਕੇ ਸੋਲੰਕੀ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸ. ਵੀਰ ਸਿੰਘ ਲੋਪੋਕੇ, ਐਸ ਡੀ ਐਮ ਅਜਨਾਲਾ ਸ੍ਰੀ ਸੁਰਿੰਦਰ ਸਿੰਘ, ਮੈਡਮ ਲਕਸ਼ਮੀ ਕਾਂਤਾ ਚਾਵਲਾ, ਰਾਜੂ ਚੌਹਾਨ ਅਤੇ ਹੋਰਨਾਂ ਨੇ ਸ਼ਹੀਦ ਦੀ ਮ੍ਰਿਤਕ ਦੇਹ ‘ਤੇ ਫੁੱਲ ਮਾਲਾਵਾਂ ਭੇਟ ਕੀਤੀਆਂ। ਹੀਦ ਗੁਰਦੇਵ ਸਿੰਘ ਆਪਣੇ ਪਿੱਛੇ ਪਿਤਾ ਸ. ਮਿਹਰ ਸਿੰਘ, ਪਤਨੀ ਰਾਜਬੀਰ ਕੌਰ, ਬੇਟੀ ਅਵਨੀਤ (4), ਪੁੱਤਰ ਲਕਸ਼ਦੀਪ (2), ਭਰਾ ਮੇਜਰ ਸਿੰਘ ਅਤੇ ਭੈਣ ਗੁਰਿੰਦਰ ਕੌਰ ਛੱਡ ਗਏ ਹਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply