Monday, April 13, 2026

ਛੀਨਾ ਦਾ ‘ਸਾਲਾਨਾ ਸਿੱਖ-100’ ਵਿੱਚ ਨਾਂਅ ਦਰਜ਼- ਡਾਇਰੈਕਟਰੀ ਵਿੱਚ 100 ਪ੍ਰਭਾਵਸ਼ਾਲੀ ਸਿੱਖ

PPN0610201512
ਅੰਮ੍ਰਿਤਸਰ, 6 ਅਕਤੂਬਰ (ਸੁਖਬੀਰ ਖੁਰਮਨੀਆ, ਪ੍ਰੀਤਮ ਸਿੰਘ ) – ਭਾਜਪਾ ਦੇ ਸੂਬਾਈ ਮੀਤ ਪ੍ਰਧਾਨ, ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਅਤੇ ਪੰਜਾਬ ਨੈਸ਼ਨਲ ਬੈਂਕ ਦੇ ਡਾਇਰੈਕਟਰ ਸ: ਰਜਿੰਦਰ ਮੋਹਨ ਸਿੰਘ ਛੀਨਾ ਦਾ ਨਾਂਅ ਇੰਗਲੈਂਡ ਦੀ ਨਾਮਵਰ ‘ਦਾ ਸਿੱਖ ਡਾਇਰੈਕਟਰੀ’ ਅਤੇ ‘ਦਾ ਸਿੱਖ ਐਵਾਰਡ’ ਵੱਲੋਂ ਐਲਾਨੀ ਗਈ ‘ਸਾਲਾਨਾ ਸਿੱਖ-100’ ਦੀ ਸੂਚੀ ਵਿੱਚ ਸ਼ੁਮਾਰ ਕਰ ਲਿਆ ਹੈ।ਪਿਛਲੇ ਦਿਨੀਂ ਦਿੱਲੀ ਵਿਖੇ ਜਾਰੀ ਕੀਤੀ ਗਈ, ਇਸ 2015 ਦੀ ਸੂਚੀ ਵਿੱਚ ਦੁਨੀਆ ਭਰ ਦੇ ਸਭ ਤੋਂ ਪ੍ਰਭਾਵਸ਼ਾਲੀ 100 ਸਿੱਖਾਂ ਜਿਨ੍ਹਾਂ ਵਿੱਚ ਅਮਰੀਕਾ ਦੇ ਉੱਘੇ ਬਿਜ਼ਨੈਸਮੈਨ ਸੰਤ ਸਿੰਘ ਸ਼ਤਵਾਲ, ਜਰਨਲ (ਸੇਵਾਮੁਕਤ) ਜੇ. ਜੇ. ਸਿੰਘ, ਅਪੋਲੋ ਟਾਇਰ ਦੇ ਚੇਅਰਮੈਨ ਓਕਾਂਰ ਸਿੰਘ ਕੰਵਲ, ਯੂਗਾਂਡਾ ਦੇ ਜਸਟਿਸ ਅਨੂਪ ਸਿੰਘ, ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਏਅਰ ਮਾਰਸ਼ਲ ਅਰੁਜਨ ਸਿੰਘ ਆਦਿ ਸ਼ਾਮਿਲ ਹਨ।
ਇਹ ਸੂਚੀ ਹਰ ਸਾਲ ਜਾਰੀ ਕੀਤੀ ਜਾਂਦੀ ਹੈ ਅਤੇ ਪਹਿਲੀ ਵਾਰ ਹੈ ਕਿ ਇਸ ਸਨਮਾਨ ਨੂੰ ਐਲਾਨਣ ਲਈ ਇੰਗਲੈਂਡ ਤੋਂ ਬਾਹਰ ਦਿੱਲੀ ਵਿਖੇ ਪ੍ਰੋਗਰਾਮ ਨੂੰ ਆਯੋਜਿਤ ਕੀਤਾ ਗਿਆ ਹੈ। ਸੰਸਥਾ ਦੇ ਫਾਊਂਡਰ ਨਵਦੀਪ ਸਿੰਘ ਨੇ ਕਿਹਾ ਕਿ ਉਹ ਹਰ ਸਾਲ ਬਿਜ਼ਨੈਸ, ਵਿੱਦਿਆ, ਮੀਡੀਆ, ਮਨੋਰੰਜਨ, ਖੇਡਾਂ ਅਤੇ ਸਮਾਜਿਕ ਕੰਮਕਾਰ ਕਰਨ ਵਾਲੀਆਂ ਸਖਸ਼ੀਅਤਾਂ ਦੀ ਇਸ ਲਿਸਟ ਜਾਰੀ ਕਰਦੀ ਹੈ, ਜਿਸ ਨੂੰ ਪੂਰੀ ਦੁਨੀਆ ਵਿੱਚ ਬੜੇ ਹੀ ਚਾਅ ਨਾਲ ਵੇਖਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਉਪਰਾਲਾ ਦੁਨੀਆ ਭਰ ਵਿੱਚ ਵੱਸਦੇ ਸਿੱਖਾਂ ਦੀ ਹੌਂਸਲਾ ਅਫ਼ਜਾਈ ਲਈ ਉਨ੍ਹਾਂ ਹਸਤੀਆਂ ਦੇ ਸਨਮਾਨ ਵਿੱਚ ਕੀਤਾ ਜਾਂਦਾ ਹੈ, ਜਿਨ੍ਹਾਂ ਨੇ ਬੀਤੇ ਸਾਲ ਆਪਣੇ-ਆਪਣੇ ਖੇਤਰ ਵਿੱਚ ਨਾਮਣਾ ਖੱਟਿਆ ਹੋਵੇ।
ਸ: ਛੀਨਾ ਜੋ ਕਿ ਸਿਆਸਤ ਤੋਂ ਇਲਾਵਾ ਸਰਵਉੱਚ ਵਿੱਦਿਅਕ ਸੰਸਥਾ ਖ਼ਾਲਸਾ ਕਾਲਜ ਦੇ ਆਨਰੇਰੀ ਸਕੱਤਰ ਵਜੋਂ ਸੇਵਾ ਨਿਭਾਅ ਰਹੇ ਹਨ, ਦੀਆਂ ਸਮਾਜ ਪ੍ਰਤੀ ਨਿਭਾਈਆਂ ਜਾ ਰਹੀਆਂ ਕਾਰਵਾਈਆਂ ਸਦਕਾ ਉਨ੍ਹਾਂ ਨੂੰ ਇਹ ਮਾਣ ਹਾਸਲ ਹੋਇਆ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ, ਸੈਕਟਰੀ ਵਿਦੇਸ਼ ਮੰਤਰਾਲੇ ਸ: ਨਵਤੇਜ ਸਿੰਘ ਸਰਨਾ, ਮਿਲਖਾ ਸਿੰਘ, ਆਈ. ਪੀ. ਐੱਸ (ਸੇਵਾਮੁਕਤ) ਪੀ. ਐੱਸ. ਪਸਰੀਚਾ, ਦੁਬਈ ਉੱਘੇ ਬਿਜ਼ਨੈਸਮੈਨ ਅਤੇ ਸਮਾਜ ਸੇਵਕ ਐੱਸ. ਐੱਸ. ਓਬਰਾਏ, ਸ: ਤਰਲੋਚਨ ਸਿੰਘ, ਟੀਮ ਉੱਪਲ ਆਦਿ ਇਸ ਸੂਚੀ ਵਿੱਚ ਸ਼ਾਮਿਲ ਹਨ। ਆਯੋਜਕਾਂ ਨੇ ਦੱਸਿਆ ਕਿ ਅਗਲੇ ਸਾਲ ਇਹ ਲਿਸਟ ਅਤੇ ਸਿੱਖ ਐਵਾਰਡ ਨੂੰ ਜਾਰੀ ਕਰਨ ਦਾ ਪ੍ਰੋਗਰਾਮ ਅਮਰੀਕਾ ਵਿਖੇ ਆਯੋਜਿਤ ਹੋਵੇਗਾ।

Check Also

ਸੂਬਾ ਸਰਕਾਰ ਵੱਲੋਂ 6000 ਖੇਡ ਸੇਟਡੀਅਮ ਹੋਰ ਬਣਾਏ ਜਾਣਗੇ – ਖ਼ਜ਼ਾਨਾ ਮੰਤਰੀ ਚੀਮਾ

ਅੰਮ੍ਰਿਤਸਰ, 12 ਅਪ੍ਰੈਲ (ਸੁਖਬੀਰ ਸਿੰਘ) – ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਐਲਾਨ …

Leave a Reply