Thursday, April 16, 2026

ਸਫਾਈ ਤੇ ਸਿਹਤ ਵਿਸ਼ਿਆਂ ‘ਤੇ ਜਿਲ੍ਹਾ ਪੱਧਰੀ ਸਾਇੰਸ ਵਿਗਿਆਨ ਡਰਾਮਾ ਮੁਕਾਬਲੇ

PPN0610201513

ਛੇਹਰਟਾ, 6 ਅਕੂਬਰ (ਸੁਖਬੀਰ ਖੁਰਮਨੀਆ) – ਰਾਜ ਸਾਇੰਸ ਸਿੱਖਿਆ ਸੰਸਥਾ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ‘ਚੇ ਜਿਲਾ੍ਹ ਸਿੱਖਿਆ ਅਫਸਰ (ਸੈ.ਸਿ) ਸਤਿੰਦਰਬੀਰ ਸਿੰਘ ਅਤੇ ਜਿਲ੍ਹਾ ਸਾਇੰਸ ਸੁਪਰਵਾਈਜਰ ਸੁਦੀਪ ਕੌਰ ਦੀ ਯੋਗ ਅਗਵਾਈ ਵਿੱਚ ਮੰਗਲਵਾਰ 6 ਅਕਤੂਬਰ ਨੂੰ ਮਾਉਂਟ ਲਿਟਰਾ ਸਕੂਲ ਲੁਹਾਰਕਾ ਰੋਡ ਵਿਖੇ ਕੁਦਰਤੀ ਸਾਧਨਾਂ ਦੀ ਸਾਂਭ ਸੰਭਾਲ, ਸਿਹਤ, ਸਫਾਈ, ਵਾਤਾਵਰਣ ਜਾਗਰੁਕਤਾ, ਪ੍ਰਦੂਸ਼ਣ, ਅਤੇ ਖਾਣ-ਪੀਣ ਦੀਆਂ ਆਦਤਾਂ ਆਦਿ ਵਿਸ਼ਿਆ ਤੇ ਜਿਲਾ੍ਹ ਪੱਧਰੀ ਸਾਇੰਸ ਡਰਾਮਾ ਮੁਕਾਬਲੇ ਕਰਵਾਏ ਗਏ।ਜਿਸ ਵਿੱਚ ਜਿਲ੍ਹੇ ਦੇ 20 ਸਕੂਲਾਂ ਨੇ ਭਾਗ ਲਿਆ।ਸਭ ਤੋ ਪਹਿਲ਼ਾਂ ਸਕੂਲ ਦੀ ਡਾਇਰੈਕਟਰ ਮਨਜੋਤ ਢਿਲੌ, ਅਜੀਤ ਸਿੰਘ ਢਿਲੋ ਅਤੇ ਪਿ੍ਰੰਸੀਪਲ ਪਰਮਪਾਲ ਕੌਰ ਨੇ ਮੁੱਖ ਮਹਿਮਾਨ ਡਿਪਟੀ ਡੀਈਓ ਸਤੀਸ਼ ਕੁਮਾਰ, ਮੈਡਮ ਸੁਦੀਪ ਕੌਰ ਅਤੇ ਆਏ ਹੋਏ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਸਵਾਗਤ ਕੀਤਾ। ਇਨ੍ਹਾਂ ਸਕੂਲਾਂ ਦੇ ਵਿਦਿਆਰਥੀਆਂ ਨੇ ਅਪਣੇ ਖੇਡੇ ਨਾਟਕਾਂ ਰਾਹੀ ਲੋਕਾਂ ਨੂੰ ਅਪਣੇ ਸ਼ਰੀਰ ਅਤੇ ਆਲੇ ਦੁਆਲੇ ਨੂੰ ਸਾਫ ਰੱਖਣ, ਕੁਦਰਤੀ ਸਾਧਨਾਂ ਦੀ ਯੋਗ ਵਰਤੋ ਕਰਨ ਅਤੇ ਨਸ਼ਿਆਂ ਅਤੇ ਫਾਸਟ ਫੂਡ ਤੋ ਬਚਣ, ਵਾਤਾਵਰਣ ਦੀ ਸ਼ੁਧਤਾ, ਕੁੜੇ ਦੇ ਯੋਗ ਪ੍ਰਬੰਧਣ ਪ੍ਰਤੀ ਜਾਗਰੂਕ ਕੀਤਾ ਤਾਂਕਿ ਮਨੁੱਖਤਾ ਦਾ ਭਲਾ ਹੋ ਸਕੇ।ਇਨ੍ਹਾਂ ਮੁਕਾਬਲਿਆਂ ਵਿੱਚ ਅਸ਼ੋਕ ਵਾਟਿਕਾ ਪਬਲਿਕ ਸਕੂਲ ਨੇ ਪਹਿਲਾ, ਸਰਕਾਰੀ ਹਾਈ ਸਕੂਲ ਮੋਦੇ ਨੇ ਦੂਜਾ ਅਤੇ ਸ.ਕੰ.ਸ.ਸ.ਸ. ਮਹਾਂ ਸਿੰਘ ਗੇਟ ਨੇ ਤੀਜਾ ਸਥਾਨ ਹਾਸਲ ਕੀਤਾ।
ਇਸ ਮੋਕੇ ਡਿਪਟੀ ਡੀ.ਈ.ਓ ਸਤੀਸ਼ ਕੁਮਾਰ ਨੇ ਵਿਦਿਆਰਥੀਆਂ ਦੀ ਕਾਰਗੁਜਾਰੀ ਦੀ ਸਲਾਘਾ ਕੀਤੀ ਅਤੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ। ਮੈਡਮ ਸੁਦੀਪ ਕੋਰ ਨੇ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਅਜਿਹੇ ਮੁਕਾਬਲਿਆ ਵਿੱਚ ਹੋਰ ਮਿਹਨਤ ਲਗਨ ਨਾਲ ਭਾਗ ਲੈਣ ਲਈ ਪ੍ਰੇਰਿਆ। ਇਸ ਮੋਕੇ ਮਾਉਂਟ ਲਿਟਰਾ ਸਕੂਲ ਨੇ ਵਧੀਆ ਪ੍ਰਦਰਸਣ ਕਰਨ ਵਾਲੇ ਪੰਜ ਦਿਹਾਤੀ ਸਕੂਲਾਂ ਨੂੰ ਇਕ ਹਜਾਰ ਰੁਪਏ ਪ੍ਰਤੀ ਸਕੂਲ ਇਨਾਮ ਵਜੌ ਦਿੱਤੇ।ਸਟੇਜ ਦਾ ਸੰਚਾਲਨ ਪਰਦੀਪ ਕਾਲੀਆ ਨੇ ਕੀਤਾ ਜਦਕਿ ਜੱਜ ਦੀ ਭੂਮਿਕਾ ਲੈਕ. ਗੁਰਿੰਦਰਪਾਲ ਕੋਰ ਅਤੇ ਲੈਕ. ਅਮਰਪਾਲੀ ਨੇ ਨਿਭਾਈ। ਇਸ ਮੋਕੇ ਸਟੇਟ ਅਵਾਰਡੀ ਅਮਨ ਸ਼ਰਮਾ, ਸੁਖਪਾਲ ਸਿੰਘ ਰਮਸਾ, ਜਤਿੰਦਰ ਸੋਨੀ, ਨਵਦੀਪਕ ਸਿੰਘ, ਮਨੀਸ਼ ਸਰਮਾ, ਰਾਜਵਿੰਦਰ ਸਿੰਘ, ਸੁਰਿੰਦਰ ਕੁਮਾਰ, ਮਨਮੋਹਨ ਸਿੰਘ, ਰੁਪਿੰਦਰ ਰੰਧਾਵਾ, ਰਜਿੰਦਰ ਕੁਮਾਰ, ਮਜੁੰਲਾ, ਗੁਰਪ੍ਰੀਤ ਸਿੰਘ ਆਦਿ ਹਾਜਰ ਸਨ।

Check Also

ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ

ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …

Leave a Reply