Friday, May 30, 2025
Breaking News

ਅਕਾਲੀ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਲੋਕਾਂ ਨੂੰ ਲੁੱਟਿਆ-ਸੱਜਣ ਕੁਮਾਰ ਜਾਖੜ

PPN200410
ਫ਼ਾਜ਼ਿਲਕਾ, 20 ਅਪ੍ਰੈਲ (ਵਿਨੀਤ ਅਰੋੜਾ): ਕਾਂਗਰਸੀ ਉਮੀਦਵਾਰ ਸ਼੍ਰੀ ਸੁਨੀਲ ਕੁਮਾਰ ਜਾਖੜ ਦੀ ਚੋਣ ਮੁਹਿੰਮ ਨੂੰ ਭਖਾਉਂਦਿਆਂ ਉਨਾਂ ਦੇ ਵੱਡੇ ਭਰਾ ਸ਼੍ਰੀ ਸੱਜਣ ਕੁਮਾਰ ਜਾਖੜ ਨੇ ਬੀਤੇ ਕੱਲ ਪਿੰਡ ਕਾਠਗੜ, ਤਾਰੇਵਾਲਾ, ਰੱਤਾਥੇੜ, ਮੰਡੀ ਰੋੜਾਂਵਾਲੀ ਆਦਿ ਦਾ  ਦੌਰਾ ਕੀਤਾ ਅਤੇ ਆਪਣੇ ਛੋਟੇ ਭਰਾ ਲਈ ਵੋਟਾਂ ਮੰਗੀਆਂ। ਮੰਡੀ ਰੋੜਾਂਵਾਲੀ ਵਿਚ ਕੁਲਵਿੰਦਰ ਸਿੰਘ ਸੰਧੂ ਦੀ ਆੜ੍ਹਤ ਦੀ ਦੁਕਾਨ ਤੇ ਦੇਰ ਸ਼ਾਮ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਸ਼੍ਰੀ ਜਾਖੜ ਨੇ ਕਿਹਾ ਕਿ ਅਕਾਲੀ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਹਰ ਵਰਗ ਨੂੰ ਲੁੱਟਿਆ ਤੇ ਕੁੱਟਿਆ ਹੈ ਹਰ ਵਰਗ ਇਸ ਸਰਕਾਰ ਤੋਂ ਦੁੱਖੀ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜੇਕਰ ਆਪਣਾ ਅਤੇ ਆਪਣੇ ਹਲਕੇ ਦਾ ਭਲਾ ਚਾਹੁੰਦੇ ਹਨ ਤਾਂ ਸੁਨੀਲ ਕੁਮਾਰ ਜਾਖੜ ਨੂੰ 30 ਅਪ੍ਰੈਲ ਨੂੰ ਪੰਜੇ ਦਾ ਬਟਨ ਦਬਾ ਕੇ ਵੋਟ ਪਾਉਣ। ਇਸ ਸਮੇਂ ਉਨਾਂ ਨਾਲ ਸਾਬਕਾ ਚੇਅਰਮੈਨ ਗੁਰਬੀਰ ਸਿੰਘ ਸੰਧੂ, ਸੁਰਿੰਦਰ ਕੰਬੋਜ, ਗੋਲਡੀ ਕੰਬੋਜ, ਕੁਲਵਿੰਦਰ ਸਿੰਘ ਸੰਧੂ, ਲੇਖਰਾਜ ਸੈਕਟਰੀ, ਡਾ: ਬੀ. ਡੀ ਕਾਲੜਾ, ਸੁਨੀਲ ਕੁਮਾਰ, ਸੁਨੀਲ ਵਾਂਦਰ, ਗੁਰਜੰਟ ਸਿੰਘ, ਜਸਵੰਤ ਸਿੰਘ ਵਾਂਦਰ, ਚਰਨਜੀਤ ਸਿੰਘ ਨੰਬਰਦਾਰ, ਦਵਿੰਦਰ ਖੇੜਾ, ਲੱਕੀ ਬੱਤਰਾ, ਅਮਰਜੀਤ ਸਿੰਘ ਹਲੀਮਵਾਲਾ ਆਦਿ ਕਾਂਗਰਸੀ ਆਗੂ ਵੀ ਮੌਜੂਦ ਸਨ।

Check Also

ਗਰੁੱਪ ਕਮਾਂਡਰ ਬ੍ਰਗੇਡੀਅਰ ਕੇ.ਐਸ ਬਾਵਾ ਵਲੋਂ ਕੈਂਪ ਦਾ ਦੌਰਾ

ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ ਬਿਊਰੋ) – ਬਾਬਾ ਕੁੰਮਾ ਸਿੰਘ ਇੰਜੀਨੀਅਰਿੰਗ ਕਾਲਜ ਸਤਲਾਣੀ ਸਾਹਿਬ ਵਿਖੇ …

Leave a Reply