ਫ਼ਾਜ਼ਿਲਕਾ, 20 ਅਪ੍ਰੈਲ (ਵਿਨੀਤ ਅਰੋੜਾ): ਅਕਾਲੀ ਭਾਜਪਾ ਉਮੀਦਵਾਰ ਸ: ਸ਼ੇਰ ਸਿੰਘ ਘੁਬਾਇਆ ਵੱਲੋਂ ਅੱਜ ਚੱਕਪੱਖੀ, ਹੋਜਖਾਸ, ਸੜੀਆਂ, ਚੱਕ ਸੜੀਆਂ, ਚੱਕ ਪਾਲੀਵਾਲਾ, ਪਾਲੀਵਾਲਾ, ਮੀਨਿਆਂਵਾਲਾ, ਢਾਣੀ ਰੇਸ਼ਮ ਸਿੰਘ ਆਦਿ ਪਿੰਡਾਂ ਦਾ ਤੁਫਾਨੀ ਦੌਰਾ ਕੀਤਾ ਅਤੇ ਵੱਖ-ਵੱਖ ਪਿੰਡਾਂ ‘ਚ ਜਨਸਭਾ ਨੂੰ ਸੰਬੋਧਨ ਕਰਦਿਆਂ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਦੱਸਦਿਆਂ ਆਪਣੇ ਲਈ ਵੋਟਾਂ ਮੰਗੀਆਂ। ਇਸ ਸਮੇਂ ਉਨਾਂ ਨਾਲ ਸਿਆਸੀ ਸਲਾਹਕਾਰ ਚਰਨਜੀਤ ਸਿੰਘ ਬਰਾੜ, ਸਾਬਕਾ ਚੇਅਰਮੈਨ ਦਵਿੰਦਰ ਸਿੰਘ ਬੱਬਲ, ਚੇਅਰਮੈਨ ਲਖਵਿੰਦਰ ਸਿੰਘ ਰੋਹੀਵਾਲਾ, ਗੁਰਦੇਵ ਸਿੰਘ ਸੰਧੂ ਮੋਹਲਾਂ, ਸਰਪੰਚ ਜਗਦੀਪ ਸਿੰਘ ਸੰਧੂ, ਗੁਰਵੈਦ ਕਾਠਗੜ, ਮਾਸਟਰ ਬਲਵਿੰਦਰ ਸਿੰਘ, ਮਨਜਿੰਦਰ ਸਿੰਘ ਬਰਾੜ, ਇਕਬਾਲ ਸਿੰਘ ਬਰਾੜ, ਮੱਘਰ ਸਿੰਘ ਆਦਿ ਅਕਾਲੀ ਆਗੂ ਵੀ ਮੌਜੂਦ ਸਨ।
Check Also
ਭਾਰਤ ਵਿਕਾਸ ਪ੍ਰੀਸ਼ਦ ਵਲੋਂ ਖੁਸ਼ਹਾਲ ਜ਼ਿੰਦਗੀ ਦਾ ਈਵੈਂਟ ਕਰਵਾਇਆ
ਭੀਖੀ, 27 ਮਈ (ਕਮਲ ਜ਼ਿੰਦਲ) – ਭਾਰਤ ਵਿਕਾਸ ਪ੍ਰੀਸ਼ਦ ਭੀਖੀ ਵਲੋਂ ਸ਼ਿਵ ਮੰਦਿਰ ਭੀਖੀ ਵਿਖੇ …