ਮਾਲੇਰਕੋਟਲਾ (ਸੰਦੌੜ), 7 ਅਕਤੂਬਰ (ਹਰਮਿੰਦਰ ਸਿੰਘ ਭੱਟ) – ਅਗਰਵਾਲ ਸਭਾ ਪੰਜਾਬ ਦੇ ਪ੍ਰਧਾਨ ਸਰੂਪ ਚੰਦ ਸਿੰਗਲਾ (ਪਾਰਲੀਮਾਨੀ ਸਕੱਤਰ, ਪੰਜਾਬ ਸਰਕਾਰ) ਤੇ ਜਨਰਲ ਸਕੱਤਰ ਵਿਨੋਦ ਬਾਂਸਲ ਦੀ ਪ੍ਰੇਰਣਾ ਸਦਕੇ ਅੱਜ ਅਗਰਵਾਲ ਸਭਾ ਜਿਲ੍ਹਾ ਸੰਗਰੂਰ ਦੇ ਪ੍ਰਧਾਨ ਸ਼੍ਰੀ ਸ਼ਾਮ ਲਾਲ ਸਿੰਗਲਾ ਨੇ ਅਪਣੀ ਜਿਲ੍ਹਾ ਟੀਮ, ਵਿਕਰਮ ਗਰਗ ਕੋਂਸਲਰ, ਮਦਨ ਮਦਹੋਸ਼ ਸਾਬਕਾ ਕੋਂਸਲਰ ਤੇ ਬਾਬੂ ਹਰੀ ਦੇਵ ਗੋਇਲ ਨੂੰ ਨਾਲ ਲੈ ਕੇ ਜਿਲ੍ਹੇ ਸ਼ਹਿਰਾਂ ਮਾਲੇਰਕੋਟਲਾ, ਅਮਰਗੜ੍ਹ ਤੇ ਅਹਿਮਦਗੜ੍ਹ ਦੀਆਂ ਅਗਰਵਾਲ ਸਭਾਵਾਂ ਨਾਲ ਮੀਟਿੰਗਾਂ ਕੀਤੀਆਂ। ਜਿਸ ਤਹਿਤ ਅਗਰਵਾਲ ਸਭਾ ਮਾਲੇਰਕੋਟਲਾ ਦੀ ਮੀਟਿੰਗ ਸਭਾ ਦੇ ਪ੍ਰਧਾਨ ਭਗਵੰਤ ਰਾਏ ਜਿੰਦਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਜੇ.ਸੀ ਅਗਰਵਾਲ (ਰਿਟਾ.ਸੈਸ਼ਨ ਜੱਜ), ਵਿਸ਼ਾਲ ਅਗਰਵਾਲ ਜਿਲ੍ਹਾ ਸਕੱਤਰ ਤੋਂ ਇਲਾਵਾ ਧਰਮ ਪਾਲ ਗੋਇਲ, ਪ੍ਰਮੋਦ ਜੈਨ, ਸੱਤ ਦੇਵ ਗਰਗ, ਮਹਿੰਦਰ ਗੁਪਤਾ, ਦੀਪਕ ਮੋਹਨ ਗੋਇਲ, ਜੀਵਨ ਕੁਮਾਰ ਸਿੰਗਲਾ, ਅਜੈ ਕੁਮਾਰ ਜੈਨ, ਅਮਰਜੀਤ ਬਾਂਸਲ, ਗੋਪਾਲ ਕ੍ਰਿਸ਼ਨ ਕਾਲਾ, ਰਾਜੇਸ਼ ਕੁਮਾਰ ਲੱਕੀ ਤੇ ਰੋਹਿਤ ਜਿੰਦਲ ਆਦਿ ਵਿਚਸ਼ੇਸ਼ ਤੌਰ ਤੇ ਸ਼ਾਮਲ ਹੋਏ। ਉਕਤ ਮੀਟਿੰਗ ਨੂੰ ਸੰਬੋਧਨ ਕਰਦਿਆਂ ਜਿਲ੍ਹਾ ਪ੍ਰਧਾਨ ਸ਼ਾਮ ਲਾਲ ਸਿੰਗਲਾ ਨੇ ਜਿੱਥੇ ਆਰਥਿਕ ਰਿਜਵਰੇਸ਼ਨ ਕਰਵਾਉਣ ਦੇ ਮੂਦੇ ਲਈ ਇੱਕ-ਜੁੱਟ ਹੋ ਕੇ ਅਵਾਜ਼ ਉਠਾਉਣ ਲਈ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਦਾ ਸੱਦਾ ਦਿੱਤਾ, ਉੱਥੇ 16 ਅਕਤੂਬਰ ਨੂੰ ਦਿੜਬਾ ਵਿਖੇ ਮਨਾਈ ਜਾ ਰਹੀ ਜਿਲ੍ਹਾ ਪੱਧਰੀ ਅਗਰਵਾਲ ਜਯੰਤੀ ਦੇ ਸਮਾਗਮ ਵਿੱਚ ਵੱਧ ਤੋਂ ਵੱਧ ਅਗਰਵਾਲ ਪਰਿਵਾਰਾਂ ਨੂੰ ਲਿਆਉਣ ਲਈ ਪ੍ਰੇਰਿਤ ਕਰਨ ਦੀ ਅਪੀਲ ਕੀਤੀ ਤੇ ਦੱਸਿਆ ਕਿ ਉਕਤ ਸਮਾਗਮ ਸ਼ਾਮਲ 6 ਵਜੇ ਗੀਤਾ ਭਵਨ ਵਿਖੇ ਸ਼ੁਰੂ ਹੋਵੇਗਾ।ਜਿਸ ਦੇ ਮੁੱਖ ਮਹਿਮਾਨ ਨੀਰਜ ਹਿਤਅਭਿਲਾਸ਼ੀ ਤਾਇਲ ਪ੍ਰਬੰਧਕੀ ਮੈਂਬਰ ਬਿਜਲੀ ਬੋਰਡ ਪੰਜਾਬ ਹੋਣਗੇ, ਜਦੋਂ ਕਿ ਕਾਲਾ ਰਾਮ ਕਾਂਸਲ ਐਸ.ਡੀ.ਐਮ ਬੁਢਲਾਡਾ ਬਤੌਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕਰਨਗੇ। ਉਕਤ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਪ੍ਰੈਸ ਸਕੱਤਰ ਮਦਨ ਮਦਹੋਸ਼ ਨੇ ਦੱਸਿਆ ਕਿ ਇਸੇ ਤਰ੍ਹਾਂ ਅਮਰਗੜ੍ਹ ਦੀ ਮੀਟਿੰਗ ਪ੍ਰਧਾਨ ਬਲਭੱਦਰ ਸਿੰਗਲਾ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਹੋਰਨਾਂ ਤੋਂ ਇਲਾਵਾ ਜਗਦੀਸ਼ ਸਿੰਗਲਾ ਜਿਲ੍ਹਾ ਸਕੱਤਰ, ਹਰਸ਼ ਸਿੰਗਲਾ ਤੇ ਪੈਰੀ ਸਿੰਗਲਾ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ, ਜਦੋਂ ਕਿ ਅਹਿਮਦਗੜ੍ਹ ਅਗਰਵਾਲ ਸਭਾ ਦੀ ਮੀਟਿੰਗ ਪ੍ਰਧਾਨ ਨਰੇਸ਼ ਕੁਮਾਰ ਗੋਇਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਸ਼ਾਮਲ ਪਤਵੰਤਿਆਂ ਤੋਂ ਇਲਾਵਾ ਤਰਸੇਮ ਗਰਗ, ਜਿਲ੍ਹਾ ਉਪ ਪ੍ਰਧਾਨ ਦਾ ਨਾਮ ਵਿਸ਼ੇਸ਼ ਜਿਕਰਯੋਗ ਹੈ, ਮਦਨ ਮਦਹੋਸ਼ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 11 ਅਕਤੂਬਰ ਦਾ ਸੂਬਾ ਪੱਧਰੀ ਵਿਸ਼ਾਲ ਪ੍ਰੋਗਰਾਮ ਬਰਨਾਲਾ ਵਿਖੇ ਹੋਵੇਗਾ, ਜਦੋ ਕਿ 27 ਅਕਤੂਬਰ ਨੂੰ ਭਾਰਤ ਦੇ ਸਾਰੇ ਅਗਰਵਾਲ ਪਰਿਵਾਰਾਂ ਦਾ ਵਿਸ਼ਾਲ ਮੇਲਾ ਅਗਰੋਹਾ ਧਾਮ ਵਿਖੇ ਲੱਗੇਗਾ, ਜਿੱਥੇ ਸਮੂਚੇ ਭਾਰਤ ਵਰਸ਼ ਵੱਲੋਂ ਅਗਰਸੇਨ ਜਯੰਤੀ ਮਨਾਈ ਜਾਵੇਗੀ।
Check Also
ਖਾਲਸਾ ਕਾਲਜ ਵਿਖੇ ‘ਕਲਾਕਿ੍ਰਤੀ’ ਦੋ ਰੋਜ਼ਾ ਦੀਵਾਲੀ ਪ੍ਰਦਰਸ਼ਨੀ ਲਗਾਈ ਗਈ
ਅੰਮ੍ਰਿਤਸਰ, 4 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ)- ਖਾਲਸਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵਲੋਂ ਦੋ ਰੋਜ਼ਾ …
Punjab Post Daily Online Newspaper & Print Media