ਸੰਦੌੜ, 7 ਅਕਤੂਬਰ (ਹਰਮਿੰਦਰ ਸਿੰਘ ਭੱਟ) – ਅੰਮ੍ਰਿਤ ਦੇ ਦਾਤੇ ਸਰਬੰਸਦਾਨੀ ਦਸ਼ਮੇਸ਼ ਪਿਤਾ ਜੀ ਦਾ ਸਵਾਂਗ ਰਚਣ ਵਾਲੇ ਸਵਾਂਗੀ ਸੋਦਾ ਸਾਧ ਨੂੰ ਗੁਰੂ ਜੀ ਦੇ ਸੱਚੇ ਸਿੱਖ ਅਤੇ ਸਿੱਖ ਕੋਮ ਕਦੇ ਵੀ ਮੁਆਫ ਨਹੀਂ ਕਰੇਗੀ।ਜਿਸ ਨੇ ਦਸਮੇਮ ਪਿਤਾ ਜੀ ਦੀ ਮਹਾਨ ਸ਼ਖਸ਼ੀਅਤ ਨੂੰ ਵੰਗਾਰਿਆ ਹੈ ਤੇ ਨਾਲ ਹੀ ਅੰਮ੍ਰਿਤ ਦੀ ਬਖਸੀ ਦਾਤ ਦੀ ਤੋਹੀਨ ਕੀਤੀ ਹੈ।ਉਨਾਂ ਕਿਹਾ ਕਿ ਜੱਥੇਦਾਰਾਂ ਨੇ ਕਿਸੇ ਸਿਆਸੀ ਧਿਰ ਦੇ ਦਬਾਅ ਹੇਠ ਆ ਕੇ ਗਲਤ ਫੈਸਲਾ ਲਿਆ ਹੈ ਇਸ ਫੈਸਲੇ ਤੇ ਸਿੱਖ ਕੋਮ ਉਦਾਸ ਹੈ ਕੋਮ ਨੂੰ ਇਹ ਫੈਸਲਾ ਮਨਜੂਰ ਨਹੀਂ।ਇਹਨਾਂ ਸਬਦਾਂ ਦਾ ਪ੍ਰਗਟਾਵਾ ਭਾਈ ਪੰਥਪੀ੍ਰਤ ਸਿੰਘ ਖਾਲਸਾ ਨੇ ਪਿੰਡ ਝਨੇਰ ਵਿਖੇ ਤਿੰਨ ਦਿਨਾਂ ਗੁਰਮਤਿ ਸਮਾਗਮ ਦੌਰਾਨ ਸੰਗਤਾਂ ਦੇ ਭਾਰੀ ਇੱਕਠ ਦੌਰਾਨ ਕੀਤਾ।ਉਹਨਾਂ ਕਿਹਾ ਕਿ ਅਕਾਲ ਤਖਤ ਮਹਾਨ ਹੈ, ਮਹਾਨ ਹੀ ਰਹੇਗਾ ਪਰ ਅਕਾਲ ਤਖਤ ਕਿਸੇ ਦੇ ਅਧੀਨ ਨਹੀਂ।ਸੱਚ ਨੂੰ ਠੋਕਰ ਮਾਰਨ ਵਾਲੇ ਹਮੇਸ਼ਾਂ ਧੱਕੇ ਹੀ ਖਾਂਦੇ ਹਨ।ਜੱਥੇਦਾਰੀਆਂ, ਮਾਣ-ਸਨਮਾਨ, ਸਤਿਕਾਰ ਗੁਰੂ ਘਰ ਦੀ ਸ਼ਰਨ ਵਿੱਚ ਅਤੇ ਵਫਾਦਰੀਆਂ ਨਾਲ ਹੀ ਕਾਇਮ ਹਨ।ਅਚਾਨਕ ਲਏ ਗਏ ਫੈਸਲੇ ਨਾਲ ਪੂਰੀ ਕੋਮ ਦਾ ਸਿਰ ਝੁਕਾਅ ਕੇ ਸਵਾਂਗੀ ਸਾਧ ਨੂੰ ਖੁਸ਼ ਕੀਤਾ ਹੈ।ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕਿ ਇਹ ਫੈਸਲਾ ਸਰਮਨਾਕ, ਮੰਦਭਾਗਾ, ਦੁੱਖਦਾਈ ਅਤੇ ਨਿੰਦਣਯੋਗ ਹੈ।ਜਿਨਾਂ ਛੇਤੀ ਹੋਵੇ ਹੋਈ ਭੁੱਲ ਨੂੰ ਸੁਧਾਰ ਲੈਣਾ ਚਾਹੀਦਾ ਹੈ।ਭਾਈ ਸਾਹਿਬ ਨੇ ਹੋਰ ਕਿਹਾ ਕਿ ਧੰਨ ਸੀz ਗੁਰੂ ਗ੍ਰੰਥ ਸਾਹਿਬ ਜੀ ਦੇ ਕਿਨੇ ਸਰੂਪਾਂ ਦੀ ਬੇਅਦਬੀ ਹੋਈ, ਕਿੰਨੀਆਂ ਸਹੀਦੀਆਂ ਹੋਈਆਂ, ਕਿੰਨੇ ਸਿੰਘਾਂ ਦੀਆਂ ਜਮੀਨਾਂ ਵੀ ਏਸੇ ਲੇਖੇ ਲੱਗ ਗਈਆਂ, ਪਰ ਕੋਮ ਦੇ ਜਥੇਦਾਰਾਂ ਦੇ ਇਸ ਫੈਸਲੇ ਕਰਕੇ ਸਿੱਖ ਕੋਮ ਦੇ ਚਾਰੇ ਪਾਸਿਆਂ ਤੋਂ ਕਰਾਰੀ ਚਪੇੜ ਪਈ ਹੈ।ਉਹਨਾਂ ਨੋਜਵਾਨਾਂ ਨੂੰ ਕਿਹਾ ਕਿ ਗੁਰੂ ਦੇ ਸਿੱਖ ਬਣ ਕੇ ਬਾਣੀ ਬਾਣੀ ਨਾਲ ਜੁੜੋ ਅਤੇ ਸੱਚੇ ਮਾਰਗ ‘ਤੇ ਚੱਲੋ।ਤਿੰਨ ਦਿਨ ਚੱਲੇ ਇਸ ਸਮਾਗਮ ਵਿੱਚ ਸੰਗਤਾਂ ਨੇ ਵੱਧ ਚੱੜ ਕੇ ਲਾਹਾ ਲਿਆ ਅਤੇ ਅੰਤ ਵਿੱਚ ਭਾਈ ਸਾਹਿਬ ਨੇ ਧੰਨ ਸੀz ਗੁਰੂ ਗਰੰਥ ਸਾਹਿਬ ਜੀ ਦਾ ਅਤੇ ਦੂਰੋਂ ਨੇੜੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ।
Check Also
ਖਾਲਸਾ ਕਾਲਜ ਵਿਖੇ ‘ਕਲਾਕਿ੍ਰਤੀ’ ਦੋ ਰੋਜ਼ਾ ਦੀਵਾਲੀ ਪ੍ਰਦਰਸ਼ਨੀ ਲਗਾਈ ਗਈ
ਅੰਮ੍ਰਿਤਸਰ, 4 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ)- ਖਾਲਸਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵਲੋਂ ਦੋ ਰੋਜ਼ਾ …
Punjab Post Daily Online Newspaper & Print Media