ਸੰਦੌੜ, 7 ਅਕਤੂਬਰ (ਹਰਮਿੰਦਰ ਸਿੰਘ ਭੱਟ) – ਸਾਹਿਬਜ਼ਾਦਾ ਅਜੀਤ ਸਿੰਘ ਸੀਨੀ. ਸੈਕੰ: ਸਕੂਲ ਚੱਕ ਸ਼ੇਖ਼ੂਪੁਰਾ ਕਲਾਂ (ਸੰਗਰੂਰ) ਦੇ ਕੈਂਪਸ ਵਿਚ +2 ਦੇ ਵਿਦਿਆਰਥੀ ਰਾਜਦੀਪ ਸਿੰਘ ਪੁੱਤਰ ਮਹਿੰਦਰ ਸਿੰਘ ਪਿੰਡ ਚੱਕ ਨੂੰ ਡਾਇਰੈਕਟਰ ਮੈਡਮ ਬੀ.ਕੇ ਮਹਿਤਾ ਨੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਰਾਜਦੀਪ ਸਿੰਘ ਨੇ 84 ਕਿੱਲੋ ਵਰਗ ਰੈਸਲਿੰਗ ਵਿੱਚ ਸੰਗਰੂਰ ਜ਼ੋਨ ਤੇ ਸੁਨਾਮ ਜ਼ੋਨ ਨੂੰ ਹਰਾ ਕੇ ਜ਼ਿਲ੍ਹੇ ਵਿਚੋਂ ਦੂਜਾ ਸਥਾਨ ਪ੍ਰਾਪਤ ਕੀਤਾ।ਇਸ ਦਾ ਸਿਹਰਾ ਸਕੂਲ ਦੇ ਡੀ.ਈ.ਪੀ ਬਲਵਿੰਦਰ ਸਿੰਘ ਖ਼ੁਰਦ ਅਤੇ ਵਿਦਿਆਰਥੀ ਦੀ ਅਣਥੱਕ ਮਿਹਨਤ ਨੂੰ ਜਾਂਦਾ ਹੈ।ਸਕੂਲ ਦੇ ਪ੍ਰਿੰਸੀਪਲ ਸ: ਬਲਵਿੰਦਰ ਸਿੰਘ ਨੇ ਦੱਸਿਆ ਖੇਡਾਂ ਵਿਚ ਰੁਚੀ ਅਤੇ ਖੇਡਾਂ ਵਿਚ ਪ੍ਰਾਪਤੀਆਂ ਮਾਪਿਆਂ ਵਲੋਂ ਸਹਿਯੋਗ ਅਤੇ ਸਟਾਫ ਵਲੋਂ ਕਰਵਾਈ ਜਾ ਰਹੀ ਵਿਦਿਆ ਤੋਂ ਇਲਾਵਾ ਖੇਡਾਂ ਵਿਚ ਸਖਤ ਮਿਹਨਤ ਹੈ ਜਿਸ ਸਦਕਾ ਵਿਦਿਆਰਥੀਆਂ ਨੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸਨ ਕੀਤਾ ਹੈ।ਸਕੂਲ ਦੇ ਡਾਇਰੈਕਟਰ ਮੈਡਮ ਨੇ ਬੱਚਿਆਂ ਨੂੰ ਉਲੰਪਿਕ ਮਾਟੋ, ਬਹੁਤ ਤੇਜ, ਬਹੁਤ ਉੱਚਾ,ਬਹੁਤ ਤਕੜਾ” ਸਾਹਮਣੇ ਰੱਖਕੇ ਮਿਹਨਤ ਕਰਨ ਲਈ ਕਿਹਾ।ਇਸ ਮੌਕੇ ਮੈਡਮ ਅਮਨਦੀਪ ਕੌਰ ਤੇ ਮਹਿਤਾਬ ਮੈਥ ਮਾਸਟਰ ਵੀ ਹਾਜ਼ਰ ਸਨ।
Check Also
ਖਾਲਸਾ ਕਾਲਜ ਵਿਖੇ ‘ਕਲਾਕਿ੍ਰਤੀ’ ਦੋ ਰੋਜ਼ਾ ਦੀਵਾਲੀ ਪ੍ਰਦਰਸ਼ਨੀ ਲਗਾਈ ਗਈ
ਅੰਮ੍ਰਿਤਸਰ, 4 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ)- ਖਾਲਸਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵਲੋਂ ਦੋ ਰੋਜ਼ਾ …
Punjab Post Daily Online Newspaper & Print Media