Thursday, November 5, 2026

ਮਨਰੇਗਾ ਦਾ ਮਿਹਨਤਾਨਾ ਨਾ ਮਿਲਣ ਕਰਕੇ ਲਾਇਆ ਧਰਨਾ

PPN0810201508

ਸੰਦੌੜ/ਨਥਾਣਾ,  7 ਅਕਤੂਬਰ (ਹਰਮਿੰਦਰ ਸਿੰਘ ਭੱਟ/ਸਿੱਧੂ)- ਪਿੰਡ ਬੁਰਜ ਕਾਹਨ ਸਿੰਘ ਵਾਲਾ ਦੇ ਦਰਜਨਾਂ ਮਨਰੇਗਾ ਮਜ਼ਦੂਰਾਂ ਨੇ ਉਨ੍ਹਾਂ ਨੂੰ ਕੀਤੇ ਗਏ ਕੰਮ ਦੀ ਅਦਾਇਗੀ ਨਾ ਹੋਣ ਦੇ ਰੋਸ ਵਜੋਂ ਬੀਡੀਪੀਓ ਦਫਤਰ ਨਥਾਣਾ ਦੇ ਬਾਹਰ ਧਰਨਾ ਦਿੰਦਿਆਂ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ।ਇਸ ਮੌਕੇ ਇੱਕਠੇ ਹੋਏ ਮਜ਼ਦੂਰਾਂ ਨੇ ਦੋਸ਼ ਲਾਇਆ ਕਿ ਮਨਰੇਗਾ ਮਜ਼ਦੂਰ ਜਸਵਿੰਦਰ ਕੌਰ, ਬੇਅੰਤ ਕੌਰ, ਮੁਖਤਿਅਰ ਕੌਰ, ਗੁਰਮੀਤ ਕੌਰ, ਗੁਰਮੇਲ ਕੌਰ,ਵਿੰਦਰ ਕੌਰ, ਬਸੰਤ ਸਿੰਘ, ਰਾਜਵੀਰ ਕੌਰ ਮਨਜੀਤ ਕੌਰ ਅਤੇ ਛਿੰਦਰ ਕੌਰ ਨੂੰ ਇੱਕ ਸਾਲ ਪਹਿਲਾ ਕੀਤੇ ਗਏ ਕੰਮਾਂ ਦੇ ਪੈਸੇ ਨਹੀਂ ਮਿਲੇ,ਜਦੋ ਕਿ ਉਹ ਵਾਰ ਵਾਰ ਦਫਤਰਾਂ ਦੇ ਚੱਕਰ ਕੱਟਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ।ਇਸ ਸਬੰਧੀ ਸਬੰਧਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਨਰੇਗਾ ਸਬੰਧੀ ਕੀਤੇ ਗਏ ਕੰਮਾਂ ਦੇ ਪੈਸੇ ਚੰਡੀਗੜ੍ਹ ਤੋਂ ਹੀ ਸਿੱਧੇ ਮਜ਼ਦੂਰਾਂ ਦੇ ਖਾਤਿਆਂ ਵਿੱਚ ਜਮਾਂ ਹੁੰਦੇ ਹਨ।ਉਹ ਕਈ ਵਾਰ ਇਹ ਦਰੁਸਤੀ ਕਰਕੇ ਭੇਜ ਚੁੱਕੇ ਹਨ ਪਰ ਮਸਲਾ ਹਾਲੇ ਤੱਕ ਹੱਲ ਨਹੀਂ ਹੋਇਆ।ਮਜ਼ਦੂਰਾਂ ਨੇ ਦੋਸ ਲਾਇਆ ਕਿ ਪਿੰਡ ਵਿੱਚ ਉਨ੍ਹਾਂ ਨੂੰ ਸੱਤ ਦਿਨ ਦਾ ਕੰਮ ਕਹਿ ਕੇ ਪਿੰਡ ਦੇ ਰਸਤਿਆਂ ਦੀ ਸਫਾਈ ਆਦਿ ਦੇ ਕੰਮ ਤੇ ਲਗਾਇਆ ਗਿਆ, ਪ੍ਰਤੂੰ ਪੰਜ ਦਿਨ ਕੰਮ ਕਰਵਾ ਕੇ ਕੰਮ ਰੋਕ ਦਿੱਤਾ ਹੈ। ਰੋਕੇ ਗਏ ਕੰਮ ਸਬੰਧੀ ਪੰਚਾਇਤ ਅਫਸਰ ਨਥਾਣਾ ਦਾ ਕਹਿਣਾ ਹੈ ਕਿ ਬਜਟ ਹੀ ਪੰਜ ਦਿਨ ਦੇ ਕੰਮ ਦਾ ਸੀ ਅਤੇ ਉਹ ਸਰਕਾਰੀ ਹੁਕਮਾਂ ਤੋਂ ਬਾਹਰ ਜਾ ਕਿ ਕੰਮ ਨਹੀਂ ਕਰ ਸਕਦੇ।

Check Also

ਖਾਲਸਾ ਕਾਲਜ ਵਿਖੇ ‘ਕਲਾਕਿ੍ਰਤੀ’ ਦੋ ਰੋਜ਼ਾ ਦੀਵਾਲੀ ਪ੍ਰਦਰਸ਼ਨੀ ਲਗਾਈ ਗਈ

ਅੰਮ੍ਰਿਤਸਰ, 4 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ)- ਖਾਲਸਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵਲੋਂ ਦੋ ਰੋਜ਼ਾ …

Leave a Reply