Wednesday, July 22, 2026

ਐਸ.ਸੀ ਕਮਿਸ਼ਨ ਨੂੰ ਮੁਸ਼ਕਿਲਾਂ ਸਬੰਧੀ ਦਿੱਤਾ ਮੰਗ ਪੱਤਰ

PPN0810201509

ਸੰਦੌੜ/ਨਥਾਣਾ, 7 ਅਕਤੂਬਰ(ਹਰਮਿੰਦਰ ਸਿੰਘ ਭੱਟ/ਸਿੱਧੂ)- ਐਸ.ਸੀ. ਵਰਗ ਦੇ ਆਗੂਆਂ ਨੇ ਐਸ.ਸੀ. ਕਮਿਸ਼ਨ ਪੰਜਾਬ ਦੇ ਚੇਅਰਮੈਨ ਰਾਜੇਸ ਬਾਘਾ ਨੂੰ ਆਪਣੀਆਂ ਮੁਸ਼ਕਲਾਂ ਸਬੰਧੀ ਮੰਗ ਪੱਤਰ ਸੌਂਪ ਕੇ ਮੰਗ ਕੀਤੀ ਕਿ ਰਾਜ ਵਿੱਚ ਪਛੜੇ ਵਰਗਾ ਨੂੰ ਮਿਲਣ ਵਾਲੀਆਂ ਸਹੂਲਤਾਂ ਨੂੰ ਹੇਠਲੇ ਪੱਧਰ ਤੱਕ ਮਿਲਣਾ ਯਕੀਨੀ ਬਣਾਇਆ ਜਾਵੇ ਅਤੇ ਇਸ ਵਿੱਚ ਅੜਿੱਕਾ ਪੈਦਾ ਕਰਨ ਵਾਲੀ ਅਫਸਰਸ਼ਾਹੀ ਦੀ ਪਹਿਚਾਣ ਕਰਕੇ ਉਸ ਖਿਲਾਫ ਸ਼ਖਤ ਕਾਰਵਾਈ ਕੀਤੀ ਜਾਵੇ।ਵਫਦ ਨਾਲ ਵਿਚਾਰ ਵਟਾਂਦਰੇ ਦੌਰਾਨ ਇਹ ਗੱਲ ਸਾਹਮਣੇ ਆਈ ਕੇ ਰਾਜ ਵਿੱਚ 39 ਪਛੜੀਆਂ ਜਾਤਾਂ ਹਨ। ਜਿਨ੍ਹਾਂ ਵਿੱਚੋਂ ਸਿਰਫ ਚਾਰ ਜਾਤਾਂ ਹੀ ਵਿਦਿਆ ਲੈਣ ਵਿੱਚ ਹਿਸੇਦਾਰੀ ਪਾ ਰਹੀਆਂ ਹਨ। ਜਦੋਂ ਕਿ ਬਾਕੀ 35 ਜਾਤਾਂ ਦੇ ਲੋਕ ਅਜੇ ਵੀ ਵਿਦਿਆ ਤੋਂ ਕੋਰੇ ਹਨ ਅਤੇ ਬਹੁਤ ਮਾੜੀਆਂ ਹਾਲਤਾਂ ਵਿੱਚ ਬੁਨਿਆਦੀ ਸਹੂਲਤਾਂ ਤੋਂ ਵਾਝੇਂ ਆਪਣਾ ਜੀਵਨ ਨਿਰਭਾਅ ਕਰ ਰਹੇ ਹਨ। ਮੀਟਿੰਗ ਚ ਬੋਲਦਿਆਂ ਦਲਿਤ ਆਗੂ ਜਸਵੰਤ ਸਿੰਘ ਨਥਾਣਾ ਅਤੇ ਜਗਸੀਰ ਸਿੰਘ ਨੇ ਕਿਹਾ ਕੇ ਸਰਕਾਰੀ ਸਕੂਲਾਂ ਵਿੱਚ ਐਸ਼.ਸੀ ਬੱਚਿਆਂ ਨੂੰ ਵਜ਼ੀਫੇ ਨਹੀਂ ਮਿਲ ਰਹੇ ,ਪੋਸਟ ਮੈਟ੍ਰਿਕ ਸਕਾਲਰਸ਼ਿਪ ਵਿੱਚ ਵੱਡੇ ਪੱਧਰ ਤੇ ਘਪਲਾ ਹੋ ਰਿਹਾ ਹੈ। ਪੰਜਾਬ ਖੇਤੀਬਾੜੀ ਯੂਨੀਵਰੀਸਿਟੀ ਲੁਧਿਆਣਾ ਵਿੱਚ ਐਸ.ਸੀ. ਵਿਦਿਆਰਥੀਆਂ ਦੇ ਦਾਖਲਾ ਟੈਸਟ ਅਤੇ ਫੀਸਾਂ ਵਿੱਚ ਕੋਈ ਸਹੂਲਤ ਨਹੀਂ ਹੈ । ਜਦੋਂ ਕਿ ਪੰਜਾਬ ਯੂਨੀਵਰੀਸਿਟੀ ਚੰਡੀਗੜ੍ਹ ਵਿੱਚ ਬੱਚਿਆਂ ਨੂੰ ਹਰ ਸਹੂਲਤ ਮਿਲ ਰਹੀ ਹੈ। ਵਫਦ ਨੇ ਕਮਿਸ਼ਨ ਦੇ ਧਿਆਨ ਵਿੱਚ ਲਿਆਦਾਂ ਕਿ ਪਿੰਡਾਂ ਦੀ ਪੰਚਇਤੀ ਜਮੀਨ ਵਿੱਚੋਂ ਪਛੜੇ ਵਰਗਾਂ ਦੇ ਲੋਕਾਂ ਨੂੰ ਕੋਈ ਹਿੱਸਾ ਨਹੀਂ ਮਿਲ ਰਿਹਾ। ਜਿਸ ਵਿੱਚ ਬਠਿੰਡਾ ਜਿਲ੍ਹੇ ਦੇ ਪਿੰਡ ਹਮੀਰਗੜ੍ਹ ਚ ਵਾਪਰੇ ਕਾਂਡ ਦਾ ਜਿਕਰ ਵੀ ਹੋਇਆ।ਜਿੱਥੇ ਆਪਣਾ ਹੱਕ ਮੰਗਦੇ ਦਲਿਤ ਵਰਗਾਂ ਦੇ ਲੋਕਾਂ ਦੀ ਕੁੱਟਮਾਰ ਕੀਤੀ ਗਈ ਸੀ । ਵਫਦ ਨੇ ਇਹ ਵੀ ਮੰਗ ਕੀਤੀ ਕਿ ਬਹੁਤ ਥਾਵਾਂ ਤੇ ਉੱਚ ਵਰਗ ਦੇ ਲੋਕ ਐਸ.ਸੀ. ਜਾਤੀਆਂ ਦੇ ਜਾਲ੍ਹੀ ਸਰਟੀਫਿਕੇਟ ਬਣਾ ਕੇ ਗਰੀਬ ਲੋਕਾਂ ਦਾ ਹੱਕ ਖੋਹ ਰਹੇ ਹਨ। ਇਸ ਮੌਕੇ ਪਛੜੇ ਵਰਗਾਂ ਲਈ ਸ਼ੁਰੂ ਹੋਈ ਮੁਦਰਾ ਯੋਜਨਾਂ ਬਾਰੇ ਵੀ ਵਿਚਾਰ ਚਰਚਾ ਹੋਈ ।ਚੇਅਰਮੈਨ ਐਸ.ਸੀ. ਕਮਿਸ਼ਨ ਨੇ ਮੀਟਿੰਗ ਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਕੀਮ ਅਧੀਨ ਵਿੱਚ ਵੱਖ ਵੱਖ ਕਿਤਿਆਂ ਦੇ ਮੁਫਤ ਤੀਹ ਕੋਰਸ ਸਵੈ-ਰੁਜਗਾਰ ਲਈ ਚੱਲ ਰਹੇ ਹਨ। ਯੋਗ ਉਮੀਦਵਾਰਾਂ ਨੂੰ ਰੂਡਸੈੱਟ ਸੰਸਥਾ ਜਲੰਧਰ ਨਾਲ ਸਪੰਰਕ ਕਰਨਾ ਚਾਹੀਦਾ ਹੈ। ਵਫਦ ਵਿੱਚ ਗੁਰਦੀਪ ਸਿੰਘ ਪ੍ਰਧਾਨ ਰਵੀਦਾਸ ਸਭਾ, ਜਸਮੀਤ ਸਿੰਘ ਪੂਹਲੀ ਵੀ ਸ਼ਾਮਿਲ ਸਨ।

Check Also

ਵਿਧਾਇਕ ਡਾ. ਗੁਪਤਾ ਨੇ ‘ਲੋਕ ਮਿਲਨੀ’ ਪ੍ਰੋਗਰਾਮ ਦੌਰਾਨ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ

50 ਤੋਂ ਵੱਧ ਪਰਿਵਾਰ ਰਵਾਇਤੀ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਅੰਮ੍ਰਿਤਸਰ, …

Leave a Reply