ਪੀ. ਐਨ. ਬੀ ਨੇ ਲੋੜਵੰਦਾਂ ਲਈ ਲਗਾਇਆ ਕਰਜ਼ਾ ਕੈਂਪ

ਅੰਮ੍ਰਿਤਸਰ, 7 ਅਕਤੂਬਰ (ਸੁਖਬੀਰ ਖੁਰਮਨੀਆ, ਪ੍ਰੀਤਮ ਸਿੰਘ ) – ਆਰਥਿਕ ਪੱਖੋਂ ਕਮਜ਼ੋਰ, ਮਾਤਰ੍ਹ ਤੇ ਲੋੜਵੰਦ ਲੋਕਾਂ ਨੂੰ ਮਕਾਨ, ਲੜਕੀ ਦੀ ਸ਼ਾਦੀ, ਸਿੱਖਿਆ ਅਤੇ ਵਾਹਨਾਂ ਆਦਿ ਸਬੰਧੀ ਕਈ ਤਰ੍ਹਾਂ ਦੀਆਂ ਸਹੂਲਤਾਂ ਸਬੰਧੀ ਸਕੀਮਾਂ ਬੈਂਕ ਦੁਆਰਾ ਪ੍ਰਦਾਨ ਕਰਵਾਈਆਂ ਜਾ ਰਹੀਆਂ ਹਨ। ਹਰ ਇਨਸਾਨ ਨੂੰ ਸੋਚ ਮੁਤਾਬਕ ਬੈਂਕ ਸਕੀਮਾਂ ਮੁਹੱਈਆ ਕਰਵਾਉਣ ਦੇ ਮਕਸਦ ਤਹਿਤ ਅੱਜ ਪੰਜਾਬ ਨੈਸ਼ਨਲ ਬੈਂਕ ਵੱਲੋਂ ‘ਪ੍ਰਧਾਨ ਮੰਤਰੀ ਮੁਦਰਾ ਯੋਜਨਾ’ ਕੈਂਪ ਦਾ ਆਯੋਜਨ ਕੀਤਾ ਗਿਆ।
ਕੈਂਪ ਦਾ ਮਕਸਦ ਕਾਰੋਬਾਰੀ ਅਤੇ ਛੋਟਾ ਧੰਦਾ ਕਰਨ ਵਾਲੇ ਕਿੱਤਾਮੁੱਖੀਆਂ ਨੂੰ ਲੋੜ ਮੁਤਾਬਕ ਜਾਇਜ਼ ਵਿਆਜ਼ ‘ਤੇ ਕਰਜ਼ਾ ਮੁਹੱਈਆ ਕਰਵਾਉਣਾ ਸੀ। ਜਿਸ ਵਿੱਚ ਉਚੇਚੇ ਤੌਰ ‘ਤੇ ਪੁੱਜੇ ਬੈਂਕ ਦੇ ਡਾਇਰੈਕਟਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਮੁਹੱਈਆ ਕਰਵਾਈਆਂ ਜਾ ਰਹੀਆਂ ਕਰਜ਼ੇ ਦੀਆਂ ਸਕੀਮਾਂ ਸਬੰਧੀ ਵਪਾਰੀਆਂ ਤੇ ਲੋਕਾਂ ਨੂੰ ਜਾਗਰੂਕ ਕੀਤਾ।ਸ: ਛੀਨਾ ਨੇ ਕੇਂਦਰ ਸਰਕਾਰ ਦੁਆਰਾ ਚਲਾਈ ਗਈ ਉਕਤ ਸਕੀਮ ਬਾਰੇ ਜਾਣੂ ਕਰਵਾਉਂਦਿਆਂ ਕਿਹਾ ਕਿ ਬੈਂਕ ਉਪਰੋਕਤ ਯੋਜਨਾ ਤਹਿਤ ਛੋਟਾ ਧੰਦਾ ਕਰਨ ਵਾਲੇ ਵਪਾਰੀਆਂ ਅਤੇ ਮੱਧਵਰਗੀ ਕਾਰੋਬਾਰ ਕਰਨ ਵਾਲੇ ਲੋਕਾਂ ਲਈ ਲਾਹੇਵੰਦ ਸਾਬਤ ਹੋਵੇਗੀ। ਜਿਸ ਦਾ ਫ਼ਾਇਦਾ ਉਨ੍ਹਾਂ ਦੇ ਕਾਰੋਬਾਰ ਲਈ ਅਤਿ ਸਹਾਈ ਸਿੱਧ ਹੋਵੇਗੀ। ਜਿਸ ਨਾਲ ਉਹ ਆਪਣੇ ਧੰਦੇ ਹੋਰ ਵਿਕਸਿਤ ਕਰ ਸਕਣਗੇ, ਇਸ ਲਈ ਉਨ੍ਹਾਂ ਨੂੰ ਮੁਦਰਾ ਯੋਜਨਾ ਦਾ ਲਾਹਾ ਲੈਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਸੁਪਨਾ ਕਿ ਦੇਸ਼ ਨੂੰ ਹਰ ਪੱਖੋਂ ਖੁਸ਼ਹਾਲ ਬਣਾਉਣਾ ਹੈ, ਮਕਸਦ ਤਹਿਤ ਅੱਜ ਜਰੂਰਤਮੰਦ ਲੋਕਾਂ ਦੀ ਹਾਲਤ ਨੂੰ ਧਿਆਨ ਵਿੱਚ ਰੱਖਕੇ ਉਨ੍ਹਾਂ ਦੀ ਲੋੜ ਮੁਤਾਬਕ ਮਹੱਤਵਪੂਰਨ ਸਕੀਮਾਂ ਸ਼ੁਰੂ ਕੀਤੀਆਂ ਗਈਆਂ, ਜਿਸ ਤੋਂ ਲੋਕ ਫ਼ਾਇਦਾ ਲੈ ਕੇ ਆਪਣਾ ਜੀਵਨ ਖੁਸ਼ਹਾਲ ਕਰ ਸਕਦਾ ਹਨ। ਕੈਂਪ ਦੌਰਾਨ ਉਕਤ ਬੈਂਕ ਤੋਂ ਇਲਾਵਾ ਹੋਰਨਾਂ ਬੈਂਕਾਂ ਵੱਲੋਂ ਵੀ ਕਰਜ਼ੇ ਦੀਆਂ ਸਕੀਮਾਂ ਲਈ ਜਾਣਕਾਰੀ ਪ੍ਰਦਾਨ ਕੀਤੀ ਗਈ ਅਤੇ ਕਈਆਂ ਦੇ ਲੋਨ ਕੇਸ ਦੇ ਫ਼ਾਰਮ ਵੀ ਭਰੇ ਗਏ। ਇਸ ਮੌਕੇ ਇਸ ਮੌਕੇ ਡਿਪਟੀ ਜਨਰਲ ਮੈਨੇਜ਼ਰ ਸ: ਸੁਰਜੀਤ ਸਿੰਘ, ਬੈਂਕ ਅਧਿਕਾਰੀ ਸ: ਜਸਵਿੰਦਰ ਸਿੰਘ, ਕੌਂਸਲਰ ਗੁਰਪ੍ਰੀਤ ਸਿੰਘ ਮਿੰਟੂ ਤੋਂ ਇਲਾਵਾ ਵੱਡੀ ਗਿਣਤੀ ਵਾਪਰੀ ਤੇ ਲੋਕ ਮੌਜ਼ੂਦ ਸਨ।
Punjab Post Daily Online Newspaper & Print Media