Monday, April 6, 2026

ਮੋਹਨ ਭੰਡਾਰੀ ਦੀ ਕਹਾਣੀ ‘ਤੇ ਡੀ.ਡੀ ਪੰਜਾਬੀ ਵੱਲੋਂ ਟੈਲੀ ਫ਼ਿਲਮ ‘ਬਾਕੀ ਸਭ ਸੁੱਖ ਸਾਂਦ ਹੈ’ ਛੇਤੀ

PPN0810201517

ਅੰਮ੍ਰਿਤਸਰ, 7 ਅਕਤੂਬਰ (ਗੁਰਚਰਨ ਸਿੰਘ) – ਪ੍ਰਸਿੱਧ ਪੰਜਾਬੀ ਕਹਾਣੀਕਾਰ ਮੋਹਨ ਭੰਡਾਰੀ ਦੀ ਕਹਾਣੀ ‘ ਬਾਕੀ ਸਭ ਸੁੱਖ ਸਾਂਦ ਹੈ’ ‘ਤੇ ਆਧਾਰਤ ਇਸੇ ਨਾਂ ਦੀ ਟੈਲੀ ਫ਼ਿਲਮ ਦਾ ਨਿਰਮਾਣ ਦੂਰਦਰਸ਼ਨ ਜਲੰਧਰ ਦੇ ਡੀਡੀ ਪੰਜਾਬੀ ਚੈਨਲ ਵੱਲੋਂਕੀਤਾ ਰਿਹਾ ਹੈ, ਜਿਸ ਦੀ ਸ਼ੂੁਟਿੰਗ ਅੰਮ੍ਰਿਤਸਰ ਜ਼ਿਲੇ ਪ੍ਰੀਤ ਨਗਰ, ਰਸੂਲਪੁਰ ਮਹਿਤਾ ਰੋਡ ਤੇ ਹੋਰ ਵੱਖ ਵੱਖ ਇਲਾਕਿਆਂ ਵਿੱਚ ਪਿਛਲੇ ਦਿਨੀਂ ਕੀਤੀ ਗਈ। ਇਸ ਫ਼ਿਲਮ ਦੇ ਨਿਰਮਾਤਾ ਤੇ ਨਿਰਦੇਸ਼ਕ ਸ: ਦਲਜੀਤ ਸਿੰਘ ਸੰਧੂ ਨੇ ਦੱਸਿਆ ਕਿ ਤਿੰਨ ਦਹਾਕੇ ਪਹਿਲਾਂ ਦੇ ਪੰਜਾਬੀ ਜਨਜੀਵਨ ਅਤੇ ਪੰਜਾਬੀ ਸਭਿਆਚਾਰ ਨੂੰ ਦਰਸਾਉਂਦੀ ਅਤੇ ਮਨਟੁੰਬਵੀਂ ਕਹਾਣੀ ਵਾਲੀ ਇਸ ਟੈਲੀ ਫ਼ਿਲਮ ਵਿੱਚ ਅਮਰਪਾਲ, ਜਸਵੰਤ ਜੱਸ, ਜਗਜੀਤ ਕੌਰ, ਇੰਦਰਜੀਤ ਸਹਾਰਨ, ਬੀਪੀ ਸਿੰਘ, ਮੀਨੂ ਸ਼ਰਮਾ, ਗੁਰਚਰਨ ਅਰੋੜਾ, ਗਗਨ, ਸੰਦੀਪ, ਸਤਨਾਮ ਮੂਧਲ, ਮਾਸਟਰ ਚਰਨ ਦਾਸ ਤੇ ਹੋਰ ਨਾਮਵਰ ਟੀ. ਵੀ. ਤੇ ਰੰਗਮੰਚ ਕਲਾਕਾਰ ਅਹਿਮ ਕਿਰਦਾਰ ਨਿਭਾ ਰਹੇ ਹਨ। ਇਸ ਫ਼ਿਲਮ ਦੇ ਕੈਮਰਾਮੈਨ ਹਰੀਸ਼ ਕੁਮਾਰ, ਕੈਮਰਾ ਸਹਾਇਕ ਸੁਦੇਸ਼ ਕੁਮਾਰ ਅਤੇ ਮੇਕਅੱਪ ਸਚਿਨ ਦੇਵ, ਆਡੀਉ ਰਿਕਾਰਡਿੰਗ ਪ੍ਰਮੋਦ ਕੁਮਾਰ ਸਿੰਘ ਦੀ ਹੈ। ਨਿਰਮਾਤਾ ਨਿਰਦੇਸ਼ਕ ਦਲਜੀਤ ਸਿੰਘ ਸੰਧੂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਦੂਰਦਰਸ਼ਨ ਜਲੰਧਰ ਵੱਲੋਂ ਪੰਜਾਬੀ ਦੀਆਂ ਕਲਾਸਿਕ ਕਹਾਣੀਆਂ ਅਤੇ ਪੰਜਾਬੀ ਸਾਹਿਤਕਾਰਾਂ ਬਲਰਾਜ ਸਾਹਨੀ, ਗੁਰਦਿਆਲ ਸਿੰਘ ਨਾਵਲਕਾਰ, ਆਤਮਜੀਤ ਸਿੰਘ, ਪ੍ਰੋੋ: ਅਜਮੇਰ ਔਲਖ ਅਤੇ ਡਾ: ਸੁਰਜੀਤ ਪਾਤਰ ਦੇ ਜੀਵਨ ‘ਤੇ ਆਧਾਰਤ ਦਸਤਾਵੇਜ਼ੀ ਫ਼ਿਲਮਾਂ ਤਿਆਰ ਕਰਕੇ ਪ੍ਰਸਾਰਤ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਦੂਰਦਰਸ਼ਨ ਜਲੰਧਰ ਕੇਂਦਰ ਦੇ ਡਾਇਰੈਕਟਰ ਦੀ ਅਗਵਾਈ ਵਿੱਚ ਪੰਜਾਬੀ ਭਾਸ਼ਾ ਅਤੇ ਸਭਿਆਚਾਰ ਦੀ ਤਰੱਕੀ ਤੇ ਵਿਕਾਸ ਲਈ ਆਪਣਾ ਬਣਦਾ ਭਰਪੂਰ ਯੋਗਦਾਨ ਪਾ ਰਿਹਾ ਹੈ ਤੇ ਭਵਿੱਖ ਵਿੱਚ ਵੀ ਪਾਉਂਦਾ ਰਹੇਗਾ। ਉਨਾਂ ਦੱਸਿਆ ਕਿ ਸ਼ੂਟਿੰਗ ਮੁਕੰਮਲ ਹੋ ਚੁੱਕੀ ਹੈ ਤੇ ਤਕਨੀਕੀ ਕਾਰਜ ਮੁਕੰਮਲ ਕਰਨ ਉਪ੍ਰੰਤ ‘ਬਾਕੀ ਸਭ ਸੁੱਖ ਸਾਂਦ ਹੈ’ ਦਾ ਪ੍ਰਸਾਰਨ ਜਲਦ ਹੀ ਜਲੰਧਰ ਦੂਰਦਰਸ਼ਨ ਦੇ ਡੀ.ਡੀ ਪੰਜਾਬੀ ਚੈਨਲ ਵੱਲੋਂ ਕੀਤਾ ਜਾਵੇਗਾ।

Check Also

ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …

Leave a Reply