
ਅੰਮ੍ਰਿਤਸਰ, 7 ਅਕਤੂਬਰ (ਗੁਰਚਰਨ ਸਿੰਘ) ਸਟੇਟ ਰੌਕਿਟ ਬਾਲ ਐਸੋਸ਼ੀਏਸ਼ਨ ਅਤੇ ਜਿਲ੍ਹਾ ਰੌਕਿਟ ਬਾਲ ਐਸੋਸ਼ੀਏਸ਼ਨ ਵੱਲੋਂ ਤੀਸਰੀ ਸਟੇਟ ਰੌਕਿਟ ਬਾਲ ਚੈਂਪੀਅਨਸ਼ਿਪ (17 ਸਾਲ ਤੋਂ ਘੱਟ ਉਮਰ ਅਤੇ ਸੀਨੀਅਰ ਵਰਗ ਦੇ ਲੜਕੇਫ਼ਲੜਕੀਆਂ) ਬਾਬਾ ਸੱਜਣ ਸਿੰਘ ਦੇ ਆਸ਼ੀਰਵਾਦ ਨਾਲ ਗੁਰਦੁਆਰਾ ਸਮਾਧ ਬਾਬਾ ਨੌਧ ਸਿੰਘ, ਤਰਨ-ਤਾਰਨ ਵਿਖੇ 9 ਤੋਂ 11 ਅਕਤੂਬਰ ਤੱਕ ਕਰਵਾਈ ਜਾ ਰਹੀ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰ. ਬਲਵਿੰਦਰ ਸਿੰਘ, ਡਾਇਰੈਕਟਰ ਸਪੋਰਟਸ (ਸ਼੍ਰੋ.ਗੁ.ਪ੍ਰ.ਕਮੇਟੀ) ਅਤੇ ਜਨਰਲ ਸਕੱਤਰ ਆਲ ਇੰਡੀਆ ਰੌਕਿਟ ਬਾਲ ਐਸੋਸ਼ੀਏਸ਼ਨ ਤੇ ਸ੍ਰੀਮਤੀ ਜਸਵੰਤ ਕੌਰ ਪੀ.ਪੀ.ਐਸ, ਏ.ਸੀ.ਪੀ. (ਸਾਊਥ) ਕਮ ਪ੍ਰਧਾਨ ਜਿਲ੍ਹਾ ਰੌਕਿਟ ਬਾਲ ਚੈਂਪੀਅਨਸ਼ਿਪ ਅੰਮ੍ਰਿਤਸਰ ਨੇ ਦੱਸਿਆ ਕਿ ਲਖਬੀਰ ਸਿੰਘ ਪੀਪੀਐਸ, ਏ.ਡੀ.ਸੀ.ਪੀ. (ਕਰਾਇਮ) ਅੰਮ੍ਰਿਤਸਰ ਕਮ ਪ੍ਰਧਾਨ ਰੌਕਿਟ ਬਾਲ ਐਸੋਸ਼ੀਏਸ਼ਨ ਦੀ ਅਗਵਾਈ ਹੇਠ ਹੋ ਰਹੀ ਇਸ ਚੈਂਪੀਅਨਸ਼ਿਪ ਦਾ ਉਦਘਾਟਨ ਸ੍ਰ. ਹਰਵਿੰਦਰ ਸਿੰਘ ਸੰਧੂ ਪੀ.ਪੀ.ਐਸ, ਏ.ਡੀ.ਸੀ.ਪੀ. ਸਿਟੀ-1, 10 ਅਕਤੂਬਰ ਨੂੰ ਸਵੇਰੇ 11:00 ਵਜੇ ਕਰਨਗੇ, ਜਦਕਿ ਸ੍ਰ. ਬਲਵਿੰਦਰ ਸਿੰਘ ਸ਼ੱਮੀ, ਓੁਲੰਪੀਅਨ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਣਗੇ।ਉਨਾਂ ਕਿਹਾ ਕਿ ਚੈਂਂਪੀਅਨਸ਼ਿਪ ਵਿੱਚ 16 ਜਿਲ੍ਹਿਆਂ ਤੋਂ ਤਕਰੀਬਨ 275 ਲੜਕੇਫ਼ਲੜਕੀਆਂ ਭਾਗ ਲੈ ਰਹੇ ਹਨ।ਜੇਤੂਆਂ ਨੂੰ ਇਨਾਮ ਵੰਡਣ ਦੀ ਰਸਮ ਐਸ.ਆਰ ਸਰਕਾਰੀ ਕਾਲਜ (ਇਸਤਰੀਆਂ) ਤੋਂ ਸਰੀਰਕ ਸਿੱਖਿਆ ਵਿਭਾਗ ਹੈੱਡ ਡਾ. ਸੁਮਨ ਸ਼ਰਮਾ ਕਰਨਗੇ।
Punjab Post Daily Online Newspaper & Print Media