Tuesday, September 29, 2026

ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਏਅਰ ਪੋਰਟ ਰੋਡ ਵਿਖੇ “ਸਿੰਘ ਸਭਾ ਲਹਿਰ” ਬਾਰੇ ਸੈਮੀਨਾਰ

PPN0810201526ਅੰਮ੍ਰਿਤਸਰ, 7 ਅਕਤੂਬਰ (ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਫਰੈਡਜ ਐਵੀਨਿਊ, ਏਅਰ ਪੋਰਟ ਰੋਡ, ਅੰਮ੍ਰਿਤਸਰ ਵਿਖੇ “ਸਿੰਘ ਸਭਾ ਲਹਿਰ” ਸਬੰਧੀ ਸੈਮੀਨਾਰ ਕਰਵਾਇਆ ਗਿਆ। ਸਰੋਤ ਵਿਅਕਤੀ ਸੁਖਦੇਵ ਸਿੰਘ ਕੋ-ਆਰਡੀਨੇਟਰ ਧਰਮ ਪ੍ਰਚਾਰ ਕਮੇਟੀ ਅਤੇ ਤਰਸੇਮ ਸਿੰਘ ਨੇ ਸਿੰਘ ਸਭਾ ਲਹਿਰ ਦੇ ਉਦੇਸ਼ ਇਸ ਦੀ ਲੋੜ ਅਤੇ ਕੀਤੀਆਂ ਕਾਰਗੁਜਾਰੀਆਂ ਤੇ ਚਾਨਣਾ ਪਾਉਦੇ ਹੋਏ ਇਸ ਦੇ ਹਲਾਤਾਂ ਬਾਰੇ ਜਾਣਕਾਰੀ ਦਿਤੀ ਅਤੇ ਸੁਧਾਰ ਸਬੰਧੀ ਉਪਰਾਲਿਆਂ ਉਪਰ ਜੋਰ ਪਾਇਆ। ਉਨਾਂ ਨੇ ਦੱਸਿਆਂ ਕਿ ਸਿੱਖ ਧਰਮ ਦੇ ਪਤਨ ਨੂੰ ਮੱਦੇ ਨਜਰ ਰੱਖਦੇ ਹੋਏ ਸਿੰਘ ਸਭਾ ਲਹਿਰ ਬਣਾਈ ਗਈ, ਇਸ ਲਹਿਰ ਨੇ ਅੱਗੇ ਚੱਲ ਕੇ ਸਿੱਖ ਧਰਮ ਅਤੇ ਇਸ ਦੇ ਪ੍ਰਚਾਰ ਲਈ ਵਿਸ਼ੇਸ਼ ਭੂਮਿਕਾ ਨਿਭਾਈ ਗਈ। ਇਸ ਲਹਿਰ ਨੇ ਸਕੂਲ, ਕਾਲਜ, ਬੈਂਕ ਸਥਾਪਿਤ ਕੀਤੇ।ਪੰਜਾਬੀ ਸਾਹਿਤ ਅਤੇ ਪੰਜਾਬੀ ਵਿਦਿਆ ਵੱਲ ਵਿਸ਼ੇਸ਼ ਧਿਆਨ ਦਿਤਾ।ਅਨੰਦ ਮੈਰਿਜ਼ ਐਕਟ ਪਾਸ ਕਰਵਾਇਆ। ਸ੍ਰੋਮਣੀ ਕਮੇਟੀ ਅਤੇ ਚੀਫ ਖਾਲਸਾ ਦੀਵਾਨ ਦੀ ਸਥਾਪਨਾ ਕੀਤੀ, ਪਰ ਅੱਜ ਦੇ ਸਮੇ ਵਿੱਚ ਸਿੱਖ ਧਰਮ ਨੂੰ ਪੰਜਾਬੀ ਵਿਦਿਆ ਦੇ ਪ੍ਰਚਾਰ ਅਤੇ ਪ੍ਰਸਾਰ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।ਪ੍ਰਿੰਸੀਪਲ ਰਵਿੰਦਰ ਕੌਰ ਬਮਰਾ ਨੇ ਇਸ ਮੌਕੇ ਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਦੱਸਿਆ ਕਿ ਸੈਮੀਨਾਰ ਦਾ ਉਦੇਸ਼ ਬੱਚਿਆਂ ਨੂੰ ਆਪਣੇ ਸਿੱਖ ਵਿਰਸੇ ਅਤੇ ਇਤਿਹਾਸ ਬਾਰੇ ਜਾਗਰੁਕ ਰੱਖਣ ਦੇ ਨਾਲ ਅਉਣ ਵਾਲੇ ਸਮੇਂ ਵਿੱਚ ਸੁਚੇਤ ਰਹਿਣ ਲਈ ਪ੍ਰੇਰਿਤ ਕਰਨਾ ਹੈ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply