Saturday, May 30, 2026

 ਕੀਟਨਾਸ਼ਕ ਸਕੈਂਡਲ ਲਈ ਜਿੰਮੇਵਾਰ ਤੋਤਾ ਸਿੰਘ ਨੂੰ ਬਰਖਾਸਤ ਕਰਕੇ ਪਰਚਾ ਦਰਜ਼ ਕੀਤਾ ਜਾਵੇ- ਔਜਲਾ

PPN0810201501

ਅੰਮ੍ਰਿਤਸਰ, 8 ਅਕਤੂਬਰ (ਗੁਰਚਰਨ ਸਿੰਘ) – ਜਿਲ੍ਹਾ ਕਾਂਗਰਸ ਕਮੇਟੀ ਦੇ ਦਿਹਾਤੀ ਦੇ ਪ੍ਰਧਾਨ ਗੁਰਜੀਤ ਸਿੰਘ ਔਜਲਾ ਦੀ ਅਗਵਾਈ ਹੇਠ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ, ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ, ਵਿਕਾਸ ਮੰਤਰੀ ਤੋਤਾ ਸਿੰਘ ਦਾ ਅੱਜ ਪੁਤਲਾ ਸਾੜਿਆ ਅਤੇ ਮੰਗ ਕੀਤੀ ਗਈ ਕਿ ਕੀਟਨਾਸ਼ਕ ਦਵਾਈਆਂ ਦੇ ਸਕੈਂਡਲ ਲਈ ਜਿੰਮੇਵਾਰ ਤੋਤਾ ਸਿੰਘ ਨੂੰ ਬਰਖਾਸਤ ਕਰਕੇ ਤੁਰੰਤ ਇਸ ਖਿਲਾਫ ਪਰਚਾ ਦਰਜ਼ ਕੀਤਾ ਜਾਵੇ।ਇਸ ਤੋਂ ਪਹਿਲਾਂ ਕਾਂਗਰਸ ਆਗੂਆਂ, ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਔਜਲਾ ਨੇ ਐਲਾਨ ਕੀਤਾ ਕਿ ਮੋਦੀ-ਬਾਦਲ ਦੀਆਂ ਕਿਸਾਨ ਵਿਰੋਧੀਆਂ ਨੀਤੀਆਂ ਨੂੰ ਮੱਦੇਨਜ਼ਰ ਰੱਖਦਿਆਂ ਬਲਾਕ ਤੇ ਪਿੰਡ ਪੱਧਰ ਤੇ ਰੋਸ ਮੁਜਾਹਰੇ ਕੀਤੇ ਜਾਣ ਅਤੇ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਤੋਤਾ ਸਿੰਘ ਦੇ ਪੁਤਲੇ ਸਾੜੇ ਜਾਣ। ਉਨ੍ਹਾਂ ਸੀ. ਬੀ. ਆਈ ਜਾਂਚ ਦੀ ਮੰਗ ਕਰਦਿਆਂ ਦੋਸ਼ ਲਾਇਆ ਕਿ ਕੀਟਨਾਸ਼ਕ ਦਵਾਈਆਂ ਦਾ ਸਕੈਂਡਲ ਕਰੋੜਾਂ ਵਿਚ ਹੈ, ਇਸ ਸਕੈਂਡਲ ਨੇ ਨਰਮਾਂ, ਕਪਾਹ ਪੱਟੀ ਵਿੱਚ ਕਿਸਾਨਾਂ ਨੂੰ ਬਰਬਾਦ ਕਰ ਦਿੱਤਾ ਹੈ।ਉਨ੍ਹਾਂ ਪੀੜਤਾਂ ਪਰਿਵਾਰਾਂ ਨੂੰ ਬੋਨਸ ਅਤੇ ਢੁਕਵਾਂ ਮੁਆਵਜਾ ਦੇਣ ਦੀ ਮੰਗ ਕੀਤੀ।ਇਸ ਮੌਕੇ ਗੁਰਮੇਜ ਸਿੰਘ ਜੇਠੂਵਾਲ, ਬਲਦੀਪ ਸਿੰਘ, ਹਰਚਰਨ ਸਿੰਘ ਦਨਿਆਲ, ਹਰਜਿੰਦਰ ਸਿੰਘ, ਲਖਵਿੰਦਰ ਸਿੰਘ, ਇੰਦਰਜੀਤ ਸਿੰਘ, ਰਮੇਸ਼ ਸ਼ਰਮਾ, ਸੁਰਜੀਤ ਅਵਾਨ, ਲੀਲਾ ਵਰਮਾ ਆਦਿ ਮੌਜੂਦ ਸਨ।

Check Also

ਵਧ ਰਹੀ ਗਰਮੀ ਦੇ ਮੱਦੇਨਜ਼ਰ ਥਾਣਾ ਸੁਲਤਾਨਵਿੰਡ ਵਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ

ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਲੋਂ ਵਧ ਰਹੀ ਗਰਮੀ ਨੂੰ ਧਿਆਨ …

Leave a Reply