
ਅੰਮ੍ਰਿਤਸਰ, 8 ਅਕਤੂਬਰ (ਜਗਦੀਪ ਸਿੰਘ ਸੱਗੂ) ਸਥਾਨਕ ਬੀ.ਬੀ.ਕੇ ਡੀ.ਏ.ਵੀ ਕਾਲਜ਼ ਫਾਰ ਵੂਮੈਨ ਦੇ ਪੋਸਟ ਗਰੈਜੂਏਟ ਕਾਮਰਸ ਵਿਭਾਗ ਵਲੋਂ ‘ਮਿਊਚਲ ਫੰਡ-ਇਕ ਵਾਧਾ ਵਧਾਊ’ ਵਿਸ਼ੇ ਉਤੇ ਇਕ ਗੈਸਟ ਲੈਕਚਰ ਕਰਵਾਇਆ ਗਿਆ।ਜਿਸ ਵਿਚ ਸਰਟੀਫਾਈਡ ਫਾਈਨੈਂਸ਼ੀਅਲ ਪਲੇਨਰ ਕਪਿਲ ਖੁਰਾਨਾ ਅਤੇ ਵਿਨੀਤ ਖੁਰਾਨਾ ਮੁੱਖ ਮਹਿਮਾਨ ਵਜੋ ਪਹੁੰਚੇ, ਜਿੰਨਾਂ ਦਾ ਪ੍ਰਿੰਸੀਪਲ ਡਾ. (ਮਿਸਜ਼) ਨੀਲਮ ਕਾਮਰਾ ਅਤੇ ਮੁਖੀ ਕਾਮਰਸ ਵਿਭਾਗ ਪ੍ਰੋ. ਧੀਰ ਵਲੋਂ ਫੁੱਲਾਂ ਦੇ ਗੁੱਲਦਸਤੇ ਭੇਂਟ ਕਰਕੇ ਨਿੱਘਾ ਸੁਆਗਤ ਕੀਤਾ।ਵਨੀਤ ਖੁਰਾਨਾ ਨੇ ਵਿਦਿਆਰਥਣਾਂ ਨੂੰ ਜਲਦੀ ਨਿਵੇਸ਼ ਦੇ ਲਾਭ ਅਤੇ ਨਿਵੇਸ਼ ਕਰਨ ਦੇ ਮੌਜੂਦਾ ਸਾਧਨ ਵੀ ਦੱਸੇ। ਉਹਨਾਂ ਨੇ ਮਿਊਚਲ ਫੰਡ ਦੀ ਕਾਰਜਸ਼ੀਲਤਾ ਨਾਲ ਜਾਣ ਪਛਾਣ ਕਰਵਾੳਂੁਦਿਆ ਦੱਸਿਆ ਕਿ ਕਿਵੇਂ ਇਹ ਫੰਡ ਅਰਥ ਵਿਵਸਥਾ ਨੂੰ ਵਧਾਉਣ ਤੇ ਵਿਕਸਤ ਕਰਨ ਵਿਚ ਯੋਗਦਾਨ ਪਾਉਂਦੇ ਹਨ।ਪ੍ਰੋਗਰਾਮ ਦਾ ਸ਼ੈਸਨ ਵਿਦਿਆਰਥਣਾਂ ਲਈ ਬਹੁਤ ਲਾਹੇਵੰਦ ਤੇ ਪ੍ਰੇਰਨਾਦਾਕਿ ਰਿਹਾ। ਪ੍ਰਿੰਸੀਪਲ ਡਾ. (ਮਿਸਜ਼) ਨੀਲਮ ਕਾਮਰਾ ਨੇ ਕਾਮਰਸ ਵਿਭਾਗ ਦੇ ਮੁੱਖੀ, ਪ੍ਰੋ ਏ ਧੀਰ ਅਤੇ ਹੋਰ ਸਟਾਫ ਮੈਬਰਾਂ ਨੇ ਸੈਸ਼ਨ ਨੂੰ ਸਫਲ ਬਨਾਉਣ ‘ਚ ਅੀਹਮ ਯੋਗਦਾਨ ਪਾਇਆ।ਇਸ ਮੌਕੇ ਪ੍ਰੋ. ਚੱਢਾ, ਪ੍ਰੋ. ਮਲਹੋਤਰਾ, ਪ੍ਰੋ .ਬੇਦੀ, ਪ੍ਰੋ. ਰੀਤੂ, ਪ੍ਰੋ .ਮਹਿਰਾ, ਮਿਸਟਰ ਦੀਪਕ ਖੁੱਲਰ, ਮਿਸ ਨਾਜ਼ੀਆ ਅਤੇ ਮਿਸ ਸਰਗੁਨ ਵੀ ਹਾਜਰ ਹਾਜਰ ਸਨ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media