
ਸੰਦੌੜ, ਨਥਾਣਾ,8 ਅਕਤੂਬਰ (ਹਰਮਿੰਦਰ ਸਿੰਘ ਭੱਟ/ਸਿੱਧੂ) – ਮਾਈ ਭਾਗੋ ਵਿਦਿਅਕ ਸਕੀਮ ਅਧੀਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਥਾਣਾ ਵਿੱਚ ਹੋਏ ਇੱਕ ਸਮਾਗਮ ਦੌਰਾਨ ਵਿਦਿਆਰਥਣਾਂ ਨੂੰ 116 ਸਾਇਕਲ ਵੰਡੇ ਗਏ । ਸਾਇਕਲਾਂ ਨੂੰ ਵੰਡਣ ਦੀ ਰਸਮ ਅਕਾਲੀ ਵਿਧਾਇਕ ਦਰਸਨ ਸਿੰਘ ਕੋਟਫੱਤਾ ਅਤੇ ਜਗਸੀਰ ਸਿੰਘ ਕਲਿਆਣ ਨੇ ਕੀਤੀ ਇਸ ਮੌਕੇ ਹੋਏ ਸਮਾਗਮ ਨੂੰ ਸੰਬੋਧਨ ਕਰਦਿਆਂ ਵਿਧਾਇਕ ਕੋਟਫੱਤਾ ਅਤੇ ਕਲਿਆਣ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਰਾਜ ਅੰਦਰ ਚੰਗੇੇ ਵਿਦਿਅਕ ਮਾਹੌਲ ਦੀ ਸਥਾਪਨਾ ਕਰਕੇ ਇਸ ਖੇਤਰ ਵਿੱਚ ਵੱਡੀਆਂ ਤਬਦੀਲੀਆਂ ਕੀਤੀਆਂ ਹਨ। ਚੰਗੇ ਸਕੂਲ,ਕਾਲਜ ਅਤੇ ਵਿਸੇਸ ਕਰਕੇ ਬਠਿੰਡਾ ਵਿੱਚ ਪੰਜ ਯੂਨੀਵਰਸਿਟੀਆਂ ਦੀ ਸਥਾਪਨਾ ਕੀਤੀ ਗਈ ਹੈ । ਜਿਸ ਨਾਲ ਵਿਦਿਅਕ ਤੌਰ ਤੇ ਕਿਸੇ ਸਮੇਂ ਪਛੜਿਆ ਸਮਝਿਆ ਜਾਂਦਾ ਇਹ ਇਲਾਕਾ ਹੁਣ ਵਿਦਿਆ ਦੇ ਪਸਾਰ ਦਾ ਵੱਡਾ ਕੇਂਦਰ ਬਣ ਗਿਆ ਹੈ ।ਜਿੱਥੇ ਦੂਰ ਦੁਰਾਡੇ ਤੋਂ ਵਿਦਿਆਰਥੀ ਉੱਚ ਸਿਖਿਆ ਲੈਣ ਲਈ ਆਉਣ ਲੱਗੇ ਹਨ । ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਬੱਚੀਆਂ ਨੂੰ ਉੱਚ ਸਿੱਖਿਆ ਦਿਵਾਉਣ ਲਈ ਅੱਗੇ ਆਉਣ ।ਸਰਕਾਰ ਬੱਚੀਆਂ ਨੂੰ ਅੱਗੇ ਵਧਣ ਲਈ ਹਰ ਪੱਧਰ ਤੇ ਸਹੂਲਤਾਂ ਦੇ ਰਹੀ ਹੈ ।ਇਸ ਤੋਂ ਪਹਿਲਾ ਉਨ੍ਹਾਂ ਕਲਿਆਣ ਸੁੱਖਾ ਦੇ ਸਰਕਾਰੀ ਸਕੂਲ ਵਿੱਚ 76 ਅਤੇ ਪਿੰਡ ਗੋਬਿੰਦਪੁਰਾ ਦੇ ਸਰਕਾਰੀ ਸਕੂਲ ਵਿੱਚ 72 ਸਾਇਕਲਾਂ ਦੀ ਵੰਡ ਕੀਤੀ । ਸਬੰਧੋਨ ਕਰਦੇ ਸਮੇ ਸਟੇਜ ਤੇ ਬੈਠੇ ਭਾਜਪਾ ਆਗੂਆਂ ਦਾ ਕੋਈ ਜਿਕਰ ਨਾ ਕਰਨ ਸਬੰਧੀ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਹਲਕਾ ਇੰਚਾਰਜ ਕੋਟਫੱਤਾ ਨੇ ਸਪੱਸ਼ਟ ਕੀਤਾ ਕਿ ਅਜਿਹਾ ਉਨ੍ਹਾਂ ਤੋਂ ਬੇਧਿਆਨੀ ਵਿੱਚ ਹੋ ਗਿਆ ਹੈ । ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਦੇ ਸਬੰਧ ਪੂਰੀ ਤਰ੍ਹਾਂ ਮਜ਼ਬੂਤ ਹਨ ।ਸਕੂਲ ਦੇ ਪ੍ਰਿੰਸ਼ੀਪਲ ਜਗਜੀਤ ਸਿੰਘ ਸਿੱਧੂ ਨੇ ਆਏ ਹੋਏ ਮਹਿਮਾਨਾ ਦਾ ਤਹਿ-ਦਿਲੋ ਸ਼ੁਕਰਾਨਾ ਕੀਤਾ।ਇਸ ਮੌਕੇ ਨਗਰ ਪੰਚਾਇਤ ਪ੍ਰਧਾਨ ਦਿਲਬਾਗ ਸਿੰਘ ਨਥਾਣਾ,ਜਰਨੈਲ ਸਿੰਘ ਡਾਇਰੈਕਟਰ ਮਿਲਕ ਪਲਾਂਟ, ਗੁਰਲਾਭ ਸਿੰਘ ਢੇਲਵਾਂ, ਦਰਸਨ ਸਿੰਘ ਮਾਲਵਾ, ਰੂਪ ਸਿੰਘ ਚੇਅਰਮੈਨ, ਜੋਗਿੰਦਰ ਸਿੰਘ ਬਲਾਕ ਸੰਮਤੀ ਮੈਂਬਰ, ਸਰਪੰਚ ਹਰਜੀਤ ਸਿੰਘ ਕਲਿਆਣ, ਜਗਵੀਰ ਸਿੰੰਘ, ਭਾਜਪਾ ਆਗੂ ਰਾਮ ਗੋਪਾਲ, ਹਰਪ੍ਰੀਤ ਸਿੰਘ ਸੇਰਗਿੱਲ, ਕੌਸ਼ਲਰ ਹਰਿੰਦਰਜੀਤ, ਕੌਸ਼ਲਰ ਹਰਵਿੰਦਰ ਸਿੰਘ, ਕੌਸਲਰ ਕ੍ਰਿਪਾਲ ਸਿੰਘ, ਸੁਖਮੰਦਰ ਸਿੰਘ, ਗੁਰਚਰਨ ਸਿੰਘ, ਕੱਦੂ ਆਦਿ ਆਗੂ ਹਾਜਰ ਸਨ।
Punjab Post Daily Online Newspaper & Print Media