Tuesday, September 29, 2026

ਗੁਰਦੁਆਰਾ ਪਤਾਸਾਹੀ ਛੇਵੀਂ ਅਲੀਪੁਰ ਖਾਲਸਾ ਵਿਖੇ ਮਹਾਨ ਨਗਰ ਕੀਰਤਨ ਆਯੋਜਿਤ

PPN0810201504

ਸੰਦੌੜ, 8 ਅਕਤੂਬਰ (ਹਰਮਿੰਦਰ ਸਿੰਘ ਭੱਟ) –  ਗੁਰੂ ਹਰਿ ਗੋਬਿੰਦ ਸਾਹਿਬ ਜੀ ਦੇ ਅਵਤਾਰ ਦਿਹਾੜੇ, ਬੰਦੀ ਛੋੜ ਦਿਵਸ ਅਤੇ ਮਹਾਂਪੁਰਸਾਂ ਦੀ ਨਿੱਘੀ ਯਾਦ ਨੂੰ ਸਮਰਪਿਤ ਗੁਰਦੁਆਰਾ ਪਾਤਸਾਹੀ ਛੇਂਵੀ ਪਿੰਡ ਅਲੀਪੁਰ ਖਾਲਸਾ ਵਿਖੇ ਮਹਾਨ ਨਗਰ ਕੀਰਤਨ ਸਾਹਿਬ ਸੀz ਗੁਰੂ ਗਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਆਯੋਜਿਤ ਕੀਤਾ ਗਿਆ।ਸਾਹਿਬ ਸੀz ਗੁਰੂ ਗ੍ਰੰਥ ਸਹਿਬ ਜੀ ਇੱਕ ਸੁੰਦਰ ਪਾਲਕੀ ਵਿੱਚ ਸੁਸੋਭਿਤ ਸਨ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਗੁਰਦੁਆਰਾ ਪਾਤਸਾਹੀ ਛੇਵੀਂ ਤੋਂ ਅਰੰਭ ਹੋ ਕੇ ਇਹ ਮਹਾਨ ਨਗਰ ਕੀਰਤਨ ਪਿੰਡ ਅਲੀਪੁਰ, ਮਹਾਮਦਪੁਰ, ਕੁਠਾਲਾ, ਸੰਤ ਆਸਰਮ ਪੰਜਗਰਾਈਆਂ ਅਤੇ ਪਿੰਡ ਬਦੇਸਾ ਤੋਂ ਸਾਮ ਨੂੰ ਪਿੰਡ ਦੀਆਂ ਪ੍ਰਕਰਮਾਂ ਕਰਦਾ ਹੋਇਆ ਗੁਰਦੁਆਰਾ ਪਾਤਸਾਹੀ ਛੇਵੀਂ ਵਿਖੇ ਸਮਾਪਿਤ ਹੋਇਆ।ਇਸ ਮੌਕੇ ਪਿੰਡਾਂ ਦੀਆਂ ਸੰਗਤਾਂ ਨੇ ਸਾਹਿਬ ਸੀz ਗੁਰੂ ਗਰੰਥ ਸਾਹਿਬ ਜੀ ਦੇ ਅੱਖਾਂ ਵਿਛਾ ਕੇ ਦਰਸਨ ਕੀਤੇ ਅਤੇ ਫੁੱਲਾਂ ਦੀ ਵਰਖਾ ਵੀ ਕੀਤੀ।ਰਾਗੀ ਢਾਡੀ, ਬੈਂਡ ਪਾਰਟੀਆਂ ਨੇ ਬਾਣੀ ਦੀਆਂ ਧੁੰਨਾਂ ਰਾਹੀ ਸੰਗਤਾਂ ਨੂੰ ਮੁਗਧ ਮੰਤਰ ਕੀਤਾ।ਸਕੂਲੀ ਬੱਚੇ ,ਗੱਤਕਾ ਪਾਰਟੀਆਂ ਅਤੇ ਘੋੜ ਸਵਾਰਾਂ ਨੇ ਸੁੰਦਰ ਪਾਲਕੀ ਦੇ ਅੱਗੇ ਚੱਲ ਕੇ ਨਗਰ ਕੀਤਰਨ ਦੀ ਰੋਣਕ ਵਿੱਚ ਵਾਧਾ ਕਰਦੇ ਹੋਏ ਅਗਵਾਈ ਕੀਤੀ।ਇਸ ਸਮੇਂ ਸਮੂਹ ਇਲਾਕੇ ਦੀਆਂ ਸੰਗਤਾਂ ਵੱਲੋਂ ਨਗਰ ਕੀਤਰਨ ਵਿੱਚ ਸ਼ਾਮਲ ਹੋ ਕੇ ਗੁਰੂ ਜਸ ਕਰਦੇ ਹੋਏ ਆਪਣਾ ਜੀਵਨ ਸਫਲਾ ਕੀਤਾ।ਸ਼ਾਮ ਨੂੰ ਸਮਾਪਤੀ ‘ਤੇ ਗੁਰਦੁਆਰਾ ਪਾਤਸਾਹੀ ਛੇਵੀਂ ਦੇ ਸੇਵਾਦਾਰ ਭਾਈ ਮਨਪੀ੍ਰਤ ਸਿੰਘ ਖਾਲਸਾ ਨੇ ਸਾਹਿਬ ਸੀz ਗੁਰੂ ਗ੍ਰੰਥ ਸਾਹਿਬ ਜੀ ਦਾ ਵਿਸ਼ੇਸ ਧੰਨਵਾਦ ਕੀਤਾ ਅਤੇ ਨੋਜਵਾਨ ਸਭਾ, ਨਗਰ ਪੰਚਾਇਤ ਪਿੰਡ ਅਲੀਪੁਰ ਖਾਲਸਾ ਤੇ ਇਲਾਕੇ ਦੀ ਸੰਗਤਾਂ ਦੇ ਉਪਲਾਰੇ ਸਦਕਾ ਕੀਤੇ ਸਮਾਗਮ ਦੀ ਸਲਾਘਾ ਕੀਤੀ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply