Tuesday, September 29, 2026

ਜਬਰੀ ਘਰ ‘ਚ ਦਾਖਲ ਹੋ ਕੇ ਕੀਤਾ ਹਮਲਾ- ਤੇਜਧਾਰ ਚਾਕੂ ਮਾਰ ਕੇ ਕੀਤਾ ਜਖਮੀ

PPN0810201512

ਚੌਂਕ ਮਹਿਤਾ, 8 ਅਕਤੂਬਰ (ਜੋਗਿੰਦਰ ਸਿੰਘ ਮਾਣਾ) – ਪਿੰਡ ਮਹਿਤਾ ਵਿਖੇ ਕੁੱਝ ਵਿਅਕਤੀਆਂ ਵੱਲੋ ਨਜਾਇਜ ਤੌਰ ਤੇ ਘਰ ਅੰਦਰ ਦਾਖਲ ਹੋ ਕੇ ਕੀਤੇ ਹਮਲੇ ਦੌਰਾਨ ਇੱਕ ਨੌਜਵਾਨ ਦੇ ਪੇਟ ਵਿਚ ਤੇਜਧਾਰ ਚਾਕੂ ਮਾਰ ਕੇ ਜਖਮੀ ਕਰਨ ਤੇ ਬੇਤਹਾਸ਼ਾ ਕੁੱਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਪੀੜਤ ਨੌਜਵਾਨ ਲਾਡੀ ਸਿੰਘ ਪੁੱਤਰ ਸੋਨਾ ਸਿੰਘ ਅਤੇ ਉਸ ਦੀ ਮਾਤਾ ਭਜਨ ਕੌਰ (ਪੇਸ਼ੇ ਵਜੋਂ ਚੌਂਕੀਦਾਰ) ਨੇ ਦੱਸਿਆ ਕਿ 30 ਸਤੰਬਰ ਵਾਲੇ ਦਿਨ ਬਾਅਦ ਦੁਪਹਿਰ ਕਰੀਬ 4 ਵਜੇ ਉਹ ਆਪਣੇ ਘਰ ਅੰਦਰ ਪਰਿਵਾਰ ਸਮੇਤ ਬੈਠੇ ਸਨ।ਅਚਾਨਕ ਘਰ ਦਾ ਦਰਵਾਜਾ ਖੜਕਿਆ, ਉਸ ਨੇ (ਲਾਡੀ ਸਿੰਘ) ਨੇ ਦਰਵਾਜਾ ਖੋਲਿਆ ਤਾਂ ਲੱਖਾ ਸਿੰਘ, ਸੁਲੱਖਣ ਸਿੰਘ, ਸੇਵਕ ਸਿੰਘ, ਸੋਨਾ ਸਿੰਘ, ਰਣਜੀਤ ਕੌਰ ਸਾਹਮਣੇ ਦੇਖੇ ਉਨਾ੍ਹਂ ਉਸ ‘ਤੇ ਹਮਲਾ ਕਰਦਿਆਂ ਧੱਕਾ ਮਾਰ ਕੇ ਵਿਹੜੇ ਵਿਚ ਸੁੱਟ ਲਿਆ ਸਾਰੇ ਘਰ ਅੰਦਰ ਦਾਖਲ ਹੋ ਗਏੇ ।ਲੱਖਾ ਸਿੰਘ ਨੇ ਉਸ ਦੇ ਪੇਟ ਵਿਚ ਤੇਜਧਾਰ ਚਾਕੂ ਮਾਰ ਦਿੱਤਾ ਅਤੇ ਬਾਕੀ ਸਾਰੇ ਉਸ ਨੂੰ ਡਾਂਗਾ ਨਾਲ ਮੈਨੂੰ ਕੁੱਟਣ ਲੱਗ ਪਏ। ਇਸ ਦੌਰਾਨ ਜਖਮੀ ਹੋਣ ਉਹ ‘ਤੇੇ ਬੇਹੋਸ਼ ਹੋ ਕੇ ਡਿੱਗ ਪਿਆ।ਇ ਦੇਖ ਕੇ ਜਨਾਨੀਆਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, ਜਿਸ ‘ਤੇ ਹਮਲਾਵਰ ਭੱਜ ਗਏ।ਪਰਿਵਾਰ ਵਾਲੇ ਉਸ ਨੂੰ ਤੁਰੰਤ ਬਾਬਾ ਬਕਾਲਾ ਸਾਹਿਬ ਦੇ ਸਰਕਾਰੀ ਹਸਪਤਾਲ ਲੈ ਗਏ ਜਿੱਥੇ ਡਾਕਟਰਾਂ ਨੇ ਉਸ ਨੁੂੰ ਸੀਰੀਅਸ ਦੱਸਿਆ ਤੇ ਗੁਰੁ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਰੈਫਰ ਕਰ ਦਿੱਤਾ।ਇਸ ਸਾਰੀ ਘਟਨਾ ਸਬੰਧੀ ਅਸੀ ਥਾਣਾ ਮਹਿਤਾ ਵਿਖੇ ਸ਼ਿਕਾਇਤ ਦਰਜ ਕਰਵਾਈ ਹੈ, ਪਰ ਅਜੇ ਤੱਕ ਕੋਈ ਸੁਣਵਾਈ ਨਹੀ ਹੋਈ।
ਜਦ ਵਿਰੋਧੀ ਧਿਰ ਨਾਲ ਸਪੰਰਕ ਕੀਤਾ ਗਿਆ ਤਾਂ ਘਰ ‘ਚ ਇੱਕ ਔਰਤ ਅਤੇ ਬੱਚੇ ਮੌਜੂਦ ਸਨ, ਉਨਾ੍ਹਂ ਸਾਰੇ ਦੋਸ਼ਾਂ ਨੂੰ ਨਕਾਰਿਆ।ਇਸ ਸਬੰਧੀ ਜਦ ਥਾਂਣਾ ਮਹਿਤਾ ਦੇ ਐਸ. ਐਚ. ਓ ਅਮਨਦੀਪ ਸਿੰਘ ਨਾਲ ਸਪੰਰਕ ਕੀਤਾ ਤਾਂ ਉਨਾ੍ਹਂ ਕਿਹਾ ਕਿ ਇੰਨਾ੍ਹਂ ਦੀ ਸ਼ਿਕਾਇਤ ਦਰਜ ਕਰ ਲਈ ਗਈ ਹੈ ਅਤੇ ਡਾਕਟਰੀ ਰਿਪੋਟ ਆਉਣ ‘ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply